ਬੰਗਲਾਦੇਸ਼ 'ਚ ਹਿੰਦੂ ਵਿਧਵਾ ਬੀਬੀਆਂ ਨੂੰ ਜਾਇਦਾਦ 'ਚ ਹਿੱਸੇ ਸੰਬੰਧੀ ਇਤਿਹਾਸਿਕ ਫ਼ੈਸਲਾ

9/3/2020 12:22:17 PM

ਢਾਕਾ (ਬਿਊਰੋ): ਬੰਗਲਾਦੇਸ਼ ਹਾਈ ਕੋਰਟ ਨੇ ਵਿਧਵਾ ਹਿੰਦੂ ਬੀਬੀਆਂ ਲਈ ਇਤਿਹਾਸਿਕ ਫ਼ੈਸਲਾ ਦਿੱਤਾ ਹੈ। ਹਾਈ ਕੋਰਟ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਵਿਧਵਾ ਹਿੰਦੂ ਬੀਬੀਆਂ ਆਪਣੇ ਮਰਹੂਮ ਪਤੀ ਦੀ ਸਾਰੀ ਜਾਇਦਾਦ ਵਿਚ ਹਿੱਸਾ ਲੈਣ ਦੀਆਂ ਹੱਕਦਾਰ ਹੋਣਗੀਆਂ। ਇਸ ਤੋਂ ਪਹਿਲਾਂ ਦੇ ਕਾਨੂੰਨ ਵਿਚ ਕਿਹਾ ਗਿਆ ਸੀ ਕਿ ਹਿੰਦੂ ਬੀਬੀਆਂ ਸਿਰਫ ਆਪਣੇ ਪਤੀ ਦੀ ਘਰੇਲੂ ਜਾਇਦਾਦ (Homestead property) ਵਿਚ ਹੀ ਹੱਕਦਾਰ ਹਨ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਸ਼ਖਸ ਦੇ ਘਰ 'ਚ ਦਾਖਲ ਹੋਏ ਦੋ ਵੱਡੇ ਸੱਪ, ਇੰਝ ਬਚਾਈ ਜਾਨ

ਨਿਆਂਮੂਰਤੀ ਮਿਫਤਾਹ ਉਦੀਨ ਚੌਧਰੀ ਦੀ ਬੈਂਚ ਨੇ ਬੁੱਧਵਾਰ ਨੂੰ ਇਹ ਫੈਸਲਾ ਸੁਣਾਇਆ ਅਤੇ ਸਾਲ 2004 ਦੇ ਹੇਠਲੀ ਅਦਾਲਤ ਦੇ ਫ਼ੈਸਲੇ ਦੀ ਪੁਸ਼ਟੀ ਕਰ ਦਿੱਤੀ। ਹੇਠਲੀ ਅਦਾਲਤ ਨੇ ਆਪਣੇ ਫੈਸਲੇ ਵਿਚ ਵਿਵਸਥਾ ਕੀਤੀ ਸੀ ਕਿ ਵਿਧਵਾ ਬੀਬੀਆਂ ਦਾ ਆਪਣੇ ਪਤੀ ਦੀ ਸਾਰੀ ਜਾਇਦਾਦ ਵਿਚ ਹਿੱਸਾ ਹੈ। ਉੱਧਰ ਬੰਗਲਾਦੇਸ਼ ਹਿੰਦੂ-ਬੌਧ-ਈਸਾਈ ਉਇਕਿਆ ਪਰੀਸ਼ਦ ਦੇ ਜਨਰਲ ਸਕੱਤਰ ਰਾਣਾ ਦਾਸ ਗੁਪਤਾ ਨੇ ਹਾਈ ਕੋਰਟ ਦੇ ਇਸ ਫ਼ੈਸਲੇ ਦੀ ਤਾਰੀਫ ਕੀਤੀ ਹੈ।

ਰਾਣਾ ਦਾਸ ਗੁਪਤਾ ਨੇ ਕਿਹਾ ਕਿ ਇਹ ਇਤਿਹਾਸਿਕ ਫ਼ੈਸਲਾ ਹੈ ਅਤੇ ਇਸ ਨਾਲ ਬੇਸਹਾਰਾ ਹਿੰਦੂ ਵਿਧਵਾ ਬੀਬੀਆਂ ਦੇ ਹਿੱਤਾਂ ਦੀ ਸੁਰੱਖਿਆ ਹੋਵੇਗੀ। ਇੱਥੇ ਦੱਸ ਦਈਏ ਕਿ ਬੰਗਲਾਦੇਸ਼ ਵਿਚ ਹਿੰਦੂ ਬੀਬੀਆਂ ਨੂੰ ਹਿੰਦੂ ਬੀਬੀ ਅਧਿਕਾਰ, ਜਾਇਦਾਦ ਕਾਨੂੰਨ 1937 ਦੇ ਤਹਿਤ ਮਿਲਿਆ ਹੈ।  ਇਸ ਦੇ ਤਹਿਤ ਹੁਣ ਤੱਕ ਹਿੰਦੂ ਬੀਬੀਆਂ ਨੂੰ ਆਪਣੇ ਪਤੀ ਦੀ ਸਾਰੀ ਜਾਇਦਾਦ ਵਿਚ ਹਿੱਸਾ ਨਹੀਂ ਮਿਲਦਾ ਸੀ।


Vandana

Content Editor Vandana