ਬੰਗਲਾਦੇਸ਼ ''ਚ ਹਿੰਦੂਆਂ ''ਤੇ ਲਗਾਤਾਰ ਹਮਲੇ ਦੇ ਖ਼ਿਲਾਫ਼ ਦੇਸ਼ ਵਿਆਪੀ ਪ੍ਰਦਰਸ਼ਨ, ਸੜਕਾਂ ''ਤੇ ਉਤਰੇ ਲੋਕ
Sunday, Jul 24, 2022 - 05:05 PM (IST)
ਇੰਟਰਨੈਸ਼ਨਲ ਡੈਸਕ-ਬੰਗਲਾਦੇਸ਼ 'ਚ ਹਿੰਦੂਆਂ 'ਤੇ ਲਗਾਤਾਰ ਵਧਦੀ ਹਿੰਸਾ ਅਤੇ ਹਿੰਦੂ ਔਰਤਾਂ ਦੇ ਯੌਨ ਸ਼ੋਸ਼ਣ ਦੀਆਂ ਘਟਨਾਵਾਂ ਦੇ ਵਿਰੋਧ 'ਚ ਹਿੰਦੂ ਭਾਈਚਾਰਾ ਸੜਕਾਂ 'ਤੇ ਉਤਰ ਆਇਆ ਹੈ। ਪੂਰੇ ਬੰਗਲਾਦੇਸ਼ 'ਚ ਹਿੰਦੂ ਸੰਗਠਨਾਂ ਨੇ ਦੇਸ਼ 'ਚ ਹਿੰਦੂ ਭਾਈਚਾਰੇ 'ਤੇ ਹਮਲੇ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਹਮਲੇ ਖ਼ਿਲਾਫ਼ ਸ਼ੁੱਕਰਵਾਰ ਨੂੰ ਚਟਗਾਂਵ ਤੋਂ ਇਕ ਭਾਰੀ ਵਿਰੋਧ ਮਾਰਚ ਕੱਢਿਆ ਗਿਆ।
ਦਰਅਸਲ ਬੰਗਲਾਦੇਸ਼ ਦੀ ਇਕ ਸਮਾਚਾਰ ਏਜੰਸੀ ਦੇ ਮੁਤਾਬਕ ਇਥੇ ਸਥਿਤ ਨਰੈਲ ਸਹਪਾਰਾ 'ਚ ਹਿੰਦੂਆਂ 'ਤੇ ਬਰਬਰ ਹਮਲੇ ਦੇ ਵਿਰੋਧ 'ਚ ਸ਼ਾਹਬਾਗ ਅਤੇ ਦੇਸ਼ ਭਰ 'ਚ ਵੱਖ-ਵੱਖ ਹਿੰਦੂ ਸੰਗਠਨਾਂ ਵਲੋਂ ਵੀ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਗਿਆ। ਕਈ ਛੋਟੇ ਸ਼ਹਿਰਾਂ 'ਚ ਵੀ ਮਹਿਲਾਵਾਂ ਅਤੇ ਹੋਰ ਲੋਕਾਂ ਨੇ ਆਪਣੇ ਵਿਰੋਧ ਡਾਰਕ ਕਰਵਾਇਆ। ਇਸ ਦੌਰਾਨ ਮਹਿਲਾਵਾਂ ਦੇ ਹੱਥਾਂ 'ਚ ਬੈਨਰ ਪੋਸਟਰ ਵੀ ਦਿਖੇ। ਉਧਰ ਦੂਜੇ ਪਾਸੇ ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁੱਜਮਾਂ ਖਾਨ ਨੇ ਦੱਸਿਆ ਹੈ ਕਿ ਸਰਕਾਰ ਦੇਸ਼ 'ਚ ਫਿਰਕੂ ਸਦਭਾਵਨਾ ਵਿਗਾੜਨ ਵਾਲੇ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਸੁਨਿਸ਼ਚਿਤ ਕਰੇਗੀ।
ਇਸ ਤੋਂ ਪਹਿਲਾਂ ਬੰਗਲਾਦੇਸ਼ ਰਾਸ਼ਟਰੀ ਮਨੁੱਖਧਿਕਾਰ ਕਮਿਸ਼ਨ ਨੇ ਵੀ ਗ੍ਰਹਿ ਮੰਤਰਾਲੇ ਨੂੰ ਹਮਲਿਆਂ ਦੀ ਜਾਂਚ ਕਰਨ ਅਤੇ ਇਹ ਨਿਰਧਾਰਿਤ ਕਰਨ ਦਾ ਨਿਰਦੇਸ਼ ਦਿੱਤਾ ਕਿ ਕੀ ਉਨ੍ਹਾਂ ਨੂੰ ਰੋਕਣ 'ਚ ਲਾਪਰਵਾਹੀ ਹੋਈ ਸੀ। ਇਹ ਵੀ ਕਿਹਾ ਗਿਆ ਹੈ ਕਿ ਇਹ ਧਰਮਨਿਰਪੱਖ ਦੇਸ਼ 'ਚ ਹਿੰਸਾ ਕਿਸੇ ਵੀ ਹਾਲਤ 'ਚ ਸਵੀਕਾਰ ਨਹੀਂ ਹੈ। ਕਮਿਸ਼ਨ ਨੇ ਇਹ ਟਿੱਪਣੀ ਬੰਗਲਾਦੇਸ਼ 'ਚ ਹਿੰਦੂ ਘੱਟ ਗਿਣਤੀ 'ਤੇ ਹੋ ਰਹੇ ਲਗਾਤਾਰ ਹਮਲਿਆਂ ਦੀਆਂ ਖ਼ਬਰਾਂ ਤੋਂ ਬਾਅਦ ਆਈ ਹੈ।
ਦੱਸ ਦੇਈਏ ਕਿ ਇਸ ਕੜੀ 'ਚ ਇਕ ਹਮਲੇ ਦੇ ਬਾਰੇ 'ਚ ਦੱਸਿਆ ਗਿਆ ਕਿ ਇਹ ਹਮਲਾ ਕਥਿਤ ਸੋਸ਼ਲ ਮੀਡੀਆ ਪੋਸਟ 'ਚ ਇਸਲਾਮ ਨੂੰ ਬਦਨਾਮ ਕਰਨ ਦੀ ਅਫਵਾਹ ਤੋਂ ਬਾਅਦ ਹੋਇਆ। ਰਿਪੋਰਟ ਮੁਤਾਬਕ ਇਹ ਸਭ ਉਦੋਂ ਹੋਇਆ ਜਦੋਂ ਸ਼ੁੱਕਰਵਾਰ ਨੂੰ ਨਰੈਲ ਸਥਿਤ ਸਹਪਾਰਾ ਇਲਾਕੇ 'ਚ ਹਿੰਦੂ ਘੱਟ ਗਿਣਤੀ ਦੇ ਘਰਾਂ 'ਚ ਅੱਗ ਲਗਾ ਦਿੱਤੀ ਗਈ ਸੀ। ਜ਼ੁਮੇ ਦੀ ਨਮਾਜ਼ ਤੋਂ ਬਾਅਦ ਭੀੜ ਨੇ ਇਹ ਕਹਿੰਦੇ ਹੋਏ ਹੰਗਾਮਾ ਕਰ ਦਿੱਤਾ ਕਿ ਗੁਆਂਢ ਦੇ ਇਕ 18 ਸਾਲਾਂ ਵਿਅਕਤੀ ਨੇ ਫੇਸਬੁੱਕ 'ਤੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ।