ਬੰਗਲਾਦੇਸ਼ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ, ਸੜਕਾਂ 'ਤੇ ਉਤਰੇ ਲੋਕ

08/07/2022 1:02:46 PM

ਢਾਕਾ (ਬਿਊਰੋ): ਬੰਗਲਾਦੇਸ਼ 'ਚ ਸ਼ਨੀਵਾਰ ਨੂੰ ਪੈਟਰੋਲ ਦੀਆਂ ਕੀਮਤਾਂ 'ਚ 51.7 ਫੀਸਦੀ ਅਤੇ ਡੀਜ਼ਲ ਦੀਆਂ ਕੀਮਤਾਂ 'ਚ 42 ਫੀਸਦੀ ਦਾ ਵਾਧਾ ਕੀਤਾ ਗਿਆ। ਇਸ ਕਾਰਨ ਬੰਗਲਾਦੇਸ਼ ਵਿੱਚ ਮਹਿੰਗਾਈ ਹੋਰ ਵਧਣ ਦੀ ਸੰਭਾਵਨਾ ਹੈ। ਹਾਲਾਂਕਿ ਈਂਧਨ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਬੰਗਲਾਦੇਸ਼ ਸਰਕਾਰ 'ਤੇ ਸਬਸਿਡੀ ਦਾ ਬੋਝ ਘੱਟ ਜਾਵੇਗਾ। ਬੰਗਲਾਦੇਸ਼ ਪਿਛਲੇ ਕੁਝ ਸਾਲਾਂ ਤੋਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਵਿੱਚੋਂ ਇੱਕ ਰਿਹਾ ਹੈ। ਇਸ ਸਮੇਂ ਇਸ ਦੀ ਆਰਥਿਕਤਾ 416 ਬਿਲੀਅਨ ਡਾਲਰ ਦੀ ਹੈ।

ਪੈਟਰੋਲ ਦੀਆਂ ਕੀਮਤਾਂ ਵਿੱਚ ਇਹ ਵਾਧਾ 1971 ਵਿੱਚ ਬੰਗਲਾਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਸਭ ਤੋਂ ਵੱਧ ਹੈ। ਪੈਟਰੋਲ ਦੀਆਂ ਕੀਮਤਾਂ 'ਚ ਭਾਰੀ ਉਛਾਲ ਤੋਂ ਬਾਅਦ ਲੋਕਾਂ 'ਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਲੋਕ ਸੜਕਾਂ 'ਤੇ ਆ ਕੇ ਪ੍ਰਦਰਸ਼ਨ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਤਸਵੀਰਾਂ 'ਚ ਤੇਲ ਵਾਧੇ ਦੀ ਘੋਸ਼ਣਾ ਦੇ ਤੁਰੰਤ ਬਾਅਦ ਹਜ਼ਾਰਾਂ ਲੋਕ ਪੈਟਰੋਲ ਪੰਪ 'ਤੇ ਇਕੱਠੇ ਹੁੰਦੇ ਦਿਖਾਈ ਦੇ ਰਹੇ ਹਨ। ਹਰ ਕੋਈ ਆਪੋ-ਆਪਣੇ ਵਾਹਨਾਂ ਦੀ ਟੈਂਕੀ ਭਰ ਰਿਹਾ ਸੀ। ਇਸ ਦੌਰਾਨ ਕਈ ਥਾਵਾਂ 'ਤੇ ਪੈਟਰੋਲ ਪੰਪਾਂ ਨੇ ਲਾਹਾ ਲਿਆ ਅਤੇ ਐਲਾਨ ਤੋਂ ਤੁਰੰਤ ਬਾਅਦ ਪੰਪ ਬੰਦ ਕਰ ਦਿੱਤੇ। ਵਧੀਆਂ ਕੀਮਤਾਂ ਦੇ ਆਧਾਰ 'ਤੇ ਰਾਤ 12 ਵਜੇ ਤੋਂ ਬਾਅਦ ਪੈਟਰੋਲ ਪੰਪ ਮੁੜ ਚਾਲੂ ਹੋ ਗਏ।

 

ਪੜ੍ਹੋ ਇਹ ਅਹਿਮ ਖ਼ਬਰ- ਟਰੂਡੋ ਦਾ ਵੱਡਾ ਐਲਾਨ, 19 ਅਗਸਤ ਤੋਂ ਕੈਨੇਡਾ 'ਚ 'ਹੈਂਡਗਨ' ਦੀ ਦਰਾਮਦ 'ਤੇ ਹੋਵੇਗੀ ਪਾਬੰਦੀ

ਪੈਟਰੋਲ ਦੀ ਕੀਮਤ ਵਿੱਚ ਹੋਇਆ ਐਨਾ ਵਾਧਾ 

ਬੰਗਲਾਦੇਸ਼ ਸਰਕਾਰ ਨੇ ਸ਼ੁੱਕਰਵਾਰ ਰਾਤ ਨੂੰ ਪੈਟਰੋਲ 'ਤੇ ਈਂਧਨ ਦੀਆਂ ਕੀਮਤਾਂ 135 ਟਕਾ (112 ਰੁਪਏ) ਤੱਕ ਵਧਾ ਦਿੱਤੀਆਂ। ਇਸ ਤੋਂ ਪਹਿਲਾਂ ਪੈਟਰੋਲ ਦੀ ਕੀਮਤ 89 ਟਕਾ (74 ਰੁਪਏ) ਸੀ। ਡੀਜ਼ਲ ਅਤੇ ਮਿੱਟੀ ਦੇ ਤੇਲ ਦੀ ਕੀਮਤ ਵਿੱਚ ਵੀ 42.5 ਫੀਸਦੀ ਦਾ ਵਾਧਾ ਕੀਤਾ ਗਿਆ ਅਤੇ ਇਸ ਦੀ ਕੀਮਤ 114 ਟਕਾ (95.11 ਰੁਪਏ) ਪ੍ਰਤੀ ਲੀਟਰ ਕਰ ਦਿੱਤੀ ਗਈ। ਬੰਗਲਾਦੇਸ਼ ਸਰਕਾਰ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਇਹ ਫ਼ੈਸਲਾ ਲੈਣਾ ਜ਼ਰੂਰੀ ਹੋ ਗਿਆ ਹੈ। ਦੱਸ ਦੇਈਏ ਕਿ ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਅਤੇ ਕੋਰੋਨਾ ਮਹਾਮਾਰੀ ਕਾਰਨ ਦੁਨੀਆ ਭਰ 'ਚ ਤੇਲ ਦੀਆਂ ਕੀਮਤਾਂ ਵਧੀਆਂ ਹਨ।

ਚੀਨ ਦੇ ਵਿਦੇਸ਼ ਮੰਤਰੀ ਬੰਗਲਾਦੇਸ਼ ਦੌਰੇ 'ਤੇ ਪਹੁੰਚੇ 

ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਇਸ ਸਮੇਂ ਏਸ਼ੀਆ ਦੇ ਕਈ ਦੇਸ਼ਾਂ ਦੇ ਦੌਰੇ 'ਤੇ ਹਨ। ਚੀਨ ਦੇ ਵਿਦੇਸ਼ ਮੰਤਰੀ ਬੰਗਲਾਦੇਸ਼ ਵਿੱਚ ਆਰਥਿਕ ਸੰਕਟ ਦੇ ਵਿਚਕਾਰ ਢਾਕਾ ਪਹੁੰਚੇ ਹਨ। ਇੱਥੇ ਪਹੁੰਚ ਕੇ ਵਾਂਗ ਯੀ ਨੇ ਵਨ ਚਾਈਨਾ ਨੀਤੀ ਦਾ ਸਮਰਥਨ ਕਰਨ ਲਈ ਬੰਗਲਾਦੇਸ਼ ਦਾ ਧੰਨਵਾਦ ਕੀਤਾ। ਚੀਨ ਅਤੇ ਬੰਗਲਾਦੇਸ਼ ਨੇ ਪੀਰੋਜਪੁਰ ਵਿੱਚ ਆਫ਼ਤ ਪ੍ਰਬੰਧਨ, ਸੱਭਿਆਚਾਰਕ ਸਹਿਯੋਗ, ਸਮੁੰਦਰੀ ਵਿਗਿਆਨ ਅਤੇ 8ਵੇਂ ਬੰਗਲਾਦੇਸ਼-ਚੀਨ ਮਿੱਤਰਤਾ ਪੁਲ ਨੂੰ ਸੌਂਪਣ ਬਾਰੇ ਇੱਕ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ।


Vandana

Content Editor

Related News