ਬੰਗਲਾਦੇਸ਼ ਨੇ ਨਦੀਆਂ ਨੂੰ ''ਜ਼ਿੰਦਾ ਹਸਤੀ'' ਦੇ ਦਿੱਤੇ ਅਧਿਕਾਰ
Wednesday, Jul 03, 2019 - 02:52 AM (IST)

ਢਾਕਾ - ਬੰਗਲਾਦੇਸ਼ ਦੀ ਹਾਈ ਕੋਰਟ ਨੇ ਦੇਸ਼ ਦੀਆਂ ਨਦੀਆਂ ਨੂੰ 'ਜ਼ਿੰਦਾ ਹਸਤੀ' ਦੀ ਹੈਸੀਅਤ ਅਤੇ ਅਧਿਕਾਰ ਪ੍ਰਦਾਨ ਕੀਤੇ ਹਨ ਤਾਂ ਜੋ ਉਨ੍ਹਾਂ ਨੂੰ ਨਾਜਾਇਜ਼ ਮਾਈਨਿੰਗ ਅਤੇ ਵੱਡੇ ਪੈਮਾਨੇ 'ਤੇ ਉਦਯੋਗਿਕ ਇਕਾਈਆਂ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ। ਅਦਾਲਤ ਨੇ ਇਹ ਫੈਸਲਾ ਸੋਮਵਾਰ ਨੂੰ 2016 'ਚ ਦਾਇਰ ਪਟੀਸ਼ਨ 'ਤੇ ਸੁਣਵਾਈ ਦੌਰਾਨ ਦਿੱਤਾ। ਇਸ ਪਟੀਸ਼ਨ ਨੂੰ ਢਾਕਾ ਦੇ ਅਧਿਕਾਰਾਂ ਲਈ ਲੜਨ ਵਾਲੇ ਸਮੂਹਾਂ ਨੇ ਦਾਇਰ ਕੀਤਾ ਸੀ।