ਬੰਗਲਾਦੇਸ਼ 'ਚ ਅਮਫਾਨ ਚੱਕਰਵਾਤ ਨਾਲ ਪਹਿਲੀ ਮੌਤ, ਲੋਕਾਂ ਲਈ ਚਿਤਾਵਨੀ ਜਾਰੀ
Wednesday, May 20, 2020 - 04:06 PM (IST)

ਢਾਕਾ (ਬਿਊਰੋ): ਬੰਗਲਾਦੇਸ਼ ਵਿਚ ਅਮਫਾਨ ਚੱਕਰਵਾਤ ਦਸਤਕ ਦੇ ਚੁੱਕਾ ਹੈ। ਤੂਫਾਨ ਕਾਰਨ ਇੱਥੇ ਪਹਿਲੀ ਮੌਤ ਦਰਜ ਕਰਨ ਦੇ ਬਾਅਦ ਸੰਵੇਦਨਸ਼ੀਲ ਇਲਾਕਿਆਂ ਵਿਚ ਰਹਿ ਰਹੇ ਲੋਕਾਂ ਨੂੰ ਰਾਤੋ-ਰਾਤ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਬੀਤੇ ਦੋ ਦਹਾਕੇ ਵਿਚ ਇਸ ਖੇਤਰ ਵਿਚ ਆਇਆ ਇਹ ਪਹਿਲਾ ਭਿਆਨਕ ਚੱਕਰਵਾਤ ਹੈ। ਇਹ ਬੰਗਲਾਦੇਸ਼ ਦੇ ਸਮੁੰਦਰ ਤੱਟ ਨਾਲ ਟਕਰਾਏਗਾ। ਬੰਗਲਾਦੇਸ਼ ਦਾ ਮੌਸਮ ਵਿਭਾਗ ਇਸ ਨੂੰ ਲੈਕੇ ਉੱਚਤਮ ਪੱਧਰ ਦੇ ਖਤਰੇ ਦੀ ਚਿਤਾਵਨੀ ਜਾਰੀ ਕਰਨ 'ਤੇ ਵਿਚਾਰ ਕਰ ਰਿਹਾ ਹੈ।
ਦੇਸ਼ ਦੇ ਆਫਤ ਪ੍ਰਬੰਧਨ ਮੰਤਰਾਲੇ ਨੇ ਸੋਮਵਾਰ ਨੂੰ 20 ਲੱਖ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਉਣ ਦਾ ਟੀਚਾ ਰੱਖਿਆ ਸੀ। ਉਹਨਾਂ ਲਈ 12,078 ਚੱਕਰਵਾਤ ਆਸਰਾ ਕੈਂਪ ਕੇਂਦਰ ਬਣਾਏ ਗਏ ਹਨ। ਭਾਵੇਂਕਿ ਅਧਿਕਾਰੀਆਂ ਨੇ ਕਿਹਾ ਕਿ ਬੁੱਧਵਾਰ ਨੂੰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਣਾ ਮੁਸ਼ਕਲ ਹੋਵੇਗਾ ਕਿਉਂਕਿ ਖਤਰਨਾਕ ਤੂਫਾਨ ਤੱਟ ਦੇ ਕਰੀਬ ਆ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ : ਇਮਰਾਨ ਦੀ ਪਾਰਟੀ ਦੀ ਨੇਤਾ ਸ਼ਾਹੀਨ ਰਜ਼ਾ ਦੀ ਕੋਰੋਨਾ ਨਾਲ ਮੌਤ
ਬੰਗਲਾਦੇਸ਼ ਦੇ ਆਫਤ ਪ੍ਰਬੰਧਨ ਅਤੇ ਰਾਹਤ ਰਾਜ ਮੰਤਰੀ ਇਨਾਮ-ਉਰ-ਰਹਿਮਾਨ ਨੇ ਇੱਥੇ ਆਪਣੇ ਦਫਤਰ ਵਿਚ ਬੁਲਾਈ ਗਈ ਐਮਰਜੈਂਸੀ ਸਮਚਾਰਾ ਬ੍ਰੀਫਿੰਗ ਵਿਚ ਕਿਹਾ,''ਸਥਾਨਕ ਅਧਿਕਾਰੀਆਂ ਨੂੰ ਅੱਜ ਅੱਧੀ ਰਾਤ ਤੱਕ ਸਾਰੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਉਣ ਲਈ ਕਿਹਾ ਗਿਆ ਹੈ।'' ਰਹਿਮਾਨ ਨੇ ਕਿਹਾ,''ਮੌਸਮ ਵਿਭਾਗ ਅੱਜ ਪੂਰੀ ਰਾਤ ਹਾਲਾਤ 'ਤੇ ਨਜ਼ਰ ਰੱਖਣ ਦੇ ਬਾਅਦ ਸਵੇਰੇ 6 ਵਜੇ ਤੋਂ ਬਹੁਤ ਵੱਡੇ ਖਤਰੇ ਦੀ ਚਿਤਾਵਨੀ ਜਾਰੀ ਕਰ ਸਕਦਾ ਹੈ। ਲਿਹਾਜਾ ਸਾਡਾ ਉਦੇਸ਼ ਸਾਰੇ ਸੰਵਦੇਨਸ਼ੀਲ ਇਲਾਕਿਆਂ ਵਿਚੋਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਉਣਾ ਹੈ।