ਬੰਗਲਾਦੇਸ਼ ''ਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਤੀਜੇ ਦਿਨ ਵੀ ਜਾਰੀ

04/10/2018 5:22:46 PM

ਢਾਕਾ(ਭਾਸ਼ਾ)— ਬੰਗਲਾਦੇਸ਼ ਵਿਚ ਸਰਕਾਰੀ ਨੌਕਰੀਆਂ ਵਿਚ ਭੇਦ-ਭਾਵ ਪੂਰਨ ਕੋਟਾ ਵਿਵਸਥਾ ਦੇ ਦੋਸ਼ ਵਿਚ ਯੂਨੀਵਰਸਿਟੀ ਦੇ ਸੈਂਕੜੇ ਵਿਦਿਆਰਥੀਆਂ ਨੇ ਵਿਰੋਧ ਪ੍ਰਦਰਸ਼ਨ ਦੇ ਤੀਜੇ ਦਿਨ ਸੜਕਾਂ ਨੂੰ ਜਾਮ ਕਰ ਦਿੱਤਾ। ਸਰਕਾਰ ਨੇ ਹਾਲਾਂਕਿ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਵਿਵਾਦਮਈ ਕੋਟਾ ਵਿਵਸਥਾ ਦੀ ਸਮੀਖਿਆ ਕਰੇਗੀ। ਇਸ ਦੇ ਬਾਵਜੂਦ ਵਿਦਿਆਰਥੀ ਢਾਕਾ ਅਤੇ ਦੇਸ਼ ਭਰ ਵਿਚ ਸੜਕਾਂ 'ਤੇ ਉਤਰ ਗਏ ਹਨ।
ਢਾਕਾ ਯੂਨੀਵਰਸਿਟੀ ਵਿਚ ਪੁਲਸ ਨਾਲ ਝੜਪਾਂ ਵਿਚ ਜ਼ਖਮੀ ਹੋਏ 100 ਤੋਂ ਵਧ ਵਿਦਿਆਰਥੀਆਂ ਨੇ ਕੋਟਾ ਸਿਸਟਮ ਵਿਚ ਸੁਧਾਰ ਹੋਣ ਤੱਕ ਧਰਨਾ ਦੇਣ ਦਾ ਸੰਕਲਪ ਲਿਆ ਹੈ। ਯੂਨੀਵਰਸਿਟੀ ਦੇ ਮੁੱਖ ਚੌਕ ਵਿਚ ਧਰਨਾ ਦੇ ਰਹੇ ਘੱਟ ਤੋਂ ਘੱਟ 500 ਵਿਦਿਆਰਥੀਆਂ ਵਿਚੋਂ ਇਕ ਰਾਹਤ ਨਾਂ ਦੇ ਪ੍ਰਦਰਸ਼ਨਕਾਰੀ ਨੇ ਕਿਹਾ, 'ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਅਸੀਂ ਧਰਨਾ ਜਾਰੀ ਰੱਖਾਂਗੇ।'
ਘੜੀਸਦਾ


Related News