ਸ਼ੇਖ ਹਸੀਨਾ ''ਤੇ ਹਮਲਾ ਕਰਨ ਵਾਲੇ 9 ਕਾਰਕੁੰਨਾਂ ਨੂੰ ਫਾਂਸੀ ਦੀ ਸਜ਼ਾ

07/03/2019 4:51:05 PM

ਢਾਕਾ (ਭਾਸ਼ਾ)— ਬੰਗਲਾਦੇਸ਼ ਦੀ ਇਕ ਅਦਾਲਤ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ 'ਤੇ 25 ਸਾਲ ਪਹਿਲਾਂ ਹਮਲਾ ਕਰਨ ਦੇ ਮਾਮਲੇ ਵਿਚ ਬੁੱਧਵਾਰ ਨੂੰ ਫੈਸਲਾ ਸੁਣਾਇਆ। ਅਦਾਲਤ ਨੇ ਬੀ.ਐੱਨ.ਪੀ. ਦੀ ਅਗਵਾਈ ਵਾਲੇ ਇਕ ਗਠਜੋੜ ਦੇ 9 ਕਾਰਕੁੰਨਾਂ ਨੂੰ ਫਾਂਸੀ ਅਤੇ 25 ਹੋਰ ਨੂੰ ਉਮਰਕੈਦ ਦੀ ਸਜ਼ਾ ਸੁਣਾਈ। ਸ਼ੇਖ ਹਸੀਨਾ ਉਸ ਸਮੇਂ ਵਿਰੋਧੀ ਧਿਰ ਦੀ ਨੇਤਾ ਸੀ। 23 ਸਤੰਬਰ, 1994 ਨੂੰ ਹਸੀਨਾ ਰਾਸ਼ਟਰ ਪੱਧਰੀ ਪ੍ਰਚਾਰ ਦੀ ਅਗਵਾਈ ਕਰ ਰਹੀ ਸੀ। ਉਦੋਂ ਟਰੇਨ ਦੇ ਪਬਨਾ ਦੇ ਇਸਵਾਰਦੀ ਪਹੁੰਚਣ 'ਤੇ ਉਨ੍ਹਾਂ ਦੇ ਡੱਬੇ 'ਤੇ ਹਮਲਾ ਕੀਤਾ ਗਿਆ। 

ਹਸੀਨਾ 'ਤੇ ਇਹ ਹਮਲਾ ਪ੍ਰਧਾਨ ਮੰਤਰੀ ਦੇ ਤੌਰ 'ਤੇ ਬੰਗਲਾਦੇਸ਼ ਨੈਸ਼ਨੇਲਿਸਟ ਪਾਰਟੀ (ਬੀ.ਐੱਨ.ਪੀ.) ਦੀ ਪ੍ਰਧਾਨ ਖਾਲਿਦਾ ਜ਼ੀਆ ਦੇ ਪਹਿਲੇ ਕਾਰਜਕਾਲ ਦੌਰਾਨ ਹੋਇਆ ਸੀ। ਇਸ ਹਮਲੇ ਵਿਚ ਹਸੀਨਾ ਬਚ ਗਈ ਸੀ। ਮੀਡੀਆ ਖਬਰਾਂ ਮੁਤਾਬਕ ਟਰੇਨ 'ਤੇ ਹਮਲਾ ਕਰਨ ਦੇ ਮਾਮਲੇ ਵਿਚ ਪਬਨਾ ਦੀ ਅਦਾਲਤਨੇ 9 ਲੋਕਾਂ ਨੂੰ ਫਾਂਸੀ ਅਤੇ25 ਹੋਰ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਵਧੀਕ ਸੈਸ਼ਨ ਜੱਜ ਰੂਸਤਮ ਅਲੀ ਨੇ ਇਸ ਸਬੰਧ ਵਿਚ 13 ਹੋਰ ਲੋਕਾਂ ਨੂੰ 10 ਸਾਲ ਜੇਲ ਦੀ ਸਜ਼ਾ ਸੁਣਾਈ।


Vandana

Content Editor

Related News