ਬੰਗਲਾਦੇਸ਼ ਨੇ ਭਾਰਤ ''ਚ ਆਪਣੇ ਹਾਈ ਕਮਿਸ਼ਨਰ ਨੂੰ ਐਮਰਜੈਂਸੀ ਆਧਾਰ ''ਤੇ ਸੱਦਿਆ ਵਾਪਸ
Tuesday, Dec 30, 2025 - 02:38 PM (IST)
ਨਵੀਂ ਦਿੱਲੀ/ਢਾਕਾ (ਏਜੰਸੀ) - ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਦੁਵੱਲੇ ਸਬੰਧਾਂ ਵਿੱਚ ਪੈਦਾ ਹੋਏ ਤਣਾਅ ਦੇ ਦੌਰਾਨ ਬੰਗਲਾਦੇਸ਼ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਭਾਰਤ ਵਿੱਚ ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਐਮ. ਰਿਆਜ਼ ਹਮੀਦੁੱਲਾ (M. Riaz Hamidullah) ਨੂੰ ਵਿਦੇਸ਼ ਮੰਤਰਾਲਾ ਦੇ ਇੱਕ "ਐਮਰਜੈਂਸੀ ਬੁਲਾਵੇ" 'ਤੇ ਤੁਰੰਤ ਢਾਕਾ ਵਾਪਸ ਬੁਲਾ ਲਿਆ ਗਿਆ ਹੈ।
ਸਰੋਤਾਂ ਅਨੁਸਾਰ, ਹਾਈ ਕਮਿਸ਼ਨਰ ਹਮੀਦੁੱਲਾ ਸੋਮਵਾਰ ਰਾਤ ਨੂੰ ਹੀ ਢਾਕਾ ਪਹੁੰਚ ਗਏ ਹਨ। ਬੰਗਲਾਦੇਸ਼ੀ ਅਖ਼ਬਾਰ 'ਪ੍ਰਥੋਮ ਆਲੋ' ਦੀ ਰਿਪੋਰਟ ਮੁਤਾਬਕ, ਉਨ੍ਹਾਂ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਦੀ ਹਾਲੀਆ ਸਥਿਤੀ ਬਾਰੇ ਵਿਸਥਾਰਪੂਰਵਕ ਚਰਚਾ ਕਰਨ ਲਈ ਸੱਦਿਆ ਗਿਆ ਹੈ।
