ਬੰਗਲਾਦੇਸ਼ ’ਚ ਪ੍ਰਦਰਸ਼ਨਕਾਰੀ ਹਿੰਦੂਆਂ ’ਤੇ ਪੁਲਸ ਦਾ ਕਹਿਰ, ‘ਗ੍ਰੇਨੇਡ’ ਸੁੱਟੇ, ਸੜਕਾਂ ’ਤੇ ਮਚੀ ਹਾਹਾਕਾਰ

Wednesday, Nov 27, 2024 - 10:39 AM (IST)

ਢਾਕਾ (ਭਾਸ਼ਾ)- ਬੰਗਲਾਦੇਸ਼ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਪ੍ਰਮੁੱਖ ਹਿੰਦੂ ਨੇਤਾ ਚਿਨਮਯ ਕ੍ਰਿਸ਼ਣ ਦਾਸ ਬ੍ਰਹਮਚਾਰੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ, ਜਿਨ੍ਹਾਂ ਨੂੰ ਦੇਸ਼ਧ੍ਰੋਹ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਢਾਕਾ ਅਤੇ ਚਟਗਾਓਂ ਸਮੇਤ ਕਈ ਸਥਾਨਾਂ ’ਤੇ ਹਿੰਦੂ ਭਾਈਚਾਰੇ ਦੇ ਮੈਂਬਰਾਂ ਦੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਬ੍ਰਹਮਚਾਰੀ ਨੂੰ ਜੇਲ੍ਹ ਭੇਜ ਦਿੱਤਾ ਗਿਆ। ਬੰਗਲਾਦੇਸ਼ ਪੁਲਸ ਨੇ ਹਿੰਦੂ ਸੰਗਠਨ ‘ਸਮਿੱਲਤ ਸਨਾਤਨੀ ਜੋਤ’ ਦੇ ਨੇਤਾ ਚਿਨਮਯ ਕ੍ਰਿਸ਼ਣ ਦਾਸ ਬ੍ਰਹਮਚਾਰੀ ਨੂੰ ਢਾਕਾ ’ਚ ਹਜ਼ਰਤ ਸ਼ਾਹਜਲਾਲ ਕੌਮਾਂਤਰੀ ਹਵਾਈ ਅੱਡੇ ਤੋਂ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਸੀ, ਜਦੋਂ ਉਹ ਚਟਗਾਓਂ ਜਾ ਰਹੇ ਸਨ।

ਇਹ ਵੀ ਪੜ੍ਹੋ: ਰੁਕ ਜਾਵੇਗੀ ਜੰਗ! ਇਜ਼ਰਾਈਲ ਅਤੇ ਹਿਜ਼ਬੁੱਲਾ ਜੰਗਬੰਦੀ ਲਈ ਹੋਏ ਸਹਿਮਤ

ਅਧਿਕਾਰੀਆਂ ਨੇ ਕਿਹਾ ਕਿ ਦਾਸ ਨੂੰ ਸਖ਼ਤ ਸੁਰੱਖਿਆ ਹੇਠ ਅਦਾਲਤ ਲਿਜਾਇਆ ਗਿਆ, ਜਿੱਥੇ ਵਕੀਲਾਂ ਸਮੇਤ ਉਨ੍ਹਾਂ ਦੇ ਕਈ ਸਮਰਥਕ ਉਨ੍ਹਾਂ ਦੀ ਗ੍ਰਿਫਤਾਰੀ ਦੇ ਵਿਰੋਧ ’ਚ ਨਾਅਰੇ ਲਾ ਰਹੇ ਸਨ। ਚਸ਼ਮਦੀਦਾਂ ਅਨੁਸਾਰ ਅਦਾਲਤ ਕੰਪਲੈਕਸ ’ਚ ਇਕੱਠੇ ਹੋਏ ਸਮਰਥਕਾਂ ਦਾ ਦਾਸ ਨੇ ਹੱਥ ਜੋੜ ਕੇ ਧੰਨਵਾਦ ਕੀਤਾ। ਦਾਸ ਨੇ ਉਨ੍ਹਾਂ ਨੂੰ ਧਾਰਮਿਕ ਨਾਅਰੇ ਨਾ ਲਾਉਣ ਦੀ ਅਪੀਲ ਕੀਤੀ। ਜੱਜ ਨੇ ਕਿਹਾ ਕਿ, ਕਿਉਂਕਿ ਦਾਸ ਨੂੰ ਸ਼ਹਿਰ ਦੇ ਬਾਹਰੋਂ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਕਾਨੂੰਨ ਅਨੁਸਾਰ ਉਨ੍ਹਾਂ ਨੂੰ 24 ਘੰਟੇ ਨਿਆਇਕ ਹਿਰਾਸਤ ’ਚ ਰੱਖਿਆ ਜਾਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ: ਸੜਕ ਕਿਨਾਰੇ ਤੰਬੂਆਂ 'ਚ ਸੁੱਤੇ ਲੋਕਾਂ 'ਤੇ ਚੜ੍ਹਿਆ ਟਰੱਕ, 5 ਲੋਕਾਂ ਦੀ ਦਰਦਨਾਕ ਮੌਤ

ਲੱਗਭਗ ਦੁਪਹਿਰ ਵੇਲੇ ਅਦਾਲਤ ਦੇ ਹੁਕਮਾਂ ਤੋਂ ਤੁਰੰਤ ਬਾਅਦ ਦਾਸ ਦੇ ਪੈਰੋਕਾਰਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾਸ ਨੂੰ ਲੈ ਕੇ ਜਾ ਰਹੇ ਕੈਦੀ ਵਾਹਨ ਨੂੰ ਰੋਕਿਆ। ਪ੍ਰਦਰਸ਼ਨਕਾਰੀ ਉਨ੍ਹਾਂ ਦੀ ਰਿਹਾਈ ਦੀ ਮੰਗ ਕਰਦੇ ਹੋਏ ਨਾਅਰੇ ਲਾ ਰਹੇ ਸਨ। ਪੁਲਸ ਅਤੇ ਬਾਰਡਰ ਗਾਰਡ ਬੰਗਲਾਦੇਸ਼ (ਬੀ. ਜੀ. ਬੀ.) ਦੇ ਮੈਂਬਰਾਂ ਨੇ ਗੱਡੀ ਲਈ ਰਸਤਾ ਖਾਲੀ ਕਰਵਾਉਣ ਲਈ ਪ੍ਰਦਰਸ਼ਨਕਾਰੀਆਂ ’ਤੇ ਆਵਾਜ਼ ਕਰਨ ਵਾਲੇ ਗ੍ਰੇਨੇਡ ਸੁੱਟੇ ਅਤੇ ਲਾਠੀਚਾਰਜ ਕੀਤਾ।

ਇਹ ਵੀ ਪੜ੍ਹੋ: ਕੈਨੇਡਾ 'ਚ ਹਿੰਸਾ ਦੌਰਾਨ ਪਾਰਟੀ 'ਚ ਨੱਚਦੇ ਰਹੇ PM ਟਰੂਡੋ, ਵੀਡੀਓ ਵਾਇਰਲ

ਗੱਡੀ ਆਖਿਰਕਾਰ ਬਾਅਦ ਦੁਪਹਿਰ ਲੱਗਭਗ 3 ਵਜੇ ਅਦਾਲਤ ਕੰਪਲੈਕਸ ਤੋਂ ਬਾਹਰ ਜਾ ਸਕੀ। ਦਾਸ ਨੇ ਗੱਡੀ ਦੇ ਅੰਦਰੋਂ ਆਪਣੇ ਹਮਾਇਤੀਆਂ ਨੂੰ ਸ਼ਾਂਤੀ ਰੱਖਣ ਦੀ ਅਪੀਲ ਕੀਤੀ। ਪ੍ਰਦਰਸ਼ਨਕਾਰੀ ‘ਜੈ ਸ਼੍ਰੀ ਰਾਮ’ ਸਮੇਤ ਬਹੁਤ ਸਾਰੇ ਨਾਅਰੇ ਲਾ ਰਹੇ ਸਨ। ਦਾਸ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਢਾਕਾ, ਚਟਗਾਓਂ, ਕੁਮਿਲਾ, ਖੁਲਨਾ, ਦਿਨਾਜਪੁਰ ਅਤੇ ਕਾਕਸ ਬਾਜ਼ਾਰ ਸਮੇਤ ਵੱਖ-ਵੱਖ ਜ਼ਿਲਿਆਂ ’ਚ ਪ੍ਰਦਰਸ਼ਨ ਹੋ ਰਹੇ ਹਨ। ਸੜਕਾਂ ’ਤੇ ਹਾਹਾਕਾਰ ਮਚੀ ਹੋਈ ਹੈ। ਸੋਮਵਾਰ ਨੂੰ ਚਟਗਾਓਂ ’ਚ ਚੇਰਾਗੀ ਪਹਾੜ ਚੌਕ ’ਚ ਹਿੰਦੂ ਭਾਈਚਾਰੇ ਦੇ ਸੈਂਕੜੇ ਲੋਕਾਂ ਨੇ ਸੜਕਾਂ ’ਤੇ ਉਤਰ ਕੇ ਦਾਸ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ।

ਇਹ ਵੀ ਪੜ੍ਹੋ: ਡੋਨਾਲਡ ਟਰੰਪ ਦੀ 25% ਟੈਰਿਫ ਯੋਜਨਾ 'ਤੇ ਬੋਲੇ ਕੈਨੇਡੀਅਨ ਨੇਤਾ ਜਗਮੀਤ ਸਿੰਘ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News