ਪੌਣ ਪਾਣੀ ਕਾਰਨ ਬੰਗਲਾਦੇਸ਼ ''ਚ 1 ਕਰੋੜ 90 ਲੱਖ ਤੋਂ ਜ਼ਿਆਦਾ ਬੱਚਿਆਂ ਨੂੰ ਖਤਰਾ

Friday, Apr 05, 2019 - 02:03 PM (IST)

ਪੌਣ ਪਾਣੀ ਕਾਰਨ ਬੰਗਲਾਦੇਸ਼ ''ਚ 1 ਕਰੋੜ 90 ਲੱਖ ਤੋਂ ਜ਼ਿਆਦਾ ਬੱਚਿਆਂ ਨੂੰ ਖਤਰਾ

ਢਾਕਾ (ਏ.ਐਫ.ਪੀ.)- ਬੰਗਲਾਦੇਸ਼ ਵਿਚ ਪੌਣ ਪਾਣੀ ਨਾਲ ਜੁੜੀਆਂ ਵਾਤਾਵਰਣੀ ਸਮੱਸਿਆਵਾਂ ਕਾਰਨ ਇਕ ਕਰੋੜ 90 ਲੱਖ ਤੋਂ ਜ਼ਿਆਦਾ ਬੱਚਿਆਂ ਦੇ ਜੀਵਨ ਅਤੇ ਭਵਿੱਖ 'ਤੇ ਖਤਰਾ ਮੰਡਰਾ ਰਿਹਾ ਹੈ ਅਤੇ ਕਈ ਪਰਿਵਾਰ ਆਪਣੀਆਂ ਬੱਚੀਆਂ ਦਾ ਬਾਲ ਵਿਆਹ ਕਰਨ ਲਈ ਮਜਬੂਰ ਹੋ ਰਹੇ ਹਨ। ਯੂਨੀਸੇਫ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੰਯੁਕਤ ਰਾਸ਼ਟਰ ਬਾਲ ਅਧਿਕਾਰ ਏਜੰਸੀ ਨੇ ਇਕ ਰਿਪੋਰਟ ਵਿਚ ਕਿਹਾ ਹੈ ਕਿ ਜਲਵਾਯੂ ਪਰਿਵਰਤਨ ਨਾਲ ਹੋਣ ਵਾਲਾ ਵਾਤਾਵਰਣੀ ਖਤਰਾ ਬੰਗਲਾਦੇਸ਼ ਦੇ ਸਭ ਤੋਂ ਗਰੀਬ ਭਾਈਚਾਰਿਆਂ ਦੇ ਪਰਿਵਾਰਾਂ ਸਾਹਮਣੇ ਜ਼ਿਆਦਾ ਗੰਭੀਰ ਹੈ।

ਇਸ ਦੀ ਵਜ੍ਹਾ ਨਾਲ ਇਹ ਪਰਿਵਾਰ ਆਪਣੇ ਬੱਚਿਆਂ ਨੂੰ ਲਾਲਨ ਪਾਲਨ, ਭੋਜਨ, ਸਿਹਤ ਅਤੇ ਸਿੱਖਿਆ ਦੇਣ ਵਿਚ ਅਸਮਰੱਥ ਹੋ ਜਾਂਦੇ ਹਨ। ਇਸ ਵਿਚ ਕਿਹਾ ਗਿਆ ਹੈ, ਜਲਵਾਯੂ ਪਰਿਵਰਤਨ ਬੰਗਲਾਦੇਸ਼ ਅਤੇ ਪੂਰੀ ਦੁਨੀਆ ਵਿਚ ਹਾਸਲ ਕੀਤੀਆਂ ਗਈਆਂ ਅਜਿਹੀਆਂ ਕਈ ਉਪਲੱਬਧੀਆਂ ਨੂੰ ਖਤਮ ਕਰਨ ਦੀ ਸਮਰੱਥਾ ਰੱਖਦਾ ਹੈ, ਜੋ ਇਨ੍ਹਾਂ ਦੇਸ਼ਾਂ ਨੇ ਬੱਚਿਆਂ ਦੇ ਜੀਵਨ ਅਤੇ ਵਿਕਾਸ ਦੇ ਖੇਤਰ ਵਿਚ ਅਰਜਿਤ ਕੀਤੀ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਸ ਦੇਸ਼ ਦੀ ਵਿਸਥਾਰਤ ਨਦੀ ਪ੍ਰਣਾਲੀਆਂ ਦੇ ਆਲੇ-ਦੁਆਲੇ ਰਹਿਣ ਵਾਲੇ ਤਕਰੀਬਨ 1 ਕਰੋੜ 20 ਲੱਖ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ।


author

Sunny Mehra

Content Editor

Related News