ਬੈਂਕਾਕ ਤੋਂ ਇਜ਼ਰਾਈਲ ਜਾ ਰਹੇ ਜਹਾਜ਼ ਨੇ ਗੋਆ ਦੇ ਡੇਬੋਲਿਨ ਏਅਰਫੀਲਡ ''ਤੇ ਕੀਤੀ ਐਮਰਜੈਂਸੀ ਲੈਂਡਿੰਗ

Thursday, Nov 04, 2021 - 01:04 AM (IST)

ਬੈਂਕਾਕ ਤੋਂ ਇਜ਼ਰਾਈਲ ਜਾ ਰਹੇ ਜਹਾਜ਼ ਨੇ ਗੋਆ ਦੇ ਡੇਬੋਲਿਨ ਏਅਰਫੀਲਡ ''ਤੇ ਕੀਤੀ ਐਮਰਜੈਂਸੀ ਲੈਂਡਿੰਗ

ਨਵੀਂ ਦਿੱਲੀ-ਥਾਈਲੈਂਡ ਦੇ ਬੈਂਕਾਕ ਤੋਂ ਇਜ਼ਰਾਈਲ ਦੇ ਤੇਲ ਅਵੀਵ ਜਾ ਰਹੀ ਅਲ ਏਲ ਏਅਰਲਾਈਨਜ਼ ਦੀ ਇਕ ਉਡਾਣ ਨੂੰ ਭਾਰਤੀ ਜਲ ਸੈਨਾ ਵੱਲੋਂ ਸੰਚਾਲਿਤ ਗੋਆ ਦੇ ਡੇਬੋਬਿਨ ਏਅਰਫੀਲਡ 'ਤੇ ਇਕ ਨਵੰਬਰ ਨੂੰ ਐਮਰਜੈਂਸੀ ਸਥਿਤੀ 'ਚ ਉਤਰਨਾ ਪਿਆ ਸੀ। ਜਹਾਜ਼ 'ਚ 276 ਯਾਤਰੀ ਸਵਾਰ ਸਨ। ਭਾਰਤੀ ਜਲ ਸੈਨਾ ਨੇ ਬੁੱਧਵਾਰ ਨੂੰ ਟਵਿੱਟਰ 'ਤੇ ਦੱਸਿਆ ਕਿ ਜਹਾਜ਼ ਦਾ ਇਕ ਇੰਜਣ ਬੰਦ ਹੋ ਗਿਆ ਸੀ ਜਿਸ ਕਾਰਨ ਉਸ ਨੂੰ ਇਕ ਨਵੰਬਰ ਦੇ ਤੜਕੇ ਐਮਰਜੈਂਸੀ ਸਥਿਤੀ 'ਚ ਉਤਰਨਾ ਪਿਆ।

ਇਹ ਵੀ ਪੜ੍ਹੋ : ਅਮਰੀਕਾ: ਬਾਰਡਰ 'ਤੇ ਵਿਛੜੇ ਪਰਿਵਾਰਾਂ ਦੇ ਮੈਂਬਰਾਂ ਨੂੰ ਹਰਜ਼ਾਨੇ ਵਜੋਂ ਮਿਲ ਸਕਦੇ ਹਨ ਲੱਖਾਂ ਡਾਲਰ

ਟਵੀਟ 'ਚ ਦੱਸਿਆ ਗਿਆ ਕਿ ਅਲ ਏਲ ਏਅਰਲਾਈਨਜ਼ ਦੀ 082 ਉਡਾਣ ਬੈਂਕਾਕ ਤੋਂ ਤੇਲ ਅਵੀਵ ਜਾ ਰਹੀ ਸੀ ਅਤੇ ਉਸ 'ਚ 276 ਯਾਤਰੀ ਸਵਾਰ ਸਨ। ਜਲ ਸੈਨਾ ਨੇ ਟਵੀਟ 'ਚ ਦੱਸਿਆ ਕਿ ਇਹ ਏਅਰਫੀਲਡ ਅਪਗ੍ਰੇਡ ਦੇ ਕੰਮ ਕਾਰਨ ਬੰਦ ਹੈ ਪਰ ਉਸ ਨੇ ਨੋਟਿਸ 'ਤੇ ਜਹਾਜ਼ ਨੂੰ ਐਮਰਜੈਂਸੀ ਸਥਿਤੀ 'ਚ ਉਤਾਰਨ ਲਈ ਇਸ ਨੂੰ ਉਪਲੱਬਧ ਕਰਵਾਇਆ।

ਇਹ ਵੀ ਪੜ੍ਹੋ : ਬੇਲਾਰੂਸ ਦਾ ਕਾਰਗੋ ਜਹਾਜ਼ ਰੂਸ 'ਚ ਹਾਦਸਾਗ੍ਰਸਤ, 4 ਦੀ ਮੌਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News