ਸੜਕ ’ਤੇ ਕੁੱਤਾ ਘੁਮਾਉਣ ’ਤੇ ਪਾਬੰਦੀ, 20 ਸ਼ਹਿਰਾਂ ’ਚ ਨਿਯਮ ਲਾਗੂ

Tuesday, Jun 10, 2025 - 12:08 AM (IST)

ਸੜਕ ’ਤੇ ਕੁੱਤਾ ਘੁਮਾਉਣ ’ਤੇ ਪਾਬੰਦੀ, 20 ਸ਼ਹਿਰਾਂ ’ਚ ਨਿਯਮ ਲਾਗੂ

ਤਹਿਰਾਨ- ਈਰਾਨ ਦੇ 20 ਸ਼ਹਿਰਾਂ ਵਿਚ ਪਾਲਤੂ ਕੁੱਤਿਆਂ ਨੂੰ ਪਾਰਕਾਂ ਜਾਂ ਸੜਕਾਂ ’ਤੇ ਘੁਮਾਉਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਸਰਕਾਰ ਨੇ ਇਹ ਕਦਮ ਲੋਕਾਂ ਦੀ ਸਿਹਤ, ਸਮਾਜ ਵਿਚ ਸ਼ਾਂਤੀ ਅਤੇ ਸੁਰੱਖਿਆ ਲਈ ਚੁੱਕਿਆ ਹੈ। ਇਹ ਪਾਬੰਦੀ 6 ਜੂਨ ਤੋਂ ਲਾਗੂ ਹੋ ਗਈ ਹੈ। ਇਕ ਸਥਾਨਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਦਾ ਨਿਯਮ ਪਹਿਲਾਂ 2019 ਵਿਚ ਤਹਿਰਾਨ ਵਿਚ ਲਾਗੂ ਕੀਤਾ ਗਿਆ ਸੀ। ਹੁਣ ਇਸ ਨੂੰ ਇਸਫਹਾਨ ਅਤੇ ਕੇਰਮਾਨ ਵਰਗੇ ਵੱਡੇ ਸ਼ਹਿਰਾਂ ਵਿਚ ਵੀ ਲਾਗੂ ਕਰ ਦਿੱਤਾ ਗਿਆ ਹੈ। 1979 ਦੀ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਈਰਾਨ ਵਿਚ ਕੁੱਤੇ ਰੱਖਣਾ ਅਤੇ ਉਨ੍ਹਾਂ ਨੂੰ ਜਨਤਕ ਤੌਰ ’ਤੇ ਘੁੰਮਾਉਣਾ ਵਿਵਾਦ ਦਾ ਵਿਸ਼ਾ ਰਿਹਾ ਹੈ।

ਕੁਝ ਅਧਿਕਾਰੀਆਂ ਦਾ ਮੰਨਣਾ ਹੈ ਕਿ ਕੁੱਤੇ ਰੱਖਣ ਦੀ ਆਦਤ ਪੱਛਮੀ ਦੇਸ਼ਾਂ ਦੇ ਸੱਭਿਆਚਾਰ ਦਾ ਹਿੱਸਾ ਹੈ ਅਤੇ ਇਸ ਨੂੰ ਈਰਾਨੀ ਸੱਭਿਆਚਾਰ ਲਈ ਖ਼ਤਰਾ ਮੰਨਿਆ ਜਾਂਦਾ ਹੈ।


author

Hardeep Kumar

Content Editor

Related News