ਕੋਰੋਨਾਵਾਇਰਸ ਦੇ ਕਹਿਰ ਕਾਰਨ ਸੀਰੀਅਲਾਂ ''ਚ ਕਿਸਿੰਗ ਸੀਨ ''ਤੇ ਪਾਬੰਦੀ

Monday, Feb 10, 2020 - 08:09 PM (IST)

ਕੋਰੋਨਾਵਾਇਰਸ ਦੇ ਕਹਿਰ ਕਾਰਨ ਸੀਰੀਅਲਾਂ ''ਚ ਕਿਸਿੰਗ ਸੀਨ ''ਤੇ ਪਾਬੰਦੀ

ਤਾਇਪੇ - ਕੋਰੋਨਾਵਾਇਰਸ ਦੇ ਚੱਲਦੇ ਤਾਈਵਾਨ ਦੇ ਸੀਰੀਅਲਾਂ ਵਿਚ ਕਿਸਿੰਗ ਜਿਹੇ ਸੰਵੇਦਨਸ਼ੀਲ ਸੀਨ ਨਹੀਂ ਦਿੱਖਣ ਨੂੰ ਮਿਲਣਗੇ। ਦਰਅਸਲ, ਚੀਨ ਦੇ ਵੁਹਾਨ ਸ਼ਹਿਰ ਵਿਚ ਕੋਰੋਨਾਵਾਇਰਸ ਦਾ ਪ੍ਰਕੋਪ ਕਾਫੀ ਜ਼ਿਆਦਾ ਹੈ। ਇਸ ਵਾਇਰਸ ਨੂੰ ਰੋਕਣ ਲਈ ਟੀ. ਵੀ. ਸੀਰੀਅਲਾਂ ਵਿਚ ਕਿਸਿੰਗ ਸੀਨ ਦੀ ਸ਼ੂਟਿੰਗ 'ਤੇ ਰੋਕ ਲਾ ਦਿੱਤੀ ਗਈ ਹੈ।

ਯੂਨਾਈਟੇਡ ਡੇਲੀ ਦੀ ਰਿਪੋਰਟ ਮੁਤਾਬਕ, ਕੋਰੋਨਾਵਾਇਰਸ ਦੇ ਵੱਧਦੇ ਖਤਰੇ ਨੂੰ ਦੇਖਦੇ ਹੋਏ ਤਾਈਵਾਨ ਵਿਚ ਵੀ ਟੀ. ਵੀ. ਸੀਰੀਅਲਾਂ ਵਿਚ ਕਿਸਿੰਗ ਸੀਨ ਦੀ ਸ਼ੂਟਿੰਗ 'ਤੇ ਰੋਕ ਲਾਉਣ ਨੂੰ ਆਖਿਆ ਗਿਆ ਹੈ। ਕਲਾਕਾਰਾਂ ਨੂੰ ਸ਼ੂਟਿੰਗ ਦੌਰਾਨ ਜ਼ਿਆਦਾ ਨੇਡ਼ੇ ਆ ਕੇ ਗੱਲਬਾਤ ਕਰਨ ਤੋਂ ਵੀ ਪਰਹੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ। ਫੋਰਮੋਸਾ ਟੀ. ਵੀ. 'ਤੇ ਪ੍ਰਸਾਰਿਤ ਹੋਣ ਵਾਲੇ ਸੀਰੀਅਲ ਗੋਲਡਲ ਸਿਟੀ ਵਿਚ ਅਦਾਕਾਰਾ ਮੀਆ ਚਿਓ ਅਤੇ ਐਕਟਰ ਜੂਨ ਫੂ ਵਿਚਾਲੇ ਕਾਫੀ ਕਿਸਿੰਗ ਸੀਨ ਫਿਲਮਾਏ ਜਾਂਦੇ ਰਹੇ ਹਨ। ਇਹ ਦੋਵੇਂ ਅਦਾਕਾਰ ਲੰਬੇ-ਲੰਬੇ ਕਿਸਿੰਗ ਸੀਨ ਦੇ ਚੁੱਕੇ ਹਨ ਪਰ ਉਹ ਕੋਰੋਨਾਵਾਇਰਸ ਦੇ ਖੌਫ ਵਿਚ ਅਜਿਹਾ ਨਹੀਂ ਕਰ ਪਾਉਣਗੇ।

ਅਦਾਕਾਰਾ ਚਿਓ ਨੇ ਆਖਿਆ ਕਿ ਕੋਰੋਨਾਵਾਇਰਸ ਨੂੰ ਰੋਕਣ ਲਈ ਵਰਤੀਆਂ ਜਾ ਰਹੀਆਂ ਸਾਵਧਾਨੀਆਂ ਤੋਂ ਉਹ ਖੁਸ਼ ਹਨ। ਉਨ੍ਹਾਂ ਆਖਿਆ ਕਿ ਸੀਨ ਨੂੰ ਪੂਰਾ ਕਰਨ ਲਈ ਲਾਈਟ ਕਿਸਿੰਗ ਵੀ ਲਾਜ਼ਮੀ ਹੁੰਦੀ ਹੈ। ਈਸਟਰਨ ਬ੍ਰਾਡਕਾਸਟਿੰਗ ਕੰਪਨੀ ਦੇ ਟੀ. ਵੀ. ਸੀਰੀਅਲ ਸਵੀਟ ਫੈਮਿਲੀ ਵਿਚ ਵੀ ਅਦਾਕਾਰ ਕਿੰਗੋਨ ਵਾਂਗ ਨੂੰ ਵੀ ਅਜਿਹੇ ਸੀਨ ਤੋਂ ਪਰਹੇਜ਼ ਕਰਨ ਨੂੰ ਆਖਿਆ ਗਿਆ ਹੈ। ਤਾਈਵਾਨ ਦੇ ਛੋਟੇ ਪਰਦਿਆਂ ਨਾਲ ਜੁਡ਼ੇ ਕਲਾਕਾਰ ਭੀਡ਼ਭਾਡ਼ ਵਾਲੇ ਸਥਾਨਾਂ 'ਤੇ ਬਹੁਤ ਹੀ ਨਜ਼ਦੀਕੀ ਦਿ੍ਰਸ਼ ਫਿਲਮਾਉਣ ਤੋਂ ਬਚ ਰਹੇ ਹਨ।


author

Khushdeep Jassi

Content Editor

Related News