ਬਲੋਚਿਸਤਾਨ: ਡਾ. ਮਹਾਰੰਗ ਬਲੋਚ ਨੂੰ ਉਮਰ ਕੈਦ ਦੀ ਸਜ਼ਾ , ਅੱਤਵਾਦ ਵਿਰੋਧੀ ਅਦਾਲਤ ਨੇ ਸੁਣਾਇਆ ਫ਼ੈਸਲਾ
Tuesday, Aug 11, 2026 - 03:52 PM (IST)
ਇੰਟਰਨੈਸ਼ਨਲ ਡੈਸਕ : ਬਲੋਚਿਸਤਾਨ ਦੀ ਪ੍ਰਮੁੱਖ ਮਨੁੱਖੀ ਅਧਿਕਾਰ ਕਾਰਕੁਨ ਡਾ. ਮਹਾਰੰਗ ਬਲੋਚ ਅਤੇ ਬਲੋਚ ਯਕਜਹਿਤੀ ਕਮੇਟੀ (BYC) ਦੇ ਆਗੂ ਸਿਬਗਤੁੱਲਾ ਸ਼ਾਹ ਜੀ ਨੂੰ ਕੁਏਟਾ ਦੀ ਇੱਕ ਅੱਤਵਾਦ ਵਿਰੋਧੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ 22 ਜੂਨ 2026 ਨੂੰ ਇੱਕ ਸੁਣਵਾਈ ਦੌਰਾਨ ਸੁਣਾਇਆ ਗਿਆ।
ਇਹ ਵੀ ਪੜ੍ਹੋ : Gold Price ਸੰਬੰਧੀ ਦੋ ਵੱਡੀਆਂ ਭਵਿੱਖਬਾਣੀਆਂ, 1.30 ਲੱਖ ਤੱਕ ਡਿੱਗ ਸਕਦਾ ਹੈ ਸੋਨਾ ਜਾਂ ਜਾਵੇਗਾ 2 ਲੱਖ ਦੇ ਪਾਰ
ਜਾਣੋ ਪੂਰਾ ਮਾਮਲਾ
ਇਹ ਮਾਮਲਾ ਜੁਲਾਈ 2024 ਵਿੱਚ ਗਵਾਦਰ ਵਿਖੇ ਬਲੋਚ ਯਕਜਹਿਤੀ ਕਮੇਟੀ ਦੇ ਇੱਕ ਪ੍ਰਦਰਸ਼ਨ ਦੌਰਾਨ ਇੱਕ ਅਰਧ-ਸੈਨਿਕ ਫ਼ੌਜੀ ਜਵਾਨ ਸ਼ੱਬੀਰ ਬਲੋਚ ਦੀ ਮੌਤ ਨਾਲ ਸੰਬੰਧਿਤ ਹੈ। ਸਰਕਾਰੀ ਵਕੀਲਾਂ ਦਾ ਦੋਸ਼ ਹੈ ਕਿ ਡਾ. ਮਹਾਰੰਗ ਬਲੋਚ ਨੇ ਪ੍ਰਦਰਸ਼ਨਕਾਰੀਆਂ ਨੂੰ ਭੜਕਾਇਆ ਸੀ, ਜਿਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ 'ਤੇ ਹਮਲਾ ਹੋਇਆ। ਅਦਾਲਤ ਅਨੁਸਾਰ ਚਸ਼ਮਦੀਦਾਂ ਅਤੇ ਮੈਡੀਕਲ ਸਬੂਤਾਂ ਦੇ ਅਧਾਰ 'ਤੇ ਇਹ ਸਜ਼ਾ ਤੈਅ ਕੀਤੀ ਗਈ ਹੈ। ਦੂਜੇ ਪਾਸੇ, ਮਹਾਰੰਗ ਬਲੋਚ ਅਤੇ ਸਿਬਗਤੁੱਲਾ ਸ਼ਾਹ ਜੀ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ ਅਤੇ ਉਨ੍ਹਾਂ ਦੇ ਵਕੀਲ ਨੇ ਇਸ ਫੈਸਲੇ ਨੂੰ ਬਲੋਚਿਸਤਾਨ ਹਾਈ ਕੋਰਟ ਵਿੱਚ ਚੁਣੌਤੀ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਆਪਣੀ ਜਾਨ ਦੇਣ ਵਾਲੇ ਸਨ Govinda, ਪਰ ਇੱਕ ਹਾਦਸੇ ਨੇ ਬਦਲ ਦਿੱਤੀ ਅਦਾਕਾਰ ਦੀ ਜ਼ਿੰਦਗੀ
ਤਿੱਖਾ ਵਿਰੋਧ
ਬਲੋਚਿਸਤਾਨ ਸਰਕਾਰ ਨੇ ਅਦਾਲਤ ਦੇ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਇਹ ਇੱਕ ਨਿਰਪੱਖ ਸੁਣਵਾਈ ਦਾ ਨਤੀਜਾ ਹੈ ਅਤੇ ਸ਼ਾਂਤਮਈ ਪ੍ਰਦਰਸ਼ਨ ਦੇ ਨਾਂ 'ਤੇ ਸੁਰੱਖਿਆ ਬਲਾਂ 'ਤੇ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਪਰ ਇਸ ਦੇ ਉਲਟ ਪ੍ਰਸਿੱਧ ਮਨੁੱਖੀ ਅਧਿਕਾਰ ਸੰਸਥਾ ਐਮਨੈਸਟੀ ਇੰਟਰਨੈਸ਼ਨਲ ਨੇ ਅਦਾਲਤੀ ਕਾਰਵਾਈ 'ਤੇ ਸਵਾਲ ਚੁੱਕੇ ਹਨ। ਸੰਸਥਾ ਅਨੁਸਾਰ, ਇਹ ਸੁਣਵਾਈ ਨਿਰਪੱਖ ਮਾਪਦੰਡਾਂ 'ਤੇ ਖਰੀ ਨਹੀਂ ਉਤਰੀ ਅਤੇ ਕਾਰਕੁਨਾਂ ਨੂੰ ਹਿੰਸਾ ਨਾਲ ਜੋੜਨ ਵਾਲਾ ਕੋਈ ਸਿੱਧਾ ਸਬੂਤ ਪੇਸ਼ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ, ਸੰਯੁਕਤ ਰਾਸ਼ਟਰ (UN) ਦੇ ਮਨੁੱਖੀ ਅਧਿਕਾਰ ਮਾਹਿਰਾਂ ਨੇ ਵੀ ਇਸ ਸਜ਼ਾ ਦੀ ਸਖ਼ਤ ਨਿੰਦਾ ਕਰਦਿਆਂ ਮਹਾਰੰਗ ਬਲੋਚ ਨਾਲ ਹੋ ਰਹੇ ਵਿਵਹਾਰ 'ਤੇ ਗੰਭੀਰ ਚਿੰਤਾ ਪ੍ਰਗਟਾਈ ਹੈ।
ਇਹ ਵੀ ਪੜ੍ਹੋ : ਚਾਂਦੀ ਦੇ ਗਹਿਣਿਆਂ ਦੀ ਸ਼ੁੱਧਤਾ ਦੀ ਜਾਂਚ ਹੋਵੇਗੀ ਆਸਾਨ, ਨਕਲੀ ਗਹਿਣਿਆਂ ਦੀ ਤੁਰੰਤ ਦਰਜ ਹੋਵੇਗੀ ਸ਼ਿਕਾਇਤ
ਜ਼ਬਰਦਸਤੀ ਕੀਤੇ ਜਾ ਰਹੇ ਲਾਪਤਾ
ਡਾ. ਮਹਾਰੰਗ ਬਲੋਚ ਦਾ ਜਨਤਕ ਜੀਵਨ ਬਲੋਚਿਸਤਾਨ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ "ਜ਼ਬਰਦਸਤੀ ਲਾਪਤਾ ਕੀਤੇ ਜਾਣ" (enforced disappearances) ਦੇ ਮੁੱਦੇ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੇ ਪਿਤਾ ਅਬਦੁਲ ਗਫ਼ਾਰ ਲਾਂਗੋ, ਜੋ ਕਿ ਇੱਕ ਸਿਆਸੀ ਕਾਰਕੁਨ ਸਨ, ਨੂੰ ਵੀ ਲਾਪਤਾ ਕਰ ਦਿੱਤਾ ਗਿਆ ਸੀ ਅਤੇ ਸਾਲ 2011 ਵਿੱਚ ਉਨ੍ਹਾਂ ਦੀ ਲਾਸ਼ ਬਰਾਮਦ ਹੋਈ ਸੀ। ਪਿਤਾ ਦੀ ਮੌਤ ਤੋਂ ਬਾਅਦ ਹੀ ਮਹਾਰੰਗ ਬਲੋਚ ਨੇ ਮਨੁੱਖੀ ਅਧਿਕਾਰਾਂ ਦੀ ਲੜਾਈ ਵਿੱਚ ਸਰਗਰਮ ਹਿੱਸਾ ਲੈਣਾ ਸ਼ੁਰੂ ਕੀਤਾ ਉਹ ਪੇਸ਼ੇ ਤੋਂ ਇੱਕ ਡਾਕਟਰ ਵੀ ਹੈ।
ਇਹ ਵੀ ਪੜ੍ਹੋ : ਮਸ਼ਹੂਰ ਡਾਇਰੈਕਟਰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਗ੍ਰਿਫ਼ਤਾਰ, 33 ਸਾਲ ਦੀ ਅਦਾਕਾਰਾ ਨੇ ਲਗਾਏ ਗੰਭੀਰ ਦੋਸ਼
ਕੁਦਰਤੀ ਸਰੋਤ ਅਤੇ ਗਰੀਬੀ
ਇਸ ਅੰਦੋਲਨ ਦੇ ਪਿੱਛੇ ਬਲੋਚਿਸਤਾਨ ਦੀ ਆਰਥਿਕ ਅਤੇ ਸਮਾਜਿਕ ਹਾਲਤ ਵੀ ਇੱਕ ਵੱਡਾ ਕਾਰਨ ਹੈ। ਬਲੋਚਿਸਤਾਨ ਕੁਦਰਤੀ ਗੈਸ, ਸੋਨੇ ਅਤੇ ਤਾਂਬੇ ਵਰਗੇ ਕੀਮਤੀ ਸਰੋਤਾਂ ਨਾਲ ਭਰਪੂਰ ਹੈ, ਪਰ ਇਸ ਦੇ ਬਾਵਜੂਦ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (UNDP) ਦੀ ਰਿਪੋਰਟ ਮੁਤਾਬਕ ਇਹ ਪਾਕਿਸਤਾਨ ਦਾ ਸਭ ਤੋਂ ਗਰੀਬ ਅਤੇ ਪਛੜਿਆ ਹੋਇਆ ਸੂਬਾ ਹੈ। ਸਥਾਨਕ ਲੋਕਾਂ ਵਿੱਚ ਇਹ ਭਾਰੀ ਰੋਸ ਹੈ ਕਿ ਉਨ੍ਹਾਂ ਦੇ ਸਰੋਤਾਂ ਦਾ ਲਾਭ ਉਨ੍ਹਾਂ ਨੂੰ ਮਿਲਣ ਦੀ ਬਜਾਏ ਕੇਂਦਰ ਸਰਕਾਰ ਵੱਲੋਂ ਵਰਤਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Credit Card ਯੂਜ਼ਰਸ ਨੂੰ ਇੱਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ, ਵਿਗੜ ਸਕਦਾ ਹੈ ਕ੍ਰੈਡਿਟ ਰਿਕਾਰਡ
ਔਰਤਾਂ ਦੀ ਅਗਵਾਈ ਹੇਠ ਸ਼ਾਂਤਮਈ ਅੰਦੋਲਨ
ਇਸ ਪੂਰੇ ਅੰਦੋਲਨ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਹੁਣ ਬਲੋਚਿਸਤਾਨ ਦੇ ਸ਼ਾਂਤਮਈ ਪ੍ਰਦਰਸ਼ਨਾਂ ਦੀ ਅਗਵਾਈ ਵੱਡੀ ਗਿਣਤੀ ਵਿੱਚ ਔਰਤਾਂ, ਮਾਵਾਂ, ਭੈਣਾਂ ਅਤੇ ਧੀਆਂ ਕਰ ਰਹੀਆਂ ਹਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਲਾਪਤਾ ਹੋ ਚੁੱਕੇ ਹਨ। ਡਾ. ਮਹਾਰੰਗ ਬਲੋਚ ਨੇ 2023 ਵਿੱਚ ਲਾਪਤਾ ਲੋਕਾਂ ਦੇ ਪਰਿਵਾਰਾਂ ਨਾਲ ਮਿਲ ਕੇ ਇਸਲਾਮਾਬਾਦ ਤੱਕ ਇੱਕ ਲੰਬਾ ਇਤਿਹਾਸਕ ਮਾਰਚ ਵੀ ਕੱਢਿਆ ਸੀ।
ਇਹ ਮਾਮਲਾ ਹੁਣ ਸਿਰਫ਼ ਇੱਕ ਅਦਾਲਤੀ ਕੇਸ ਨਹੀਂ ਰਿਹਾ, ਸਗੋਂ ਇਹ ਪਾਕਿਸਤਾਨੀ ਨਿਆਂ ਪ੍ਰਣਾਲੀ ਅਤੇ ਬਲੋਚਿਸਤਾਨ ਵਿੱਚ ਸ਼ਾਂਤਮਈ ਢੰਗ ਨਾਲ ਉੱਠਣ ਵਾਲੀ ਆਵਾਜ਼ ਦੀ ਹੋਂਦ ਲਈ ਇੱਕ ਵੱਡੀ ਪ੍ਰੀਖਿਆ ਬਣ ਗਿਆ ਹੈ।
ਇਹ ਵੀ ਪੜ੍ਹੋ : Demat ਤੇ MF ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, 1 ਸਤੰਬਰ ਤੋਂ ਬਦਲ ਜਾਣਗੇ Nominee ਦੇ ਨਿਯਮ
ਇਹ ਵੀ ਪੜ੍ਹੋ : 37% ਤੱਕ ਟੁੱਟ ਸਕਦਾ ਹੈ ਸੋਨਾ, Gold ਦੀਆਂ ਕੀਮਤਾਂ ਨੂੰ ਲੈ ਕੇ ਹੈਰਾਨ ਕਰਦੀ ਰਿਪੋਰਟ ਆਈ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
