ਈਸਟਰ ਬੰਬ ਧਮਾਕਿਆਂ ’ਚ ਸ਼੍ਰੀਲੰਕਾ ਦੇ ਸਾਬਕਾ ਪੁਲਸ ਮੁਖੀ ਨੂੰ ਮੌਤ ਦੀ ਸਜ਼ਾ
Sunday, Aug 02, 2026 - 03:45 AM (IST)
ਕੋਲੰਬੋ - ਸ਼੍ਰੀਲੰਕਾ ਦੀ ਇਕ ਅਦਾਲਤ ਨੇ ਸਾਬਕਾ ਪੁਲਸ ਮੁਖੀ ਨੂੰ 2019 ਦੇ ਈਸਟਰ ਬੰਬ ਧਮਾਕਿਆਂ ਵਿਚ ਲਾਪ੍ਰਵਾਹੀ ਲਈ ਮੌਤ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਧਮਾਕਿਆਂ ਵਿਚ 260 ਤੋਂ ਵੱਧ ਲੋਕ ਮਾਰੇ ਗਏ ਸਨ। ਤਿੰਨ ਜੱਜਾਂ ਵਾਲੀ ਹਾਈ ਕੋਰਟ ਦੀ ਬੈਂਚ ਨੇ ਬਹੁਮਤ ਨਾਲ ਸਾਬਕਾ ਇੰਸਪੈਕਟਰ ਜਨਰਲ ਆਫ਼ ਪੁਲਸ (ਆਈ.ਜੀ.ਪੀ.) ਪੂਜਿਤ ਜਯਾਸੁੰਦਰਾ ਨੂੰ ਮੌਤ ਦੀ ਸਜ਼ਾ ਸੁਣਾਈ। ਚੀਫ਼ ਜਸਟਿਸ ਪ੍ਰਿਯਾਂਥਾ ਲਿਯਾਨਾਗੇ ਅਤੇ ਤਿਲਕਰਤਨੇ ਬੰਦਾਰਾ ਨੇ ਬਹੁਮਤ ਨਾਲ ਇਹ ਫ਼ੈਸਲਾ ਸੁਣਾਇਆ, ਜਦਕਿ ਜੱਜ ਵਿਰਾਜ ਵੀਰਾਸੂਰੀਆ ਨੇ ਮੌਤ ਦੀ ਸਜ਼ਾ ’ਤੇ ਅਸਹਿਮਤੀ ਪ੍ਰਗਟਾਈ। ਅਦਾਲਤ ਦਾ ਮੰਨਣਾ ਸੀ ਕਿ ਜਯਾਸੁੰਦਰਾ ਕੋਲ ਹਮਲੇ ਦੀ ਪਹਿਲਾਂ ਤੋਂ ਖ਼ੁਫ਼ੀਆ ਜਾਣਕਾਰੀ ਸੀ, ਇਸ ਦੇ ਬਾਵਜੂਦ ਉਹ ਹਮਲਿਆਂ ਨੂੰ ਰੋਕਣ ਵਿਚ ਅਸਫ਼ਲ ਰਹੇ।
