ਬਲੋਚ ਲਿਬਰੇਸ਼ਨ ਆਰਮੀ ਨੇ ਬਲੋਚਿਸਤਾਨ ’ਚ ਪਾਕਿ ਫੌਜ ’ਤੇ ਹਮਲਿਆਂ ਦੀ ਜ਼ਿੰਮੇਵਾਰੀ ਲਈ
Sunday, Aug 31, 2025 - 12:25 PM (IST)

ਗੁਰਦਾਸਪੁਰ/ਬਲੋਚਿਸਤਾਨ (ਵਿਨੋਦ)– ਬਲੋਚ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਨੇ ਬਲੋਚਿਸਤਾਨ ਦੇ ਜ਼ਿਲ੍ਹਿਆਂ ਪੰਜਗੁਰ, ਕਾਚੀ, ਕਵੇਟਾ, ਜੀਵਾਨੀ, ਖਾਰਨ, ਬੁਲੇਦਾ ਤੇ ਦਾਲਬੰਦੀਨ ਵਿਚ ਪਾਕਿਸਤਾਨੀ ਸੁਰੱਖਿਆ ਬਲਾਂ ’ਤੇ ਕਈ ਜ਼ਬਰਦਸਤ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ।
ਬੀ.ਐੱਲ.ਏ. ਦੇ ਬੁਲਾਰੇ ਜ਼ਿਆਨਾਦ ਬਲੋਚ ਵੱਲੋਂ ਜਾਰੀ ਬਿਆਨ ਅਨੁਸਾਰ ਸਮੂਹ ਨੇ ਹਾਲ ਹੀ ਦੇ ਦਿਨਾਂ ਵਿਚ ਪਾਕਿਸਤਾਨੀ ਫੌਜ ਦੇ ਜਵਾਨਾਂ, ਸਪਲਾਈ ਕਾਫਲਿਆਂ ਅਤੇ ਖੁਫੀਆ ਏਜੰਟਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ 8 ਵੱਖ-ਵੱਖ ਕਾਰਵਾਈਆਂ ਕੀਤੀਆਂ।
ਇਹ ਵੀ ਪੜ੍ਹੋ- ਟਰੰਪ ਦੀ ਮੌਤ ! ਸੋਸ਼ਲ ਮੀਡੀਆ 'ਤੇ ਫੈਲੀ ਖ਼ਬਰ, ਜ਼ਿੰਮੇਵਾਰੀ ਸੰਭਾਲਣ ਲਈ JD Vance ਤਿਆਰ
ਬੀ.ਐੱਲ.ਏ. ਦੇ ਲੜਾਕਿਆਂ ਨੇ ਪੰਜਗੁਰ ਦੇ ਪਰੁਮ ਖੇਤਰ ਵਿਚ ਰਿਮੋਟ-ਕੰਟਰੋਲ ਆਈ.ਈ.ਡੀ. ਨਾਲ ਪਾਕਿਸਤਾਨੀ ਫੌਜ ਦੇ ਇਕ ਵਾਹਨ ਨੂੰ ਨਿਸ਼ਾਨਾ ਬਣਾਇਆ। ਧਮਾਕੇ ਵਿਚ 6 ਫੌਜੀ ਮੌਕੇ ’ਤੇ ਹੀ ਮਾਰੇ ਗਏ ਅਤੇ ਇਕ ਵਾਹਨ ਤਬਾਹ ਹੋ ਗਿਆ।
ਕਾਚੀ ਦੇ ਕੋਲਪੁਰ ਖੇਤਰ ਵਿਚ ਇਕ ਵੱਖਰੇ ਹਮਲੇ ਵਿਚ ਬੀ.ਐੱਲ.ਏ. ਦੇ ਲੜਾਕਿਆਂ ਨੇ ਫੌਜ ਦੇ ਬੰਬ ਨਿਰੋਧਕ ਕਰਮਚਾਰੀਆਂ ’ਤੇ ਉਸ ਵੇਲੇ ਇਕ ਹੋਰ ਰਿਮੋਟ-ਕੰਟਰੋਲ ਆਈ.ਈ.ਡੀ. ਹਮਲਾ ਕੀਤਾ ਜਦੋਂ ਉਹ ਰੇਲਵੇ ਪਟੜੀਆਂ ਸਾਫ਼ ਕਰ ਰਹੇ ਸਨ। ਸਮੂਹ ਨੇ ਦਾਅਵਾ ਕੀਤਾ ਕਿ ਇਕ ਸਿਪਾਹੀ ਮੌਕੇ ’ਤੇ ਹੀ ਮਾਰਿਆ ਗਿਆ। 28 ਅਗਸਤ ਨੂੰ ਕੋਲਪੁਰ ਵਿਚ ਪਾਕਿਸਤਾਨੀ ਫੌਜ ਦੇ ਇਕ ਹੋਰ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਨਾਲ ਜਾਨੀ ਨੁਕਸਾਨ ਅਤੇ ਜਾਇਦਾਦਾਂ ਨੂੰ ਨੁਕਸਾਨ ਪਹੁੰਚਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e