ਬਲੋਚ ਆਗੂ ਦਾ ਦਾਅਵਾ : 1947 ਤੋਂ ਪਹਿਲਾਂ ਆਜ਼ਾਦ ਸੀ ‘ਬਲੋਚਿਸਤਾਨ’, ਪਾਕਿ ਨੇ ਕੀਤਾ ਨਾਜਾਇਜ਼ ਕਬਜ਼ਾ

Monday, Oct 26, 2020 - 12:26 PM (IST)

ਬਲੋਚ ਆਗੂ ਦਾ ਦਾਅਵਾ : 1947 ਤੋਂ ਪਹਿਲਾਂ ਆਜ਼ਾਦ ਸੀ ‘ਬਲੋਚਿਸਤਾਨ’, ਪਾਕਿ ਨੇ ਕੀਤਾ ਨਾਜਾਇਜ਼ ਕਬਜ਼ਾ

ਪੇਸ਼ਾਵਰ (ਬਿਊਰੋ) : ਬਲੋਚਿਸਤਾਨ ਵਿਚ ਪਾਕਿਸਤਾਨ ਸਰਕਾਰ ਦੇ ਖਿਲਾਫ ਲੋਕਾਂ ਦਾ ਗੁੱਸਾ ਲਗਾਤਾਰ ਵੱਧਦਾ ਜਾ ਰਿਹਾ ਹੈ। ਬਲੋਚ ਲੋਕ ਪਾਕਿਸਤਾਨੀ ਸਰਕਾਰ ਅਤੇ ਸੈਨਾ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਬਲੋਚ ਨੈਸ਼ਨਲ ਪਾਰਟੀ ਦੇ ਪ੍ਰਧਾਨ ਅਖਤਰ ਮਿੰਗਲ ਨੇ ਪਾਕਿਸਤਾਨ ਸਰਕਾਰ ਦੀਆਂ ਮੁਸੀਬਤਾਂ ਵਿੱਚ ਵਾਧਾ ਕੀਤਾ ਹੈ। ਮਿੰਗਲ ਨੇ ਕਿਹਾ ਕਿ ਬਲੋਚਿਸਤਾਨ 1947 ਤੋਂ ਪਹਿਲਾਂ ਆਜ਼ਾਦ ਸੀ ਅਤੇ ਇਸ ’ਤੇ ਪਾਕਿਸਤਾਨ ’ਤੇ ਨਾਜਾਇਜ਼ ਤੌਰ ’ਤੇ ਕਬਜ਼ਾ ਕੀਤਾ ਹੋਇਆ ਹੈ। ਇਸੇ ਲਈ ਬਲੋਚ ਲੋਕ ਆਪਣੀ ਆਜ਼ਾਦੀ ਲਈ ਸਖਤ ਲੜਾਈ ਲੜ ਰਹੇ ਹਨ। ਅਖਤਰ ਨੇ ਕਿਹਾ ਕਿ ਪਾਕਿ ਸਰਕਾਰ ਨੇ ਬਲੂਚਾਂ ਦੇ ਖਾਤਮੇ ਲਈ ਪਾਕਿ ਸਰਕਾਰ ਨੇ ਕਈ ਵਾਰ ਸੈਨਾ ਦੇ ਤਹਿਤ ਆਪ੍ਰੇਸ਼ਨ ਚਲਾਏ ਅਤੇ ਸੈਂਕੜੇ ਬੇਗੁਨਾਹਾਂ ਲੋਕਾਂ ਦਾ ਖੂਨ ਵਹਾਇਆ। ਸੈਂਕੜੇ ਲੋਕਾਂ ਨੂੰ ਜੇਲ੍ਹਾਂ ਵਿੱਚ ਕੈਦ ਕਰ ਦਿੱਤਾ, ਜਿਸ ਬਾਰੇ ਅੱਜ ਤੱਕ ਕੁਝ ਵੀ ਪਤਾ ਨਹੀਂ।

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸ਼ਤਰ : ਇਕ ਚੁਟਕੀ ਲੂਣ ਦੀ ਵਰਤੋਂ ਨਾਲ ਤੁਸੀਂ ਹੋ ਸਕਦੈ ਹੋ ‘ਮਾਲਾਮਾਲ’, ਜਾਣੋ ਕਿਵੇਂ

ਅਖਤਰ ਨੇ ਕਿਹਾ ਕਿ ਪਾਕਿ ਸਰਕਾਰ ਦੋਸ਼ੀਆਂ ਨਾਲ ਮਿਲੀ ਹੋਈ ਹੈ। ਉਹ ਇਥੋਂ ਦੀ ਬੇਕਸੂਰ ਅਤੇ ਭੋਲੀ-ਭਾਲੀ ਜਨਤਾ ’ਤੇ ਜ਼ੁਲਮ ਕਰਨ ਦਾ ਕੰਮ ਕਰ ਰਹੀ ਹੈ। ਜਨਾਨੀਆਂ, ਮਨੁੱਖੀ ਅਧਿਕਾਰਾਂ ਵਿਰੁੱਧ ਅਵਾਜ਼ ਉਠਾਉਣ ਵਾਲਿਆਂ ਅਤੇ ਆਜ਼ਾਦੀ ਦੀ ਗੱਲ ਕਰਨ ਵਾਲਿਆਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਅਖਤਰ ਬਲੋਚਿਸਤਾਨ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ ਅਤੇ ਉਹ ਇੱਕ ਵੱਡੇ ਬਲੋਚ ਨੇਤਾ ਵੀ ਹਨ। ਸਾਲ 2013 ਵਿੱਚ ਜਦੋਂ ਉਹ ਪਾਕਿਸਤਾਨ ਦੀ ਸੰਸਦ ਲਈ ਚੁਣੇ ਗਏ ਸੀ ਤਾਂ ਉਸਨੇ ਪਾਕਿਸਤਾਨ ਦੇ ਨਾਮ ’ਤੇ ਸਹੁੰ ਚੁੱਕਣ ਦੀ ਬਜਾਏ ਬਲੋਚਿਸਤਾਨ ਦੇ ਨਾਮ ’ਤੇ ਸਹੁੰ ਚੁੱਕੀ ਸੀ। ਅਖਤਰ ਨੇ ਕਿਹਾ ਕਿ ਕੋਈ ਨਹੀਂ ਜਾਣਦਾ ਕਿ ਹੁਣ ਤੱਕ ਕਿੰਨੇ ਬਲੋਚ ਪਾਕਿਸਤਾਨ ਦੀ ਇਸ ਕਾਰਗੁਜ਼ਾਰੀ ਦਾ ਸ਼ਿਕਾਰ ਹੋ ਚੁੱਕੇ ਹਨ।

ਪੜ੍ਹੋ ਇਹ ਵੀ ਖਬਰ - Health tips : ਤੁਸੀਂ ਵੀ ਹੋ ਪਿੱਠ ਦਰਦ ਤੋਂ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ, ਦਰਦ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ

ਬਲੋਚ ਨੇਤਾ ਨੇ ਕਿਹਾ ਕਿ ਸਰਕਾਰ ਵਾਰ-ਵਾਰ ਇਸ ਗੱਲ ਦਾ ਖੰਡਨ ਕਰ ਰਹੀ ਹੈ ਕਿ ਬਲੋਚਾਂ ਦੇ ਲਾਪਤਾ ਹੋਣ ’ਤੇ ਉਨ੍ਹਾਂ ਦਾ ਕੋਈ ਹੱਥ ਨਹੀਂ। ਅਖਤਰ ਨੇ ਕਿਹਾ ਕਿ ਜੇਕਰ ਬਲੋਚ ਨਾਲ ਹੋ ਰਹੇ ਅੱਤਿਆਚਾਰਾਂ ਪਿੱਛੇ ਉਹ ਨਹੀਂ ਤਾਂ ਫਿਰ ਕੌਣ ਹੈ? ਨਿਰਦੋਸ਼ ਬਲੋਚਾਂ ਨੂੰ ਨਜ਼ਰਬੰਦੀ ਕੇਂਦਰ ਵਿਖੇ ਕਈ ਤਰ੍ਹਾਂ ਦੇ ਤਸੀਹੇ ਝੱਲਣੇ ਪਏ। ਉਨ੍ਹਾਂ ਨੇ ਕਿਹਾ ਕਿ ਇੱਕ ਭੈਣ ਆਪਣੇ ਭਰਾ ਅਤੇ ਇੱਕ ਮਾਂ ਆਪਣੇ ਪੁੱਤਰ ਦਾ ਚਿਹਰਾ ਇਸੇ ਕਰਕੇ ਨਹੀਂ ਦੇਖ ਸਕੀ, ਕਿਉਂਕਿ ਉਨ੍ਹਾਂ ਦੀ ਮੌਤ ਇਸ ਨਜ਼ਰਬੰਦੀ ਕੇਂਦਰਾਂ ਵਿੱਚ ਹੋਈ। ਲੋਕਾਂ ਨੇ ਕੱਪੜੇ ਅਤੇ ਪੈਰਾਂ ਨਾਲ ਆਪਣੇ ਭਰਾ ਅਤੇ ਪੁੱਤਰ ਦੀ ਪਛਾਣ ਕੀਤੀ। ਉਨ੍ਹਾਂ ਕਿਹਾ ਕਿ ਇਕ ਦਿਨ ਬਲੋਚ ਦਾ ਪਾਕਿਸਤਾਨ ਤੋਂ ਆਜ਼ਾਦ ਹੋਣ ਦਾ ਸੁਫ਼ਨਾ ਜ਼ਰੂਰ ਪੂਰਾ ਹੋਵੇਗਾ। 

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਹੋ ਇਨ੍ਹਾਂ ਬੀਮਾਰੀਆਂ ਤੋਂ ਪਰੇਸ਼ਾਨ ਤਾਂ ਖਾਓ ‘ਛੁਹਾਰਾ’, ਹੋਣਗੇ ਹੈਰਾਨੀਜਨਕ ਫਾਇਦੇ


author

rajwinder kaur

Content Editor

Related News