ਇੰਡੋਨੇਸ਼ੀਆ : ਜਵਾਲਾਮੁਖੀ 'ਚ ਜ਼ਬਰਦਸਤ ਧਮਾਕਿਆਂ ਪਿੱਛੋਂ ਕਈ ਫਲਾਈਟਾਂ ਰੱਦ, ਵੱਡੀ ਗਿਣਤੀ 'ਚ ਭਾਰਤੀਆਂ ਦੇ ਫਸੇ ਹੋਣ ਦਾ ਖ

11/27/2017 5:11:55 PM

ਜਕਾਰਤਾ— ਇੰਡੋਨੇਸ਼ੀਆ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਬਾਲੀ ਟਾਪੂ 'ਤੇ ਸਥਿਤ ਜਵਾਲਾਮੁਖੀ ਅਚਾਨਕ ਸਰਗਰਮ ਹੋ ਗਿਆ ਤੇ ਉਸ 'ਚ ਧਮਾਕੇ ਨਾਲ ਹਜ਼ਾਰਾਂ ਮੀਟਰ ਉੱਚੇ ਧੂੰਏ ਦੇ ਬੱਦਲ ਛਾ ਗਏ।

PunjabKesari
ਇੰਡੋਨੇਸ਼ੀਆ ਦੇ ਮਸ਼ਹੂਰ ਬਾਲੀ ਟਾਪੂ ਦੇ ਮਾਊਂਟ ਅਗੁੰਗ 'ਚ ਜਵਾਲਾਮੁਖੀ 'ਚ ਲਗਾਤਾਰ ਧਮਾਕੇ ਹੋ ਰਹੇ ਹਨ, ਜਿਸ ਨਾਲ ਨੇੜੇ ਦੀਆਂ ਕਈ ਥਾਵਾਂ ਰਾਖ ਨਾਲ ਢੱਕੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਸ ਟਾਪੂ 'ਤੇ ਜ਼ਿਆਦਾਤਰ ਭਾਰਤੀਆਂ ਤੇ ਆਸਟਰੇਲੀਅਨਾਂ ਦੇ ਫਸੇ ਹੋਣ ਦਾ ਖਦਸ਼ਾ ਹੈ।

PunjabKesari

ਇੰਡੋਨੇਸ਼ੀਆ ਦੀ ਸਰਕਾਰ ਨੇ ਜਵਾਲਾਮੁਖੀ ਧਮਾਕਿਆਂ ਨੂੰ ਦੇਖਦੇ ਹੋਏ ਹਵਾਈ ਉਡਣਾ ਲਈ ਚਿਤਾਵਨੀ ਜਾਰੀ ਕੀਤੀ ਹੈ ਤੇ ਕਈ ਫਲਾਈਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਹਾਲ 'ਚ ਕੈਂਸਲ ਕੀਤੀਆਂ ਫਲਾਇਟਾਂ ਕਾਰਨ 5,500 ਯਾਤਰੀਆਂ ਨੂੰ ਸਟੈਂਡਬਾਏ ਰੱਖਿਆ ਗਿਆ ਹੈ।

PunjabKesari

ਜਾਣਕਾਰੀ ਮੁਤਾਬਕ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਧੂੰਏ ਦਾ ਗੁਬਾਰ ਹੈ। ਇਸ ਤੋਂ ਪਹਿਲਾਂ ਜਵਾਲਾਮੁਖੀ ਦੀ ਸਰਗਰਮੀ ਨੂੰ ਦੇਖਦੇ ਹੋਏ 7.5 ਕਿਲੋਮੀਟਰ ਦੇ ਦਾਇਰੇ ਦੇ ਰਿਹਾਇਸ਼ੀ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ ਸੀ।

PunjabKesari
ਦੱਸਿਆ ਜਾ ਰਿਹਾ ਹੈ ਕਿ ਇਸ ਜਵਾਲਾਮੁਖੀ 'ਚ ਸਭ ਤੋਂ ਪਹਿਲਾ ਧਮਾਕਾ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਸਵੇਰੇ 4:30 ਵਜੇ ਹੋਇਆ ਸੀ।

PunjabKesari

ਬਾਲੀ ਦੀ ਡਿਜ਼ਾਸਟਰ ਮੈਨੇਜਮੈਂਟ ਏਜੰਸੀ ਦਾ ਕਹਿਣਾ ਹੈ ਕਿ ਇਹ ਧਮਾਕੇ ਐਤਵਾਰ ਨੂੰ ਵੀ ਜਾਰੀ ਹਨ ਤੇ ਹਵਾ 'ਚ 2,000 ਮੀਟਰ ਦਾ ਧੂੰਏ ਦਾ ਗੁਬਾਰ ਛਾਇਆ ਹੋਇਆ ਹੈ। ਜਾਣਕਾਰੀ ਮੁਤਾਬਤ ਇਨ੍ਹਾਂ ਧਮਾਕਿਆਂ ਤੋਂ ਬਾਅਦ ਇੰਡੋਨੇਸ਼ੀਆ ਸਰਕਾਰ ਵਲੋਂ ਲੈਵਲ 3 ਦਾ ਅਲਰਟ ਜਾਰੀ ਕੀਤਾ ਗਿਆ ਹੈ।

PunjabKesari


Related News