'ਖੜ੍ਹ ਕੇ ਵੇਖ ਜਵਾਨਾਂ ਬਾਬੇ ਦੌੜਾਂ ਲਾਉਂਦੇ ਨੇ...'

05/09/2018 4:15:41 PM

ਆਕਲੈਂਡ— ਤੰਦਰੁਸਤ ਸਰੀਰ ਹੈ ਤਾਂ ਸਭ ਕੰਮ ਸੌਖਾ ਹੈ। ਇੱਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ 'ਬਾਕੀ ਕੰਮ ਬਾਅਦ ਵਿਚ ਪਹਿਲਾਂ ਸਿਹਤ ਜ਼ਰੂਰੀ ਹੈ।'' ਨਿਊਜ਼ੀਲੈਂਡ ਦੇ ਰੋਟੋਰੂਆ ਸ਼ਹਿਰ 'ਚ ਬੀਤੇ ਦਿਨੀਂ 54ਵੀਂ ਮੈਰਾਥਨ ਦੌੜ ਖਤਮ ਹੋਈ। ਇਸ ਮੈਰਾਥਨ ਦੌੜ ਵਿਚ 27 ਦੇਸ਼ਾਂ ਦੇ 3500 ਲੋਕਾਂ ਨੇ ਹਿੱਸਾ ਲਿਆ। ਇਹ ਦੌੜ 42.2 ਕਿਲੋਮੀਟਰ ਦੀ ਸੀ। ਇਸ ਦੌੜ ਵਿਚ ਨਿਊਜ਼ੀਲੈਂਡ 'ਚ ਪਿਛਲੇ 15 ਸਾਲਾਂ ਤੋਂ ਰਹਿ ਰਹੇ ਪੰਜਾਬੀ ਬਲਬੀਰ ਸਿੰਘ ਬਸਰਾ ਨੇ ਹਿੱਸਾ ਲਿਆ ਅਤੇ ਉਨ੍ਹਾਂ ਨੇ ਤਕਰੀਬਨ 10ਵੀਂ ਵਾਰ ਮੈਰਾਥਨ ਦੌੜ ਨੂੰ ਪੂਰਾ ਕੀਤਾ। ਬਸਰਾ ਦੀ ਉਮਰ ਇਸ ਸਮੇਂ 79 ਸਾਲ ਹੈ। ਬਸਰਾ ਨੇ ਇਹ ਦੌੜ 6 ਘੰਟੇ 2 ਮਿੰਟ 43 ਸੈਕਿੰਡ 'ਚ ਪੂਰੀ ਕੀਤੀ। ਉਨ੍ਹਾਂ ਦੇ ਸਿਹਤਮੰਦ ਸਰੀਰ ਨੂੰ ਦੇਖ ਕੇ ਗੋਰੇ ਵੀ ਹੈਰਾਨ ਰਹਿ ਜਾਂਦੇ ਹਨ।

PunjabKesari

ਬਸਰਾ ਨੇ ਇਹ ਦੌੜ ਪੂਰੀ ਕਰ ਕੇ ਜਵਾਨਾਂ ਨੂੰ ਇਹ ਸੰਦੇਸ਼ ਦਿੱਤਾ ਕਿ ਖੜ੍ਹ ਕੇ ਵੇਖ ਜਵਾਨਾਂ ਬਾਬੇ ਦੌੜਾਂ ਲਾਉਂਦੇ ਨੇ। ਮੈਰਾਥਨ ਦੌੜ 'ਚ ਉਨ੍ਹਾਂ ਨੇ ਪਹਿਲੀ ਵਾਰ ਹਿੱਸਾ ਨਹੀਂ ਲਿਆ। ਇਸ ਤੋਂ ਪਹਿਲਾਂ ਵੀ ਉਹ ਕਈ ਦੌੜਾਂ 'ਚ ਹਿੱਸਾ ਲੈ ਚੁੱਕੇ ਹਨ ਅਤੇ ਨੌਜਵਾਨਾਂ ਲਈ ਪ੍ਰੇਰਨਾ ਦੇ ਸਰੋਤ ਹਨ ਕਿ ਤੰਦਰੁਸਤ ਸਰੀਰ ਹੀ ਸਾਡੇ ਲਈ ਸਭ ਕੁਝ ਹੈ। ਬਸਰਾ ਨੇ ਦੌੜਨ ਦਾ ਸ਼ੌਕ 10 ਸਾਲ ਪਹਿਲਾਂ ਪਾਲਿਆ ਸੀ ਅਤੇ ਹੁਣ ਉਨ੍ਹਾਂ ਨੂੰ ਇੰਨਾ ਕੁ ਤਜ਼ਰਬਾ ਹੈ ਕਿ ਉਹ 71 ਕਿਲੋਮੀਟਰ ਤੱਕ ਦੀ ਸੈਰ ਕਰ ਛੱਡਦੇ ਹਨ। ਉਨ੍ਹਾਂ ਨੂੰ ਦੇਖ ਕੇ ਅਕਸਰ ਹੈਰਾਨੀ ਹੁੰਦੀ ਹੈ ਕਿ ਇਹ ਬਜ਼ੁਰਗ ਉਮਰ ਦੇ ਇਸ ਪੜਾਅ ਵਿਚ ਐਨਾ ਕਿਵੇਂ ਦੌੜ ਲੈਂਦਾ ਹੈ। ਇਸ ਦੇ ਪਿੱਛੇ ਦਾ ਕਾਰਨ ਹੈ ਕਿ ਬਸਰਾ ਨੂੰ ਦੌੜਨਾ ਬਹੁਤ ਪਸੰਦ ਹੈ ਅਤੇ ਉਹ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਲੰਬੀ ਸੈਰ ਅਤੇ ਦੌੜ ਲਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਰੀਰ ਅਤੇ ਸਿਹਤ ਭਗਵਾਨ ਦਾ ਦਿੱਤਾ ਤੋਹਫਾ ਹੈ। ਮੈਂ ਸ਼ਾਕਾਹਾਰੀ ਹਾਂ ਅਤੇ ਕਦੇ ਵੀ ਆਪਣੀ ਜ਼ਿੰਦਗੀ ਵਿਚ ਸਿਗਰਟ ਜਾਂ ਸ਼ਰਾਬ ਨਹੀਂ ਪੀਤੀ।


Related News