ਬਾਈਡੇਨ ਨੇ ਭੇਜਿਆ ਪੁਤਿਨ ਨੂੰ ਸੱਦਾ, ਆਪਸੀ ਤਣਾਅ ਕਰ ਸਕਦੇ ਹਨ ਖਤਮ
Sunday, May 09, 2021 - 12:01 AM (IST)
ਵਾਸ਼ਿੰਗਟਨ/ਮਾਸਕੋ - ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਵਿਚਾਲੇ ਮੁਲਾਕਾਤ ਹੋ ਸਕਦੀ ਹੈ। ਜਲਦ ਹੀ 2 ਵੱਡੀਆਂ ਮਹਾਸ਼ਕਤੀਆਂ ਦੇ ਨੇਤਾਵਾਂ ਦੀ ਪ੍ਰਸਤਾਵਿਤ ਬੈਠਕ 'ਤੇ ਫੈਸਲਾ ਲਿਆ ਜਾਵੇਗਾ। ਇਹ ਜਾਣਕਾਰੀ ਵ੍ਹਾਈਟ ਹਾਊਸ ਵੱਲੋਂ ਜਾਰੀ ਕੀਤੀ ਗਈ ਹੈ।
ਇਕ ਬਿਆਨ ਵਿਚ ਆਖਿਆ ਗਿਆ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਦਾ ਮੰਨਣਾ ਹੈ ਕਿ ਜੇ ਉਨ੍ਹਾਂ ਦੀ ਮੀਟਿੰਗ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਹੁੰਦੀ ਹੈ ਤਾਂ ਦੋਹਾਂ ਮੁਲਕਾਂ ਦਰਮਿਆਨ ਚੱਲ ਰਹੇ ਤਣਾਅ ਨੂੰ ਖਤਮ ਕਰਨ ਅਤੇ ਰਿਸ਼ਤਿਆਂ ਵਿਚ ਸਕਾਰਾਤਮਕ ਪਹਿਲ ਲੈ ਕੇ ਹੋਵੇਗੀ। ਹਾਲਾਂਕਿ ਵ੍ਹਾਈਟ ਹਾਊਸ ਦੀ ਆਪਣੀ ਰੋਜ਼ਾਨਾ ਹੋਣ ਵਾਲੀ ਪ੍ਰੈਸ ਕਾਨਫਰੰਸ ਵਿਚ ਸੈਕੇਟਰੀ ਜੇਨ ਸਾਕੀ ਨੇ ਆਖਿਆ ਕਿ ਫਿਲਹਾਲ ਇਸ ਬੈਠਕ ਦੀ ਕੋਈ ਤਰੀਕ ਤੈਅ ਨਹੀਂ ਹੋਈ ਹੈ। ਰਾਸ਼ਟਰਪਤੀ ਬਾਈਡੇਨ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਇਸ ਬੈਠਕ ਲਈ ਸੱਦਾ ਦਿੱਤਾ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਦੋਹਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਬਿਹਤਰੀ ਲਈ ਇਹ ਬੈਠਕ ਅਹਿਮ ਹੈ।
ਬੈਠਕ ਨੂੰ ਲੈ ਕੇ ਤੈਅ ਕੀਤਾ ਜਾ ਰਿਹੈ ਏਜੰਡਾ
ਇਸ ਬੈਠਕ ਨੂੰ ਲੈ ਕੇ ਸਟਾਫ ਲੇਵਲ 'ਤੇ ਚਰਚਾ ਚੱਲ ਰਹੀ ਹੈ। ਇਸ ਦਾ ਏਜੰਡਾ ਤੈਅ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਾਕੀ ਨੇ ਬਾਈਡੇਨ ਦੀ ਰਾਸ਼ਟਰ ਦੀ ਰੱਖਿਆ ਲਈ ਵਚਨਬੱਧਤਾ ਜਾਹਿਰ ਕਰਨ ਵਾਲਾ ਇਕ ਬਿਆਨ ਵੀ ਦੁਹਰਾਇਆ। ਉਨ੍ਹਾਂ ਆਖਿਆ ਕਿ ਰੂਸ ਵੱਲੋਂ ਚੁੱਕੇ ਕਦਮ ਜੋ ਅਮਰੀਕਾ ਦੀ ਹਕੂਮਤ ਨੂੰ ਨੁਕਸਾਨ ਪਹੁੰਚਾਉਂਦੇ ਹਨ, ਨਾਲ ਆਪਣੇ ਰਾਸ਼ਟਰ ਹਿੱਤਾਂ ਦੀ ਰੱਖਿਆ ਕਰਨਗੇ।
ਬੈਠਕ ਵਿਚ ਦੋਵੇ ਮੁਲਕ ਆਪਣੇ ਮੁੱਦੇ 'ਤੇ ਵਿਸਥਾਰ ਨਾਲ ਕਰਨਗੇ ਚਰਚਾ
ਇਸ ਤੋਂ ਪਹਿਲਾਂ ਪਿਛਲੇ ਮਹੀਨੇ ਰਾਸ਼ਟਰਪਤੀ ਬਾਈਡੇਨ ਨੇ ਪੁਤਿਨ ਨੂੰ ਫੋਨ 'ਤੇ ਗੱਲਬਾਤ ਕੀਤੀ ਸੀ। ਉਨ੍ਹਾਂ ਯੂਕ੍ਰੇਨ ਅਤੇ ਕ੍ਰੀਮਿਆ 'ਤੇ ਅਚਾਨਕ ਹੋਣ ਵਾਲੀ ਰੂਸੀ ਫੌਜ ਦੀਆਂ ਗਤੀਵਿਧੀਆਂ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਸੀ। ਇਸ 'ਤੇ ਤਣਾਅ ਘੱਟ ਕਰਨ ਲਈ ਰੂਸ ਨੂੰ ਬੁਲਾਇਆ ਹੈ। ਇਸ ਬੈਠਕ ਵਿਚ ਦੋਵੇਂ ਮੁਲਕ ਆਪਣੇ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕਰਨਗੇ।
ਦੋਹਾਂ ਮੁਲਕਾਂ ਵਿਚਾਲੇ ਬੈਠਕ ਦੇ ਕਈ ਕਾਰਣ ਮੰਨੇ ਜਾ ਰਹੇ ਹਨ। ਇਸ ਵਿਚ ਅਮਰੀਕਾ ਵੱਲੋਂ 32 ਰੂਸ ਦੀਆਂ ਸੰਸਥਾਵਾਂ 'ਤੇ ਲਾਏ ਗਏ ਬੈਨ, 2020 ਚੋਣਾਂ ਵਿਚ ਰੂਸ ਦਾ ਸ਼ਾਮਲ ਹੋਣਾ ਅਤੇ ਯੂ. ਐੱਸ. ਨੈੱਟਵਰਕ ਦੀ ਸਪਲਾਈ ਚੈਨ ਸਾਟਫਵੇਅਰ ਹੈਕਿੰਗ ਜਿਹੇ ਮੁੱਦੇ ਹਨ। ਜਦਕਿ ਰੂਸ ਇਨ੍ਹਾਂ ਨੂੰ ਸਿਰੇ ਤੋਂ ਨਕਾਰਦਾ ਰਿਹਾ ਹੈ।