ਬਹਿਰੀਨ ''ਚ ਤੇਲ ਪਾਈਪ ''ਚ ਹੋਇਆ ਧਮਾਕਾ, ਸਾਊਦੀ ਅਰਬ ਨੇ ਸਪਲਾਈ ਕੀਤੀ ਬੰਦ
Sunday, Nov 12, 2017 - 02:47 PM (IST)

ਰਿਆਦ(ਬਿਊਰੋ)— ਸਾਊਦੀ ਅਰਬ ਨੇ ਬਹਿਰੀਨ ਵਿਚ ਤੇਲ ਦੀ ਇਕ ਪਾਈਪ ਵਿਚ ਧਮਾਕਾ ਹੋਣ ਤੋਂ ਬਾਅਦ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਤੇਲ ਦੀ ਸਪਲਾਈ ਨੂੰ ਰੋਕ ਦਿੱਤੀ ਹੈ। ਸਾਊਦੀ ਦੇ ਊਰਜਾ ਮੰਤਰੀ ਨੇ ਇਕ ਬਿਆਨ ਵਿਚ ਕਿਹਾ, ਸਾਊਦੀ ਇਸ ਤਰ੍ਹਾਂ ਦੇ ਦੁਸ਼ਮਣਪੂਰਨ ਹਮਲਿਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾ ਤੋਂ ਬਹਿਰੀਨ ਦੇ ਊਰਜਾ ਖੇਤਰ ਦੇ ਨਾਲ ਹੈ ਅਤੇ ਨਾਲ ਹੀ ਉਹ ਇਸ ਸਥਿਤੀ ਨੂੰ ਸੰਭਾਲਣ ਦੀ ਬਹਿਰੀਨ ਦੀ ਸਮਰੱਥਾ ਨੂੰ ਲੈ ਕੇ ਵੀ ਭਰੋਸਾ ਹੈ। ਮੰਤਰਾਲਾ ਨੇ ਤੇਲ ਦੇ ਆਪਣੇ ਸਾਰੇ ਇਲਾਕਿਆਂ ਵਿਚ ਸਖਤ ਸੁਰੱਖਿਆ ਦਾ ਐਲਾਨ ਵੀ ਕੀਤਾ ਹੈ।
ਇਸ ਦੌਰਾਨ ਸਾਊਦੀ ਦੀ ਰਾਸ਼ਟਰੀ ਤੇਲ ਕੰਪਨੀ ਸਾਊਦੀ ਅਰਾਮਕੋ ਨੇ ਪੁਸ਼ਟੀ ਕੀਤੀ ਕਿ ਘਟਨਾ ਦੀ ਜਾਂਚ ਖਤਮ ਹੋਣ ਤੱਕ ਬਹਿਰੀਨ ਲਈ ਤੇਲ ਸਪਲਾਈ ਬੰਦ ਰਹੇਗੀ। ਬਹਿਰੀਨ ਦੇ ਬੁਰੀ ਪਿੰਡ ਵਿਚ ਸ਼ੁੱਕਰਵਾਰ ਨੂੰ ਤੇਲ ਦੀ ਇਕ ਪਾਈਪ ਵਿਚ ਧਮਾਕਾ ਹੋ ਗਿਆ ਸੀ। ਬਹਿਰੀਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਅਲ ਖਲੀਫਾ ਨੇ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਸੀ ਕਿ ਇਹ ਵਿਨਾਸ਼ਕਾਰੀ ਕੰਮ ਹੈ ਅਤੇ ਦੇਸ਼ ਦੇ ਹਿੱਤਾਂ ਅਤੇ ਲੋਕਾਂ ਦੀ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਲਈ ਕੀਤਾ ਗਿਆ ਇਕ ਗੰਭੀਰ ਅੱਤਵਾਦੀ ਅਪਰਾਧ ਹੈ। ਉਨ੍ਹਾਂ ਨੇ ਬਹਿਰੀਨ ਵਿਚ ਹੋਏ ਹਾਲੀਆ ਅੱਤਵਾਦੀ ਹਮਲਿਆਂ ਦਾ ਹਵਾਲਾ ਦਿੰਦੇ ਹੋਏ, ਈਰਾਨ ਨੂੰ ਇਸ ਘਟਨਾ ਦਾ ਜ਼ਿੰਮੇਦਾਰ ਦੱਸਿਆ ਹੈ।