ਅਮਰੀਕੀ ਫੌਜ ਤੋਂ ਦੂਰ ਰਹੇ ਇਰਾਕੀ ਫੌਜ : ਈਰਾਨ ਸਮਰਥਕ ਧੜਾ

01/05/2020 1:25:09 PM

ਬਗਦਾਦ— ਇਰਾਕ 'ਚ ਹਸ਼ਦ ਅਲ ਸ਼ਾਬੀ ਫੌਜੀ ਨੈੱਟਵਰਕ ਦਾ ਇਕ ਕੱਟੜ ਈਰਾਨ ਸਮਰਥਕ ਧੜਾ ਕਾਤਾਏਬ ਹਿਜ਼ਬੁੱਲਾ ਨੇ ਇਰਾਕੀ ਸੁਰੱਖਿਆ ਫੌਜ ਨੂੰ ਸੁਚੇਤ ਕੀਤਾ ਹੈ ਕਿ ਉਹ ਫੌਜੀ ਟਿਕਾਣਿਆਂ 'ਚ ਅਮਰੀਕੀ ਫੌਜ ਤੋਂ ਦੂਰ ਰਹਿਣ। ਸਮੂਹ ਨੇ ਕਿਹਾ,'ਅਸੀਂ ਦੇਸ਼ 'ਚ ਸੁਰੱਖਿਆ ਫੌਜ ਨੂੰ ਕਹਿੰਦੇ ਹਾਂ ਕਿ ਉਹ ਐਤਵਾਰ ਨੂੰ ਸ਼ਾਮ 5 ਵਜੇ ਤੋਂ ਅਮਰੀਕੀ ਟਿਕਾਣਿਆਂ ਤੋਂ ਘੱਟ ਤੋਂ ਘੱਟ 1000 ਮੀਟਰ ਦੀ ਦੂਰੀ 'ਤੇ ਰਹਿਣ। ਸਮੂਹ ਦੇ ਇਸ ਬਿਆਨ ਤੋਂ ਪਹਿਲਾਂ ਸ਼ਨੀਵਾਰ ਨੂੰ ਅਮਰੀਕੀ ਦੂਤਘਰ ਦੇ ਨੇੜੇ ਅਤੇ ਅਮਰੀਕੀ ਫੌਜ ਦੀ ਤਾਇਨਾਤੀ ਵਾਲੇ ਇਕ ਟਿਕਾਣੇ 'ਤੇ ਮੋਰਟਾਰ ਦੇ ਗੋਲੇ ਅਤੇ ਰਾਕੇਟ ਦਾਗੇ ਗਏ ਸਨ।

ਅਮਰੀਕਾ ਵਲੋਂ ਸ਼ੁੱਕਰਵਾਰ ਨੂੰ ਇਰਾਕ 'ਚ ਕੀਤੇ ਗਏ ਡਰੋਨ ਹਮਲੇ 'ਚ ਈਰਾਨੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਹੋ ਗਈ ਸੀ। ਇਸ ਹਮਲੇ ਦੇ ਬਾਅਦ ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਬਹੁਤ ਵਧ ਗਿਆ ਹੈ। ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਸੰਭਾਵਿਤ ਜਵਾਬੀ ਕਾਰਵਾਈ ਦਾ ਪਹਿਲਾ ਸੰਕੇਤ ਦਿੰਦੇ ਹੋਏ ਬਗਦਾਦ 'ਚ ਅਮਰੀਕੀ ਦੂਤਘਰ ਦੇ ਨੇੜਲੇ ਇਕ ਇਲਾਕੇ 'ਚ ਮੋਰਟਾਰ ਦੇ ਦੋ ਗੋਲੇ ਦਾਗੇ ਗਏ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅਮਰੀਕੀ ਬਲਾਂ ਦੀ ਤਾਇਨਾਤੀ ਵਾਲੇ ਅਲ-ਬਲਾਦ ਹਵਾਈਫੌਜ ਦੇ ਅੱਡੇ 'ਤੇ ਦੋ ਰਾਕੇਟ ਸੁੱਟੇ ਗਏ। ਇਰਾਕੀ ਫੌਜ ਨੇ ਅਲ ਬਲਾਦ ਅਤੇ ਬਗਦਾਦ 'ਚ ਮਿਜ਼ਾਇਲ ਹਮਲਿਆਂ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਇਨ੍ਹਾਂ 'ਚ ਕੋਈ ਜ਼ਖਮੀ ਨਹੀਂ ਹੋਇਆ।
 

ਅਮਰੀਕਾ 'ਚ ਪ੍ਰਦਰਸ਼ਨ—
ਵਾਸ਼ਿੰਗਟਨ, ਨਿਊਯਾਰਕ ਸਣੇ ਅਮਰੀਕਾ 'ਚ ਕਈ ਥਾਵਾਂ 'ਤੇ ਇਰਾਕ 'ਚ ਈਰਾਨੀ ਕਮਾਂਡਰ 'ਤੇ ਹਮਲੇ ਖਿਲਾਫ ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀ ਇਕੱਠੇ ਹੋਏ ਅਤੇ ਉਨ੍ਹਾਂ ਨੇ 'ਈਰਾਨ 'ਤੇ ਕੋਈ ਯੁੱਧ ਨਹੀਂ' ਦੇ ਨਾਅਰੇ ਲਗਾਏ। ਤਕਰੀਬਨ 200 ਲੋਕ ਵ੍ਹਾਈਟ ਹਾਊਸ ਦੇ ਬਾਹਰ ਇਕੱਠੇ ਹੋਏ ਅਤੇ ਉਨ੍ਹਾਂ ਨੇ 'ਕੋਈ ਨਿਆਂ ਨਹੀਂ', 'ਕੋਈ ਸ਼ਾਂਤੀ ਨਹੀਂ', 'ਅਮਰੀਕਾ ਪੱਛਮੀ ਏਸ਼ੀਆ ਤੋਂ ਬਾਹਰ ਨਿਕਲੇ' ਵਰਗੇ ਨਾਅਰੇ ਲਗਾਏ। ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਹਮਲੇ ਦੀ ਨਿੰਦਾ ਲਈ ਅਮਰੀਕਾ ਦੇ 70 ਸ਼ਹਿਰਾਂ 'ਚ ਪ੍ਰਦਰਸ਼ਨ ਕਰਨ ਲਈ ਗੱਲ ਆਖੀ ਹੈ।


Related News