''ਸ਼ਟਡਾਊਨ'' ਕਾਰਨ ਟਰੰਪ ਦੀ ਸਾਰੀ ਯੋਜਨਾ ''ਤੇ ਫਿਰਿਆ ਪਾਣੀ

Sunday, Jan 21, 2018 - 05:44 PM (IST)

''ਸ਼ਟਡਾਊਨ'' ਕਾਰਨ ਟਰੰਪ ਦੀ ਸਾਰੀ ਯੋਜਨਾ ''ਤੇ ਫਿਰਿਆ ਪਾਣੀ

ਵਾਸ਼ਿੰਗਟਨ— ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹੁਦਾ ਗ੍ਰਹਿਣ ਕਰਨ ਦੇ ਇਕ ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣਾ ਸੀ ਪਰ ਸ਼ਟਡਾਊਨ ਨੇ ਟਰੰਪ ਦੀ ਸਾਰੀ ਯੋਜਨਾ 'ਤੇ ਪਾਣੀ ਫੇਰ ਦਿੱਤਾ। ਟਰੰਪ ਮਾਰ-ਏ-ਲਾਗੋ ਕਲੱਬ ਜਾਣ ਵਾਲੇ ਸਨ, ਜਿੱਥੇ ਉਨ੍ਹਾਂ ਨੇ ਇਕ ਪ੍ਰੋਗਰਾਮ ਵਿਚ ਸ਼ਿਰਕਤ ਕਰਨੀ ਸੀ ਪਰ ਉਨ੍ਹਾਂ ਨੇ ਇਹ ਯੋਜਨਾ ਰੱਦ ਕਰ ਦਿੱਤੀ। ਇਸ ਦੇ ਬਦਲੇ ਉਹ ਲਗਭਗ ਪੂਰਾ ਦਿਨ ਓਵਲ ਦਫਤਰ ਵਿਚ ਰਹੇ। 
ਦੱਸਣਯੋਗ ਹੈ ਕਿ ਅਮਰੀਕੀ ਸੈਨੇਟ ਵਲੋਂ ਖਰਚਿਆਂ ਨੂੰ ਲੈ ਕੇ ਇਕ ਆਰਥਿਕ ਬਿੱਲ ਖਾਰਜ ਕਰ ਦਿੱਤੇ ਜਾਣ ਕਾਰਨ 5 ਸਾਲ ਵਿਚ ਪਹਿਲੀ ਵਾਰ  ਸ਼ਟਡਾਊਨ (ਬੰਦ) ਦੀ ਨੌਬਤ ਆ ਗਈ। ਇਸ ਨਾਲ ਰਾਸ਼ਟਰਪਤੀ ਦੇ ਰੂਪ 'ਚ ਟਰੰਪ ਦਾ ਪਹਿਲਾ ਸਾਲ ਅਫੜਾ-ਦਫੜੀ ਭਰੀ ਸਥਿਤੀ ਵਿਚ ਪੂਰਾ ਹੋਇਆ। ਟਰੰਪ ਨੇ ਕੰਮਕਾਜ ਠੱਪ ਲਈ ਡੈਮੋਕ੍ਰੇਟ ਨੂੰ ਜ਼ਿੰਮੇਵਾਰ ਦੱਸਿਆ। ਇਹ ਘਟਨਾ ਟਰੰਪ ਵਲੋਂ ਦੇਸ਼ ਦੇ 45ਵੇਂ ਰਾਸ਼ਟਰਪਤੀ ਦੇ ਰੂਪ ਵਿਚ ਸਹੁੰ ਚੁੱਕਣ ਦੇ ਠੀਕ ਇਕ ਸਾਲ ਬਾਅਦ ਹੋਈ ਹੈ। 
ਸ਼ਟਡਾਊਨ ਦੀ ਸਥਿਤੀ ਕਾਰਨ ਅਮਰੀਕੀ ਸਰਕਾਰ ਦਾ ਕੰਮਕਾਜ ਠੱਪ ਹੋ ਗਿਆ ਅਤੇ ਸੰਘੀ ਸਰਕਾਰ ਦੇ ਕਰਮਚਾਰੀ ਬਿਨਾਂ ਤਨਖਾਹ ਦੇ ਆਪਣੇ ਘਰਾਂ 'ਚ ਰਹਿਣ ਲਈ ਮਜ਼ਬੂਰ ਹੋਏ। ਇਸ ਬੰਦ ਦਾ ਅਸਰ ਸ਼ੁੱਕਰਵਾਰ ਦੀ ਮੱਧ ਰਾਤ ਤੋਂ ਹੀ ਸ਼ੁਰੂ ਹੋ ਗਿਆ ਪਰ ਹੁਣ ਇਸ ਦਾ ਅਸਰ ਸੀਮਤ ਹੈ। ਜ਼ਰੂਰੀ ਸੰਘੀ ਸੇਵਾਵਾਂ ਅਤੇ ਫੌਜੀ ਗਤੀਵਿਧੀਆਂ ਜਾਰੀ ਰਹਿਣਗੀਆਂ ਪਰ ਅਮਰੀਕੀ ਸਰਕਾਰ ਨਾਲ ਕੋਈ ਸਮਝੌਤਾ ਨਾ ਹੋਣ ਤੱਕ ਡਿਊਟੀ 'ਤੇ ਮੌਜੂਦ ਫੌਜੀਆਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾਣਗੀਆਂ।


Related News