ਦੇਖ ਲਓ ਕੈਨੇਡਾ ਦੇ ਹਾਲ, ਵਧਦੀ ਜਾ ਰਹੀ ਬੇਰੁਜ਼ਗਾਰੀ, ਕੰਮ ਦੀ ਭਾਲ ''ਚ ਨੌਜਵਾਨਾਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ
Wednesday, Jun 26, 2024 - 03:29 AM (IST)

ਓਟਾਵਾ (ਇੰਟ.) : ਕੈਨੇਡਾ ਵਿਖੇ ਵੱਡੀ ਗਿਣਤੀ ’ਚ ਵਿਦੇਸ਼ੀ ਵਿਦਿਆਰਥੀ ਹਾਲ ਹੀ ’ਚ ਕੌਫੀ ਅਤੇ ਫਾਸਟ-ਫੂਡ ਚੇਨ ਟਿਮ ਹਾਰਟਨਜ਼ ਵਿਖੇ ਨੌਕਰੀਆਂ ਲਈ ਲਾਈਨ ’ਚ ਖੜ੍ਹੇ ਦੇਖੇ ਗਏ। ਟੋਰਾਂਟੋ ਵਿਚ ਰਹਿਣ ਵਾਲੇ ਇਕ ਭਾਰਤੀ ਵਿਦਿਆਰਥੀ ਨਿਸ਼ਾਤ ਨੇ ਨੌਕਰੀ ਲਈ ਟਿਮ ਹਾਰਟਨਜ਼ ਦੇ ਇਕ ਆਊਟਲੈਟ ਦੇ ਬਾਹਰ ਲੰਬੀ ਕਤਾਰ ਦਾ ਵੀਡੀਓ ਸ਼ੇਅਰ ਕੀਤਾ।
ਇਹ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ’ਚ ਪਾਰਟ-ਟਾਈਮ ਨੌਕਰੀਆਂ ਲੱਭਣ ’ਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਉਜਾਗਰ ਕਰਦਾ ਹੈ। ਉਸ ਦੇ ਵੀਡੀਓ ’ਤੇ ਕਈ ਹੋਰ ਵਿਦਿਆਰਥੀਆਂ ਨੇ ਵੀ ਕੈਨੇਡਾ ’ਚ ਨੌਕਰੀ ਦੇ ਸੰਕਟ ਅਤੇ ਵਧਦੀ ਬੇਰੁਜ਼ਗਾਰੀ ਬਾਰੇ ਗੱਲ ਕੀਤੀ ਹੈ।
ਟਰੱਕ ਚਲਾਉਣ ਤੋਂ ਇਲਾਵਾ ਕੋਈ ਖ਼ਾਸ ਕੰਮ ਨਹੀਂ
ਭਾਰਤ ’ਚ ਰਹਿੰਦੇ ਇਕ ਹੋਰ ਭਾਰਤੀ ਵਿਦਿਆਰਥੀ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਕੈਨੇਡਾ ’ਚ ਰੋਜ਼ੀ-ਰੋਟੀ ਕਮਾਉਣ ਲਈ ਕੰਸਟ੍ਰਕਸ਼ਨ ਹੈਲਪਰ ਦਾ ਕੰਮ ਕਰੋ ਜਾਂ ਫਿਰ ਟਰੱਕ ਚਲਾਉਣਾ ਸਿੱਖੋ। ਕੈਨੇਡਾ ’ਚ ਇਨ੍ਹਾਂ ਨੌਕਰੀਆਂ ਦੀ ਮੰਗ ਹੈ।
ਕੈਨੇਡਾ ’ਚ ਹੁਣ ਨਹੀਂ ਮਿਲੇਗਾ ਵਰਕ ਪਰਮਿਟ
ਕੈਨੇਡਾ ਦੀ ਟਰੂਡੋ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਨਵੇਂ ਨਿਯਮਾਂ ਮੁਤਾਬਕ 21 ਜੂਨ, 2024 ਤੋਂ ਬਾਅਦ ਵਿਦੇਸ਼ੀ ਨਾਗਰਿਕ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਪਲਾਈ ਨਹੀਂ ਕਰ ਸਕਣਗੇ। ਹੁਣ ਇਸ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਹੁਣ ਕੈਨੇਡਾ ਵਿਚ ਦਾਖਲੇ ਲਈ ਪ੍ਰਭਾਵੀ ਨਹੀਂ ਹੋਵੇਗਾ।
ਇਹ ਵੀ ਪੜ੍ਹੋ- ਅਕਾਲੀ ਦਲ 'ਚ ਬਾਗ਼ੀ ਸੁਰਾਂ ਨੇ ਫੜਿਆ ਜ਼ੋਰ, 'ਸ਼੍ਰੋਮਣੀ ਅਕਾਲੀ ਦਲ ਬਚਾਓ' ਲਹਿਰ ਦਾ ਕੀਤਾ ਜਾਵੇਗਾ ਆਗਾਜ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e