'ਦਿਲ' ਮਿਲਣ ਤੋਂ ਪਹਿਲਾਂ ਹੀ ਮਾਪਿਆਂ ਤੋਂ ਦੂਰ ਹੋ ਗਈ ਲਾਡਲੀ, ਭਾਵੁਕ ਕਰ ਦੇਣਗੀਆਂ ਤਸਵੀਰਾਂ

Wednesday, Feb 07, 2018 - 03:38 PM (IST)

'ਦਿਲ' ਮਿਲਣ ਤੋਂ ਪਹਿਲਾਂ ਹੀ ਮਾਪਿਆਂ ਤੋਂ ਦੂਰ ਹੋ ਗਈ ਲਾਡਲੀ, ਭਾਵੁਕ ਕਰ ਦੇਣਗੀਆਂ ਤਸਵੀਰਾਂ

ਟੈਨਿਸੀ— ਮਾਪਿਆਂ ਨੂੰ ਕਈ ਵਾਰ ਅਜਿਹੇ ਦੁੱਖਾਂ 'ਚੋਂ ਲੰਘਣਾ ਪੈਂਦਾ ਹੈ ਕਿ ਉਹ ਹਾਲਾਤ ਅੱਗੇ ਖੁਦ ਨੂੰ ਬੇਵੱਸ ਮਹਿਸੂਸ ਕਰਦੇ ਹਨ। ਅਮਰੀਕਾ 'ਚ  ਰਹਿੰਦੇ ਮਾਪਿਆਂ ਨੂੰ ਆਪਣੀ 2 ਸਾਲ ਦੀ ਧੀ ਦਾ ਮਰਿਆ ਮੂੰਹ ਦੇਖਣਾ ਪਿਆ। ਅਮਰੀਕਾ ਦੇ ਸੂਬੇ ਟੈਨਿਸੀ 'ਚ ਪੈਦਾ ਹੋਈ ਐਡਲੀਨ ਰੋਜਰਸ ਨਾਂ ਦੀ ਬੱਚੀ ਨੂੰ ਜਨਮ ਤੋਂ ਹੀ ਦਿਲ ਦੀ ਬੀਮਾਰੀ ਸੀ। ਬੱਚੀ ਨੂੰ ਹਾਈਪੋਲਾਸਟਿਕ ਹਾਰਟ ਸਿੰਡਰੋਮ ਨਾਮਕ ਬੀਮਾਰੀ ਸੀ, ਇਸ ਲਈ ਬੱਚੀ ਦਾ ਹਾਰਟ ਟਰਾਂਸਪਲਾਂਟ ਕੀਤਾ ਜਾਣਾ ਸੀ। ਉਸ ਦੇ ਮਾਪੇ ਦਿਲ ਦੇ ਟਰਾਂਸਪਲਾਂਟ ਦੀ ਉਡੀਕ 'ਚ ਬੈਠੇ ਸਨ ਪਰ ਉਸ ਤੋਂ ਪਹਿਲਾਂ ਹੀ ਮਾਸੂਮ ਬੱਚੀ ਦੀ ਮੌਤ ਹੋ ਗਈ। ਇਹ ਘਟਨਾ 26 ਜਨਵਰੀ ਦੀ ਹੈ। ਅਣਗਿਣਤ ਸਰਜਰੀਆਂ ਤੋਂ ਬਾਅਦ ਬੱਚੀ ਨੇ ਹਸਪਤਾਲ 'ਚ ਦਮ ਤੋੜ ਦਿੱਤਾ।

PunjabKesari
ਇਕ ਫੋਟੋਗ੍ਰਾਫਰ ਨੇ ਬੱਚੀ ਦੇ ਪਰਿਵਾਰ ਦੀਆਂ ਦਿਲ ਨੂੰ ਝੰਜੋੜ ਦੇਣ ਵਾਲੀਆਂ ਤਸਵੀਰਾਂ ਨੂੰ ਕੈਮਰੇ 'ਚ ਕੈਦ ਕੀਤਾ ਹੈ। ਬੱਚੀ ਆਪਣੇ ਮਾਤਾ-ਪਿਤਾ ਕ੍ਰਿਸਟੀਨਾ ਅਤੇ ਜਸਟਿਨ ਦੀਆਂ ਬਾਂਹਾਂ 'ਚ ਸੀ ਅਤੇ ਉਸ ਦੇ ਭਰਾ ਕੋਲ ਬੈਠੇ ਰੋ ਰਹੇ ਸਨ। ਮਾਂ ਆਪਣੀ ਮਾਸੂਮ ਬੱਚੀ ਦੇ ਮੂੰਹ ਨੂੰ ਦੇਖਦੀ ਹੋਈ ਰੋ ਰਹੀ ਹੈ। ਦਿਲ ਨੂੰ ਝੰਜੋੜ ਦੇਣ ਵਾਲੀਆਂ ਤਸਵੀਰਾਂ ਨੂੰ ਫੋਟੋਗ੍ਰਾਫਰ ਨੇ 'ਟੁੱਟੇ ਹੋਏ ਦਿਲਾਂ ਦੀ ਦੁਨੀਆ' ਦੇ ਨਾਂ 'ਤੇ ਫੇਸਬੁੱਕ ਪੇਜ 'ਤੇ ਸਾਂਝਾ ਕੀਤਾ ਹੈ ਅਤੇ ਅਲਵਿਦਾ ਕਿਹਾ ਹੈ। ਇਸ ਦੇ ਨਾਲ ਹੀ ਲਿਖਿਆ ਹੈ ਕਿ ਇਸ ਤਕਲੀਫ ਅਤੇ ਬੱਚੀ ਨਾਲ ਮਾਪਿਆਂ ਦੇ ਪਿਆਰ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਫੋਟੋਗ੍ਰਾਫਰ ਨੇ ਇਸ ਦੇ ਨਾਲ ਹੀ ਵਿਅਕਤੀਗਤ ਅਤੇ ਭਾਵੁਕ ਪਲਾਂ ਨੂੰ ਦੁਨੀਆ ਨਾਲ ਸਾਂਝਾ ਕਰਨ ਦੀ ਆਗਿਆ ਦੇਣ ਲਈ ਧੰਨਵਾਦ ਕੀਤਾ ਹੈ। 

PunjabKesari
ਬੱਚੀ ਦੀ ਮਾਂ ਨੇ ਦੁੱਖ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਉਸ ਦੀ ਜ਼ਿੰਦਗੀ ਨੂੰ ਇਸ ਤਰ੍ਹਾਂ ਦਾ ਦੁੱਖ ਭਰਿਆ ਪਲ ਦੇਖਣਾ ਪਿਆ। ਮਾਂ ਨੇ ਲਿਖਿਆ, ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ ਕਿ ਮੈਂ ਕਿਹੋ ਜਿਹਾ ਮਹਿਸੂਸ ਕਰ ਰਹੀ ਹਾਂ। ਮੈਂ ਸੁੰਨ ਅਤੇ ਖਾਲੀਪਣ ਮਹਿਸੂਸ ਕਰ ਰਹੀ ਹਾਂ। ਰੋਜਨਸ ਨੂੰ ਬੀਤੇ ਹਫਤੇ ਹੀ ਅਲਵਿਦਾ ਕਿਹਾ ਗਿਆ, ਜਿਸ 'ਚ ਉਸ ਦੇ ਪਰਿਵਾਰ, ਦੋਸਤਾਂ ਅਤੇ ਨਰਸਾਂ ਨੇ ਹਿੱਸਾ ਲਿਆ। 

PunjabKesari
ਇੱਥੇ ਦੱਸ ਦੇਈਏ ਕਿ ਆਸਟ੍ਰੇਲੀਆ 'ਚ ਲੱਗਭਗ 100 ਬੱਚਿਆਂ 'ਚੋਂ 1 ਬੱਚੇ ਨੂੰ ਅਜਿਹੀ ਬੀਮਾਰੀ ਹੁੰਦੀ ਹੈ। ਦੁਨੀਆ 'ਚ ਲੱਗਭਗ ਹਰ ਰੋਜ਼ 6 ਬੱਚੇ ਅਜਿਹੀ ਬੀਮਾਰੀ ਨਾਲ ਜਨਮ ਲੈਂਦੇ ਹਨ। ਇਸ ਤਰ੍ਹਾਂ ਦੇ ਅੰਕੜੇ ਅਮਰੀਕਾ 'ਚ ਦਰਜ ਕੀਤੇ ਗਏ ਹਨ।


Related News