ਜ਼ਖਮੀ ਹਾਥੀ ਦੇ ਬੱਚੇ ਦੀ ਵਿਅਕਤੀ ਨੇ ਇੰਝ ਬਚਾਈ ਜਾਨ (ਵੀਡੀਓ)

Saturday, Dec 26, 2020 - 02:23 AM (IST)

ਬੈਂਕਾਕ-ਥਾਈਲੈਂਡ ਦੇ ਇਕ ਵਿਅਕਤੀ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ। 26 ਸਾਲਾਂ ਦੇ ਮਾਨਾ ਸ਼੍ਰੀਵਾਤੇ (Mana Srivate) ਇਕ ਰੈਸਕਿਊ ਵਰਕਰ (Rescue Worker) ਹਨ। ਕਈ ਲੋਕਾਂ ਦੀਆਂ ਜਾਨਾਂ ਬਚਾਈਆਂ ਹਨ। ਹਾਲ ਹੀ ’ਚ ਉਨ੍ਹਾਂ ਦਾ ਇਕ ਹੋਰ ਕਾਰਨਾਮਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਥਾਈਲੈਂਡ ਦੇ ਚੰਥਾਬੁਰੀ ’ਚ ਸੜਕੇ ਪਾਰ ਕਰਦੇ ਸਮੇਂ ਇਕ ਹਾਥੀ ਦੇ ਬੱਚਾ ਦਾ ਮੋਟਰਸਾਈਕਰ ਨਾਲ ਟੱਕਰ ਹੋ ਗਈ। ਇਸ ਟੱਕਰ ’ਚ ਹਾਥੀ ਦਾ ਬੱਚਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਸੀ। ਹਾਥੀ ਦੇ ਬੱਚੇ ਦੀ ਹਾਲਾਤ ਗੰਭੀਰ ਸੀ ਪਰ ਮਾਨਾ ਨੇ ਉਸ ਨੂੰ ਮੌਤ ਦੇ ਮੂੰਹ ’ਚੋਂ ਬਾਹਰ ਕੱਢ ਲਿਆ। ਕਿਸੇ ਨੇ ਮਾਨਾ ਦਾ ਇਹ ਵੀਡੀਓ ਬਣਾਇਆ ਅਤੇ ਉਸ ਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤਾ। ਉਦੋਂ ਤੋਂ ਹੀ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ ’ਚ ਮਾਨਾ ਆਪਣੇ ਦੋਵਾਂ ਹੱਥਾਂ ਨਾਲ ਛੋਟੇ ਬੱਚੇ ਦੀ ਛਾਤੀ ਨੂੰ ਦਬਾਉਂਦੇ ਨਜ਼ਰ ਆ ਰਹੇ ਹਨ। ਉਹ ਉਸ ਬੱਚੇ ਨੂੰ ਸੀ.ਪੀ.ਆਰ. ਤਕਨੀਕ ਨਾਲ ਉਸ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ।

ਕੀ ਹੁੰਦਾ ਸੀ.ਪੀ.ਆਰ.?
ਸੀ.ਪੀ.ਆਰ. ਦਾ ਮਤਲਬ ਹੁੰਦਾ ਹੈ ਕਾਰਡੀਓ ਪਲਮੋਨਰੀ ਰਿਸਸਿਟੈਸ਼ਨ। ਇਹ ਐਮਰਜੈਂਸੀ ਸਥਿਤੀ ’ਚ ਵਰਤੋਂ ਕੀਤੀ ਜਾਣ ਵਾਲੀ ਪ੍ਰਕਿਰਿਆ ਹੈ। ਜਦ ਕਿਸੇ ਵੀ ਵਿਅਕਤੀ ਦੀ ਧੜਕਣ ਜਾਂ ਸਾਹ ਰੁੱਕ ਜਾਂਦਾ ਹੈ ਤਾਂ ਉਹ ਬੇਹੋਸ਼ ਹੋ ਜਾਂਦਾ ਹੈ। ਅਜਿਹੀ ਹਾਲਾਤ ’ਚ ਉਸ ਵਿਅਕਤੀ ਦੀ ਛਾਤੀ ਨੂੰ ਦਬਾਇਆ ਜਾਂਦਾ ਹੈ ਜਿਸ ਨਾਲ ਸਰੀਰ ’ਚ ਪਹਿਲਾਂ ਤੋਂ ਜਿਹੜਾ ਖੂਨ ਮੌਜੂਦ ਹੈ ਜਿਸ ’ਚ ਆਕਸੀਜਨ ਹੈ ਉਹ ਪੂਰੀ ਤਰ੍ਹਾਂ ਨਾਲ ਸੰਚਾਰਿਤ ਹੁੰਦਾ ਰਹੇ।

ਇਹ ਵੀ ਪੜ੍ਹੋ -ਜਪਾਨ ’ਚ ਬਰਡ ਫਲੂ ਦਾ ਕਹਿਰ, ਜਲਦ ਮਾਰ ਦਿੱਤੀਆਂ ਜਾਣਗੀਆਂ 11 ਲੱਖ ਮੁਰਗੀਆਂ
PunjabKesari

ਰਾਇਟਰਸ ਨੂੰ ਦਿੱਤੇ ਇੰਟਰਵਿਊ ’ਚ ਮਾਨਾ ਨੇ ਕਿਹਾ ਕਿ ਇਨਸਾਨੀ ਸਰੀਰ ਅਤੇ ਕੁਝ ਵੀਡੀਓ ਕਲਿੱਪਸ ਨੂੰ ਦੇਖਣ ਦੇ ਆਧਾਰ ’ਤੇ ਮੈਂ ਅੰਦਾਜ਼ਾ ਲਾਇਆ ਕਿ ਹਾਥੀ ਦਾ ਦਿਲ ਕਿਥੇ ਹੁੰਦਾ ਹੈ। ਮੈ ਤੁਰੰਤ ਸੋਚਿਆ ਕਿ ਮੈਂ ਉਸ ਜਾਨਵਰ ਦੀ ਜਾਨ ਬਚਾਵਾ। ਮੈਂ ਥੋੜਾ ਪ੍ਰੇਸ਼ਾਨ ਵੀ ਸੀ ਕਿਉਂਕਿ ਮੈਂ ਉਸ ਬੱਚੇ ਦੀ ਮਾਂ ਅਤੇ ਹੋਰ ਹਾਥੀਆਂ ਦੀ ਆਵਾਜ਼ਾਂ ਸੁਣ ਰਿਹਾ ਸੀ। ਜਦ ਉਹ ਹਾਥੀ ਬੱਚਾ ਫਿਰ ਤੋਂ ਚੱਲਣ ਲੱਗ ਪਿਆ ਤਾਂ ਮੈਨੂੰ ਦੇਖ ਕੇ ਰੋਨਾ ਆ ਗਿਆ।

PunjabKesari

ਇਹ ਵੀ ਪੜ੍ਹੋ -ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਪਿੰਡ, -71 ਡਿਗਰੀ ਤੱਕ ਪਹੁੰਚ ਜਾਂਦੈ ਤਾਪਮਾਨ (ਤਸਵੀਰਾਂ)

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News