ਮਰਦੀ-ਮਰਦੀ ਜ਼ਖ਼ਮੀ ਮਾਂ ਦੇ ਗਈ ਬੱਚੇ ਨੂੰ ਜਨਮ ਪਰ 4 ਦਿਨਾਂ ਬਾਅਦ ਵਾਪਰ ਗਿਆ ਭਾਣਾ

Monday, Oct 19, 2020 - 04:08 PM (IST)

ਮਰਦੀ-ਮਰਦੀ ਜ਼ਖ਼ਮੀ ਮਾਂ ਦੇ ਗਈ ਬੱਚੇ ਨੂੰ ਜਨਮ ਪਰ 4 ਦਿਨਾਂ ਬਾਅਦ ਵਾਪਰ ਗਿਆ ਭਾਣਾ

ਸ਼ਿਕਾਗੋ- ਅਮਰੀਕਾ ਦੇ ਸ਼ਿਕਾਗੋ ਵਿਚ ਪਿਛਲੇ ਹਫ਼ਤੇ ਇਕ ਗਰਭਵਤੀ ਜਨਾਨੀ ਨੂੰ ਗੋਲੀ ਲੱਗੀ ਸੀ ਪਰ ਡਾਕਟਰਾਂ ਨੇ ਕਿਸੇ ਤਰ੍ਹਾਂ ਡਲਿਵਰੀ ਕਰਵਾਈ। ਬਦਕਿਸਮਤੀ ਨਾਲ ਚਾਰ ਦਿਨਾਂ ਬਾਅਦ ਹੀ ਬੱਚੇ ਦੀ ਮੌਤ ਹੋ ਗਈ। 

ਸ਼ਿਕਾਗੋ ਪੁਲਸ ਨੇ ਦੱਸਿਆ ਕਿ ਐਤਵਾਰ ਨੂੰ 4 ਦਿਨਾਂ ਦੇ ਬੱਚੇ ਦੀ ਮੌਤ ਗਈ। ਬੱਚੇ ਦਾ ਜਨਮ ਮੰਗਲਵਾਰ ਨੂੰ ਕਾਫੀ ਨਾਜ਼ੁਕ ਸਥਿਤੀ ਵਿਚ ਹੋਇਆ ਸੀ ਕਿਉਂਕਿ ਉਸ ਦੀ 35 ਸਾਲਾ ਮਾਂ ਸਟੇਸੀ ਜੋਨਸ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਸੀ। ਉਹ ਘਟਨਾ ਸਮੇਂ ਸ਼ਹਿਰ ਦੇ ਦੱਖਣੀ ਪਾਸੇ ਵਿਚ ਆਪਣੇ ਘਰ ਦੇ ਬਾਹਰ ਖੜ੍ਹੀ ਸੀ। ਇਹ ਜਨਾਨੀ 8 ਮਹੀਨਿਆਂ ਦੀ ਗਰਭਵਤੀ ਸੀ ਤੇ ਹਸਪਤਾਲ ਵਿਚ ਉਸ ਨੂੰ ਮ੍ਰਿਤਕ ਘੋਸ਼ਤ ਕਰ ਦਿੱਤਾ ਗਿਆ। 

ਸ਼ਿਕਾਗੋ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਜੋਨਸ ਦੇ ਦੋ ਹੋਰ ਬੱਚੇ ਘਟਨਾ ਸਮੇਂ ਘਰ ਵਿਚ ਸੌਂ ਰਹੇ ਸੀ। ਜੋਨਸ ਦੇ ਪਿਤਾ ਟਾਮੀ ਬੇਕਰ ਨੇ ਦੱਸਿਆ ਕਿ ਉਹ ਟੈਨਿਸੀ ਤੋਂ ਦੋ ਸਾਲ ਪਹਿਲਾਂ ਇੱਥੇ ਆਈ ਸੀ ਅਤੇ ਇੱਥੇ ਉਨ੍ਹਾਂ ਨੇ ਕੁੱਕ ਕਾਊਂਟੀ ਵਿਚ ਪ੍ਰੋਬੇਸ਼ਨ ਅਧਿਕਾਰੀ ਦੇ ਰੂਪ ਵਿਚ ਨੌਕਰੀ ਸ਼ੁਰੂ ਕੀਤੀ ਸੀ। ਉਨ੍ਹਾਂ ਕਿ ਸਾਡੇ ਪਰਿਵਾਰ ਤੋਂ ਉਸ ਨੂੰ ਖੋਹ ਲਿਆ ਗਿਆ। ਮੇਰਾ ਦਿਲ ਮੇਰੀ ਪਹਿਲੀ ਬੱਚੀ ਨੂੰ ਸਾਡੇ ਤੋਂ ਖੋਹ ਲਿਆ ਗਿਆ। ਇਹ ਅਜਿਹਾ ਨੁਕਸਾਨ ਹੈ, ਜਿਸ ਤੋਂ ਮੈਂ ਕਦੇ ਉੱਭਰ ਨਹੀਂ ਸਕਾਂਗਾ। ਅਜੇ ਤੱਕ ਇਸ ਸਬੰਧ ਵਿਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। 


author

Lalita Mam

Content Editor

Related News