18 ਨੂੰ ਸ੍ਰੀ ਗੁਰੂ ਰਵਿਦਾਸ ਟੈਂਪਲ ਮੋਨਤੈਕਿਓ ਵਿਚੈਸਾ ਵਿਖੇ ਮਨਾਇਆ ਜਾਵੇਗਾ ਬਾਬਾ ਸਾਹਿਬ ਦਾ ਜਨਮ ਦਿਨ

Tuesday, May 06, 2025 - 10:03 PM (IST)

18 ਨੂੰ ਸ੍ਰੀ ਗੁਰੂ ਰਵਿਦਾਸ ਟੈਂਪਲ ਮੋਨਤੈਕਿਓ ਵਿਚੈਸਾ ਵਿਖੇ ਮਨਾਇਆ ਜਾਵੇਗਾ ਬਾਬਾ ਸਾਹਿਬ ਦਾ ਜਨਮ ਦਿਨ

ਵਿਚੈਂਸਾ (ਕੈਂਥ) : ਭਾਰਤ ਦੀ ਰਾਜਨੀਤੀ ਦੀ ਕਾਇਆ ਤੇ ਛਾਇਆ ਭਾਰਤੀ ਸੰਵਿਧਾਨ ਨਾਲ ਬਦਲ ਕੇ  ਲੋਕਤੰਤਰ ਦੀ ਸਥਾਪਨਾ ਕਰਨ ਵਾਲੇ ਭਾਰਤ ਦੇ ਮਹਾਨ ਰਾਜਨੀਤੀਵਾਨ, ਅਰਥਸ਼ਾਸ਼ਤਰੀ, ਦੁਨੀਆਂ ਦੀਆਂ 9 ਭਾਸ਼ਾਵਾਂ ਦੇ ਗਿਆਤਾ ਤੇ ਗਰੀਬਾਂ ਦੇ ਮਸੀਹਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਸਾਹਿਬ ਦਾ 134ਵਾਂ ਜਨਮ ਦਿਨ ਵੈਨੇਤੋ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਟੈਪਲ ਮੌਨਤੈਕਿਓ (ਵਿਚੈਂਸਾ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਤੇ ਅੰਬੇਕਡਰੀ ਸਾਥੀਆਂ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹਪੂਰਵਕ 18 ਮਈ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ।

PunjabKesari

ਇਸ ਦੌਰਾਨ ਮਿਸ਼ਨਰੀ ਪ੍ਰਚਾਰਕ ਵਰਖਾ ਦੁਗੱਲ ਜਰਮਨ ਤੋਂ ਤੇ ਅਮਰੀਕ ਪਲਾਹੀ ਇੰਗਲੈਂਡ ਤੋਂ ਉਚੇਚੇ ਤੌਰ 'ਤੇ ਸ਼ਿਰਕਤ ਕਰਨਗੇ। ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਇਹ ਜਾਣਕਾਰੀ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਨਤੈਕਿਓ (ਵਿਚੈਂਸਾ) ਦੀ ਪ੍ਰਬੰਧਕ ਕਮੇਟੀ ਨੇ ਦਿੰਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਹੀ ਭਾਰਤ ਦੇ ਅਣਗੋਲੇ ਸਮਾਜ ਨੂੰ ਵੋਟ ਦਾ ਅਧਿਕਾਰ ਲੈਕੇ ਦਿੱਤਾ ਜਿਸ ਦੀ ਜੇਕਰ ਸਮਾਜ ਦੇ ਲੋਕ ਸਹੀ ਵਰਤੋਂ ਕਰਨ ਤਾਂ ਉਨ੍ਹਾਂ ਨਾਲ ਹੁੰਦੀ ਕਾਣੀ ਵੰਡ ਤੇ ਸੋਸ਼ਣ ਨੂੰ ਰੋਕਿਆ ਜਾ ਸਕਦਾ ਹੈ। ਬਾਬਾ ਸਾਹਿਬ ਨੇ ਸਾਰੇ ਸਮਾਜ ਨੂੰ ਪੜ੍ਹੋ, ਲਿਖੋ ਤੇ ਸੰਗਿਠਤ ਹੋਣ ਦਾ ਹੋਕਾ ਦਿੰਦਿਆਂ ਕਿਹਾ ਕਿ ਸਿੱਖਿਆ ਸ਼ੇਰਨੀ ਦਾ ਉਹ ਦੁੱਧ ਹੈ ਜਿਸ ਨੂੰ ਜਿਹੜਾ ਵੱਧ ਪੀਵੇਗਾ ਉਹ ਵੱਧ ਦਹਾੜੇਗਾ। ਸੋ ਆਓ 18 ਮਈ ਨੂੰ ਅਜਿਹੇ ਰਹਿਬਰ ਨੂੰ ਯਾਦ ਕਰ ਕਰਕੇ ਉਸ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਲਾਮਬੰਦ ਹੋਈਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Baljit Singh

Content Editor

Related News