ਕੈਨੇਡੀਅਨ ਪੁਲਸ ਨੂੰ ਚਾਕੂ ਦਿਖਾਉਣ ਵਾਲੇ ਦਾ ਹੋਇਆ ਐਨਕਾਊਂਟਰ

09/24/2017 12:29:17 PM

ਬ੍ਰਿਟਿਸ਼ ਕੋਲੰਬੀਆ,(ਬਿਊਰੋ)— ਕੈਨੇਡਾ ਦੇ ਸ਼ਹਿਰ ਵੈਨਕੁਵਰ 'ਚ ਇਕ ਵਿਅਕਤੀ ਨੇ ਪੁਲਸ ਅਧਿਕਰੀਆਂ ਅੱਗੇ ਚਾਕੂ ਕੱਢ ਲਿਆ ਅਤੇ ਉਨ੍ਹਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਇਸ ਦੋਸ਼ੀ ਦਾ ਐਨਕਾਊਂਟਰ ਕਰਕੇ ਇਸ ਨੂੰ ਜ਼ਖਮੀ ਕਰ ਦਿੱਤਾ ਹੈ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਸ਼ਨੀਵਾਰ ਦੁਪਹਿਰ ਸਮੇਂ ਇਸ ਦੋਸ਼ੀ ਨੂੰ ਮੈਨੀਟੋਬਾ ਅਤੇ ਓਨਟਾਰੀਓ ਵਿਚਕਾਰ ਪੈਂਦੇ ਵੈੱਸਟ 18 ਅਵੈਨਿਊ 'ਚ ਘੇਰਿਆ ਸੀ। ਇਸ ਦੀ ਉਮਰ 30 ਕੁ ਸਾਲ ਦੱਸੀ ਜਾ ਰਹੀ ਹੈ। ਪੁਲਸ ਨੇ ਇਸ ਵਿਅਕਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਕੁੱਝ ਵੀ ਸਮਝ ਨਹੀਂ ਰਿਹਾ ਸੀ ਤੇ ਪੁਲਸ ਨੇ ਉਸ ਨੂੰ ਜ਼ਖਮੀ ਕਰਕੇ ਹਸਪਤਾਲ 'ਚ ਭਰਤੀ ਕਰਵਾਇਆ। ਪੁਲਸ ਨੇ ਟਵੀਟ ਕਰਕੇ ਇਸ ਸੰਬੰਧੀ ਜਾਣਕਾਰੀ ਦਿੱਤੀ।


Related News