ਕੈਨੇਡਾ : ਸ਼ਖ਼ਸ ਵੱਲੋਂ ਥੁੱਕ ਸੁੱਟਣ ''ਤੇ ਹੋਟਲ ਕਰਮਚਾਰੀ ਨੂੰ ਪਿਆ ਦਿਲ ਦੌਰਾ
Thursday, Nov 26, 2020 - 04:18 PM (IST)
ਵੈਨਕੁਵਰ- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਇਕ ਹੋਟਲ ਵਿਚ ਇਕ ਵਿਅਕਤੀ ਬਿਨਾਂ ਮਾਸਕ ਪਾਏ ਆ ਗਿਆ ਅਤੇ ਜਦ ਉਸ ਨੂੰ ਮਾਸਕ ਪਾਉਣ ਲਈ ਕਿਹਾ ਗਿਆ ਤਾਂ ਉਸ ਨੇ ਲੜਨਾ ਸ਼ੁਰੂ ਕਰ ਦਿੱਤਾ।
ਉਹ ਵਿਅਕਤੀ ਇਸ ਗੱਲ ਤੋਂ ਖਿੱਝ ਗਿਆ ਕਿ ਉਸ ਨੂੰ ਮਾਸਕ ਪਾਉਣ ਲਈ ਕਿਹਾ ਗਿਆ ਹੈ। ਇੱਥੋਂ ਦੇ ਮੈਨੇਜਰ ਨੇ ਕਿਹਾ ਕਿ ਜੇਕਰ ਉਹ ਮਾਸਕ ਲਿਆਉਣਾ ਭੁੱਲ ਗਏ ਹਨ, ਤਾਂ ਉਹ ਉਨ੍ਹਾਂ ਕੋਲੋਂ ਲੈ ਸਕਦੇ ਹਨ। ਇਸ ਦੌਰਾਨ ਉੱਥੇ ਕੰਮ ਕਰਨ ਵਾਲੀ ਮੈਡਮ ਨੇ ਉਸ ਵਿਅਕਤੀ ਨੂੰ ਸਮਝਾਇਆ ਪਰ ਉਸ ਨੇ ਮੈਡਮ ਉੱਤੇ ਥੁੱਕ ਦਿੱਤਾ। ਇਸ ਦੇ ਕੁਝ ਦੇਰ ਬਾਅਦ ਮੈਡਮ ਨੂੰ ਦਿਲ ਵਿਚ ਦਰਦ ਸ਼ੁਰੂ ਹੋ ਗਈ ਅਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪੁਲਸ ਨੇ ਉਸ ਵਿਅਕਤੀ ਦਾ ਅਜੇ ਨਾਂ ਸਾਂਝਾ ਨਹੀਂ ਕੀਤਾ ਹੈ ਤੇ ਨਾ ਹੀ ਅਜੇ ਇਹ ਪਤਾ ਲੱਗਾ ਹੈ ਕਿ ਉਸ 'ਤੇ ਕਿਹੜੇ ਦੋਸ਼ ਲਗਾਏ ਗਏ ਹਨ। ਫਿਲਹਾਲ ਦੋਸ਼ੀ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਤੇ ਉਸ ਨੂੰ ਅਗਲੇ ਸਾਲ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਈ ਲੋਕਾਂ ਨੂੰ ਜਦ ਮਾਸਕ ਪਾਉਣ ਲਈ ਕਿਹਾ ਜਾਂਦਾ ਹੈ ਤਾਂ ਉਹ ਖਿੱਝ ਜਾਂਦੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਦੂਜੇ ਵਿਅਕਤੀ ਦੀ ਜਾਨ ਨੂੰ ਹੀ ਖ਼ਤਰੇ ਵਿਚ ਪਾ ਦੇਣ। ਸਭ ਨੂੰ ਵਾਰ-ਵਾਰ ਕਿਹਾ ਗਿਆ ਹੈ ਕਿ ਉਹ ਘਰੋਂ ਬਾਹਰ ਨਿਕਲਣ ਲੱਗੇ ਮਾਸਕ ਪਾਉਣ ਅਤੇ ਜੇਕਰ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਹੈ ਤਾਂ ਉਹ ਉਸ ਬਾਰੇ ਉਨ੍ਹਾਂ ਨੂੰ ਦੱਸਣ ਪਰ ਗਲਤ ਕਦਮ ਚੁੱਕਣਾ ਕਿਸੇ ਸਮੱਸਿਆ ਦਾ ਹੱਲ ਨਹੀਂ।
ਬ੍ਰਿਟਿਸ਼ ਕੋਲੰਬੀਆ ਪ੍ਰਸ਼ਾਸਨ ਮੁਤਾਬਕ ਜੇਕਰ ਕੋਈ ਵਿਅਕਤੀ ਮਾਸਕ ਪਾਉਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਨੂੰ 230 ਡਾਲਰ ਦਾ ਜੁਰਮਾਨਾ ਲੱਗ ਸਕਦਾ ਹੈ ਅਤੇ ਸਥਿਤੀ ਮੁਤਾਬਕ ਇਸ ਜੁਰਮਾਨੇ ਨੂੰ 2300 ਡਾਲਰ ਤੱਕ ਵਧਾਇਆ ਜਾ ਸਕਦਾ ਹੈ।