ਬ੍ਰਿਟਿਸ਼ ਕੋਲੰਬੀਆ : ਜੰਗਲੀ ਅੱਗ ਬੁਝਾਉਣ ਗਏ ਫਾਇਰ ਫਾਈਟਰ ਦੀ ਗੱਡੀ ਹੋਈ ਚੋਰੀ

08/24/2020 6:30:25 PM

ਵੈਨਕੁਵਰ- ਕੈਨਡਾ ਦੇ ਕ੍ਰਿਸਟੀ ਮਾਊਂਨਟੇਨ ਖੇਤਰ ਵਿਚ ਲੱਗੀ ਜੰਗਲੀ ਅੱਗ 'ਤੇ ਕਾਬੂ ਪਾਉਣ ਗਏ ਇਕ ਫਾਇਰ ਫਾਈਟਰ ਦੀ ਗੱਡੀ ਕਿਸੇ ਨੇ ਚੋਰੀ ਕਰ ਲਈ, ਜਿਸ ਕਾਰਨ ਉਸ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੋਨੋਰ ਕਾਲਾਘਨ ਨਾਂ ਦੇ ਫਾਇਰ ਫਾਈਟਰ ਨੇ ਦੱਸਿਆ ਕਿ ਉਹ ਬ੍ਰਿਟਿਸ਼ ਕੋਲੰਬੀਆ ਵਿਚ ਲੱਗੀ ਜੰਗਲੀ ਅੱਗ 'ਤੇ ਕਾਬੂ ਪਾਉਣ ਲਈ ਗਿਆ ਸੀ ਤੇ ਉਸ ਨੇ ਆਪਣੀ ਗੱਡੀ 2003 ਨੇਵੀ ਬਲੂ ਟੋਇਟਾ ਪਿਕਅਪ ਨੂੰ ਮੈਰਿਟ ਸ਼ਹਿਰ ਵਿਚ ਪਾਰਕ ਕੀਤਾ ਸੀ, ਜਿੱਥੇ ਹੋਰ ਫਾਇਰ ਫਾਈਟਰਜ਼ ਵੀ ਆਪਣੇ ਵਾਹਨ ਖੜ੍ਹੇ ਕਰਦੇ ਹਨ। ਉਸ ਨੇ ਦੱਸਿਆ ਕਿ ਇਸ ਵਿਚ ਉਸ ਦਾ ਲੈਪਟਾਪ, ਆਈ ਪੈਡ ਅਤੇ ਸਕੂਲ ਬੈਗ ਸੀ ਕਿਉਂਕਿ ਉਸ ਨੇ ਸਤੰਬਰ ਵਿਚ ਸਕੂਲ ਜਾਣਾ ਸ਼ੁਰੂ ਕਰਨਾ ਸੀ। ਉਹ ਮਕੈਨੀਕਲ ਇੰਜਨੀਅਰਿੰਗ ਦਾ ਵਿਦਿਆਰਥੀ ਹੈ ਤੇ ਆਖਰੀ ਸਾਲ ਦੀ ਪੜ੍ਹਾਈ ਕਰ ਰਿਹਾ ਹੈ। 

ਉਸ ਨੇ ਦੱਸਿਆ ਕਿ ਉਹ ਇਸੇ ਵਿਚ ਰਹਿੰਦਾ ਸੀ। ਉਸ ਨੇ ਆਪਣੀ ਗੱਡੀ ਦੇ ਪਿਛਲੇ ਹਿੱਸੇ ਵਿਚ ਸੌਣ ਦਾ ਪ੍ਰਬੰਧ ਕੀਤਾ ਹੋਇਆ ਸੀ ਤੇ ਇਹ ਉਸ ਦੀ ਆਖਰੀ ਸ਼ਿਫਟ ਸੀ। 
ਸਕਿਓਰਟੀ ਕੈਮਰੇ ਦੀ ਫੁਟੇਜ ਮੁਤਾਬਕ 21 ਅਗਸਤ ਤੜਕੇ 2.45 ਵਜੇ ਇੱਥੋਂ ਗੱਡੀ ਲੈ ਜਾਈ ਗਈ ਤੇ ਗੱਡੀ ਵਿਚ ਪਏ ਆਈ ਪੈਡ ਦੇ ਟਰੈਕਿੰਗ ਸਿਸਟਮ ਤੋਂ ਪਤਾ ਲੱਗਾ ਹੈ ਕਿ ਇਹ 3.45 ਵਜੇ ਬ੍ਰਿਟਿਸ਼ ਕੋਲੰਬੀਆ ਦੇ ਮਿਸ਼ਨ ਵਿਚ ਸੀ। 
 


Lalita Mam

Content Editor

Related News