ਆਯੁੱਧਿਆ ''ਚ ਭੂਮੀ ਪੂਜਾ ਮੌਕੇ ਅਮਰੀਕਾ ''ਚ ਹੋਵੇਗੀ ਆਨਲਾਈਨ ਰਾਸ਼ਟਰੀ ਪ੍ਰਾਰਥਨਾ

Saturday, Aug 01, 2020 - 11:54 AM (IST)

ਆਯੁੱਧਿਆ ''ਚ ਭੂਮੀ ਪੂਜਾ ਮੌਕੇ ਅਮਰੀਕਾ ''ਚ ਹੋਵੇਗੀ ਆਨਲਾਈਨ ਰਾਸ਼ਟਰੀ ਪ੍ਰਾਰਥਨਾ

ਵਾਸ਼ਿੰਗਟਨ- ਆਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਲਈ ਹੋਣ ਵਾਲੇ ਭੂਮੀ ਪੂਜਨ ਮੌਕੇ ਉੱਤਰੀ ਅਮਰੀਕਾ ਦੇ ਹਿੰਦੂ ਮੰਦਰਾਂ ਵਿਚ ਆਨਲਾਈਨ ਰਾਸ਼ਟਰੀ ਪ੍ਰਾਰਥਨਾ ਦਾ ਆਯੋਜਨ ਕੀਤਾ ਜਾਵੇਗਾ। ਧਾਰਮਿਕ ਸਮੂਹਾਂ ਨੇ ਇਹ ਜਾਣਕਾਰੀ ਦਿੱਤੀ।

ਹਿੰਦੂ ਮੰਦਰ ਐਗਜ਼ੀਕਿਊਟਿਵਜ਼ ਕਾਨਫਰੰਸ ਅਤੇ ਹਿੰਦੂ ਮੰਦਰ ਪ੍ਰੀਸਟਸ ਕਾਨਫਰੰਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਆਯੁੱਧਿਆ ਵਿਚ ਹੋਣ ਵਾਲੇ ਸ਼੍ਰੀ ਰਾਮ ਮੰਦਰ ਭੂਮੀ ਪੂਜਨ ਮੌਕੇ ਪੂਰੇ ਅਮਰੀਕਾ ਵਿਚ ਰਾਸ਼ਟਰੀ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਗਈ ਹੈ। 

ਇਸ ਵਿਚ ਕਿਹਾ ਗਿਆ ਹੈ ਕਿ ਇਸ ਸ਼ੁੱਭ ਮੌਕੇ ਅਮਰੀਕਾ, ਕੈਨੇਡਾ, ਕੈਰੇਬੀਆਈ ਟਾਪੂ ਦੇ ਮੰਦਰ ਭੂਮੀ ਪੂਜਾ ਤੋਂ ਪਹਿਲੀ ਸ਼ਾਮ ਭਗਵਾਨ ਸ਼੍ਰੀ ਰਾਮ ਦੇ ਚਰਣਕਮਲਾਂ ਵਿਚ ਸੇਵਾ ਕਰਨਗੇ। ਕੈਲੀਫੋਰਨੀਆ ਦੇ ਬੇਅ ਇਲਾਕੇ ਵਿਚ ਸ਼ਿਵ ਦੁਰਗਾ ਮੰਦਰ ਦੇ ਸੰਸਥਾਪਕ, ਪ੍ਰਧਾਨ ਅਤੇ ਆਚਾਰਯ ਪੰਡਤ ਕ੍ਰਿਸ਼ਣ ਕੁਮਾਰ ਪਾਂਡੇ ਨੇ ਕਿਹਾ ਕਿ ਵਿਸ਼ਵ ਹਿੰਦੂ ਭਾਈਚਾਰੇ ਲਈ 5 ਅਗਸਤ 2020 ਦਾ ਇਤਿਹਾਸਕ ਸਮਾਰੋਹ ਨਵੇਂ ਯੁੱਗ ਦੀ ਸ਼ੁਰੂਆਤ ਹੈ। ਸਾਨੂੰ ਇਸ ਦਿਨ ਨੂੰ ਹੁਣ ਤੋਂ ਇਕ ਤਿਉਹਾਰ ਦੇ ਰੂਪ ਵਿਚ ਮਨਾਉਣਾ ਚਾਹੀਦਾ ਹੈ।"

ਅਮਰੀਕਾ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕਿਹਾ ਕਿ 5 ਅਗਸਤ ਨੂੰ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਯੁੱਧਿਆ ਵਿਚ ਮੰਦਰ ਦਾ ਨੀਂਹ ਪੱਥਰ ਰੱਖਣਗੇ ਤਾਂ ਉਸ ਮੌਕੇ ਪ੍ਰਾਰਥਨਾਵਾਂ ਦਾ ਆਯੋਜਨ ਕੀਤਾ ਜਾਵੇਗਾ। 


author

Lalita Mam

Content Editor

Related News