ਕੈਨੇਡਾ 'ਚ ਵੀ ਰਾਮ ਮੰਦਰ ਦੀ ਧੂਮ, ਓਕਵਿਲ ਦੇ ਮੇਅਰ ਨੇ ਕੀਤਾ ਵੱਡਾ ਐਲਾਨ
Saturday, Jan 20, 2024 - 05:56 AM (IST)
ਇੰਟਰਨੈਸ਼ਨਲ ਡੈਸਕ: ਅਯੁੱਧਿਆ ਵਿਚ ਪ੍ਰਭੂ ਸ਼੍ਰੀ ਰਾਮ ਦੀ ਜਨਮਭੂਮੀ 'ਤੇ ਬਣਾਏ ਜਾ ਰਹੇ ਵਿਸ਼ਾਲ ਮੰਦਰ ਨੂੰ ਲੈ ਕੇ ਭਾਰਤ ਦੇ ਨਾਲ-ਨਾਲ ਵਿਦੇਸ਼ਾਂ 'ਚ ਰਹਿੰਦੇ ਰਾਮਭਗਤਾਂ 'ਚ ਵੀ ਭਾਰੀ ਉਤਸ਼ਾਹ ਹੈ। ਇਸ ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ ਸਾਰੇ ਸਰਕਾਰੀ ਅਦਾਰਿਆਂ ਵਿਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਮਾਰੀਸ਼ੀਅਸ ਵੱਲੋਂ ਵੀ 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਦੇ ਮੱਦੇਨਜ਼ਰ 2 ਘੰਟਿਆਂ ਦੀ ਬ੍ਰੇਕ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸੇ ਤਹਿਤ ਹੁਣ ਓਕਵਿਲ 'ਚ ਵੀ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਅਹਿਮ ਐਲਾਨ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - Big Breaking: ਪੰਜਾਬ ਦੇ ਸਕੂਲਾਂ 'ਚ 22 ਜਨਵਰੀ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਇਹ ਸਕੂਲ
ਓਕਵਿਲ 'ਚ ਮਨਾਇਆ ਜਾਵੇਗਾ 'ਅਯੁੱਧਿਆ ਰਾਮ ਮੰਦਰ ਦਿਵਸ'
ਓਕਵਿਲ ਦੇ ਮੇਅਰ ਰੌਬ ਬਰਟਨ ਨੇ ਐਲਾਨ ਕੀਤਾ ਹੈ ਕਿ 22 ਜਨਵਰੀ ਨੂੰ 'ਅਯੁੱਧਿਆ ਰਾਮ ਮੰਦਰ ਦਿਵਸ' ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਾਰੀ ਇਕ ਬਿਆਨ ਵਿਚ ਰੌਬ ਬਰਟਨ ਨੇ ਕਿਹਾ ਕਿ ਭਗਵਾਨ ਰਾਮ ਦੇ ਜਨਮ ਅਸਥਾਨ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਹਿੰਦੂ ਭਾਈਚਾਰੇ ਦੀ ਲੰਬੇ ਸਮੇਂ ਦੀ ਇੱਛਾ ਰਹੀ ਹੈ, ਜੋ ਕਿ ਕਈ ਪੀੜ੍ਹੀਆਂ ਤੋਂ ਇਸ ਤੀਰਥ ਸਥਾਨ ਪ੍ਰਤੀ ਸ਼ਰਧਾ ਨੂੰ ਦਰਸਾਉਂਦੀ ਹੈ। 22 ਜਨਵਰੀ 2024 ਨੂੰ ਅਯੁੱਧਿਆ ਰਾਮ ਮੰਦਰ ਦਾ ਉਦਘਾਟਨ ਵਿਸ਼ਵ ਭਰ ਦੇ ਹਿੰਦੂਆਂ ਲਈ ਬਹੁਤ ਮਹੱਤਵ ਰੱਖਦਾ ਹੈ। ਇਹ ਸਦੀਆਂ ਪੁਰਾਣੇ ਸੁਪਨਾ ਪੂਰਾ ਹੋਣ ਨੂੰ ਦਰਸਾਉਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ Reliance Industries ਦਾ ਵੱਡਾ ਫ਼ੈਸਲਾ, ਕੀਤਾ ਇਹ ਐਲਾਨ
ਰੌਬ ਬਰਟਨ ਨੇ ਅੱਗੇ ਕਿਹਾ ਕਿ ਅਯੁੱਧਿਆ ਰਾਮ ਮੰਦਰ ਦਾ ਉਦਘਾਟਨ ਸ਼ਾਂਤੀ, ਏਕਤਾ ਅਤੇ ਸਦਭਾਵਨਾ ਦੀਆਂ ਕਦਰਾਂ-ਕੀਮਤਾਂ ਦਾ ਪ੍ਰਮਾਣ ਹੈ ਜੋ ਹਿੰਦੂ ਧਰਮ ਦਾ ਅਨਿੱਖੜਵਾਂ ਅੰਗ ਹਨ। 22 ਜਨਵਰੀ ਨੂੰ ਅਯੁੱਧਿਆ ਰਾਮ ਮੰਦਰ ਦਿਵਸ ਦਾ ਜਸ਼ਨ ਸਾਡੇ ਭਾਈਚਾਰੇ ਲਈ ਇਸ ਮਹੱਤਵਪੂਰਣ ਮੌਕੇ ਦੇ ਸੱਭਿਆਚਾਰਕ ਅਤੇ ਅਧਿਆਤਮਿਕ ਮਹੱਤਵ ਨੂੰ ਮਾਨਤਾ ਦੇਣ ਅਤੇ ਪਛਾਣਨ ਦੇ ਇਕ ਮੌਕੇ ਵਜੋਂ ਕੰਮ ਕਰੇਗਾ। ਉਨ੍ਹਾਂ ਸਮੂਹ ਨਾਗਰਿਕਾਂ ਨੂੰ ਇਸ ਇਤਿਹਾਸਕ ਮੌਕੇ 'ਤੇ ਇਕੱਠੇ ਹੋ ਕੇ ਸ਼ਾਂਤੀ, ਏਕਤਾ ਅਤੇ ਸੱਭਿਆਚਾਰਕ ਵਿਭਿੰਨਤਾ ਦੀਆਂ ਕਦਰਾਂ ਕੀਮਤਾਂ ਦਾ ਜਸ਼ਨ ਮਨਾਉਣ ਦੀ ਅਪੀਲ ਕੀਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8