ਆਇਸ਼ਾ ਮਲਿਕ ਹੋਵੇਗੀ ਪਾਕਿਸਤਾਨ ਦੀ ਸੁਪਰੀਮ ਕੋਰਟ ’ਚ ਪਹਿਲੀ ਮਹਿਲਾ ਜੱਜ

Thursday, Jan 20, 2022 - 11:05 AM (IST)

ਆਇਸ਼ਾ ਮਲਿਕ ਹੋਵੇਗੀ ਪਾਕਿਸਤਾਨ ਦੀ ਸੁਪਰੀਮ ਕੋਰਟ ’ਚ ਪਹਿਲੀ ਮਹਿਲਾ ਜੱਜ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੀ ਇਕ ਸੰਸਦੀ ਕਮੇਟੀ ਨੇ ਬੁੱਧਵਾਰ ਨੂੰ ਹਾਈ ਕੋਰਟ ਦੀ ਜਸਟਿਸ ਆਇਸ਼ਾ ਮਲਿਕ ਨੂੰ ਸੁਪਰੀਮ ਕੋਰਟ ਦੇ ਜੱਜ ਦੇ ਅਹੁਦੇ ’ਤੇ ਤਰੱਕੀ ਦੇਣ ਦੀ ਮਨਜ਼ੂਰੀ ਦੇ ਦਿੱਤੀ, ਜਿਸ ਨਾਲ ਰੂੜੀਵਾਦੀ ਮੁਸਲਿਮ ਬਹੁਗਿਣਤੀ ਦੇਸ਼ ਸੁਪਰੀਮ ਕੋਰਟ ਵਿਚ ਪਹਿਲੀ ਮਹਿਲਾ ਜੱਜ ਦੀ ਦਿਸ਼ਾ ਵਿਚ ਇਕ ਕਦਮ ਹੋਰ ਅੱਗੇ ਵੱਧ ਗਿਆ। ਵਰਤਮਾਨ ਵਿਚ ਲਾਹੌਰ ਹਾਈ ਕੋਰਟ ਦੀ ਜੱਜ ਵਜੋਂ ਕੰਮ ਕਰ ਰਹੀ ਜਸਟਿਸ ਮਲਿਕ ਦਾ ਨਾਮ ਇਸ ਮਹੀਨੇ ਦੇ ਸ਼ੁਰੂ ਵਿਚ ਚੀਫ਼ ਜਸਟਿਸ ਗੁਲਜ਼ਾਰ ਅਹਿਮਦ ਦੀ ਅਗਵਾਈ ਵਾਲੇ ਪਾਕਿਸਤਾਨ ਜੁਡੀਸ਼ੀਅਲ ਕਮਿਸ਼ਨ (ਜੇ.ਸੀ.ਪੀ.) ਨੇ ਜੱਜਾਂ ਦੀ ਨਿਯੁਕਤੀ ਨਾਲ ਸਬੰਧਤ ਸੰਸਦੀ ਕਮੇਟੀ ਨੂੰ ਭੇਜਿਆ ਸੀ।

ਇਹ ਵੀ ਪੜ੍ਹੋ: ਪਾਕਿਸਤਾਨ ’ਚ ਈਸ਼ਨਿੰਦਾ ਮਾਮਲੇ ’ਚ ਔਰਤ ਨੂੰ ਸੁਣਾਈ ਗਈ ਮੌਤ ਦੀ ਸਜ਼ਾ

ਪਾਕਿਸਤਾਨ ਪੀਪਲਜ਼ ਪਾਰਟੀ ਦੇ ਸੈਨੇਟਰ ਫਾਰੂਕ ਐਚ ਨਾਇਕ ਦੀ ਅਗਵਾਈ ਵਾਲੀ ਦੋ-ਪੱਖੀ ਸੰਸਦੀ ਕਮੇਟੀ ਨੇ ਇਸਲਾਮਾਬਾਦ ਵਿਚ ਆਪਣੀ ਮੀਟਿੰਗ ਵਿਚ ਜਸਟਿਸ ਮਲਿਕ ਦੇ ਨਾਮ ਦਾ ਸਮਰਥਨ ਕੀਤਾ, ਜਿਸ ਨਾਲ ਉਨ੍ਹਾਂ ਦੀ ਸੁਪਰੀਮ ਕੋਰਟ ਵਿਚ ਤਰੱਕੀ ਵਿਚ ਆਖ਼ਰੀ ਵੱਡੀ ਰੁਕਾਵਟ ਦੂਰ ਹੋ ਗਈ। ਕਮੇਟੀ ਨੇ ਜਸਟਿਸ ਮਲਿਕ ਦੇ ਨਾਂ ਨੂੰ ਮਨਜ਼ੂਰੀ ਦਿੰਦੇ ਹੋਏ ਸੀਨੀਆਰਤਾ ਦੇ ਸਿਧਾਂਤ ਨੂੰ ਪਾਸੇ ਕਰ ਦਿੱਤਾ। ਇਸ ਤਰ੍ਹਾਂ ਲਾਹੌਰ ਹਾਈ ਕੋਰਟ ਦੇ ਜੱਜਾਂ ਦੀ ਸੀਨੀਆਰਤਾ ਸੂਚੀ ਵਿਚ ਚੌਥੇ ਸਥਾਨ ’ਤੇ ਰਹਿਣ ਵਾਲੀ ਜਸਟਿਸ ਮਲਿਕ ਸੁਪਰੀਮ ਕੋਰਟ ਵਿਚ ਪਹਿਲੀ ਮਹਿਲਾ ਜੱਜ ਹੋਵੇਗੀ। ਨਾਇਕ ਨੇ ਕਿਹਾ, ‘ਅਸੀਂ ਰਾਸ਼ਟਰੀ ਹਿੱਤ ਵਿਚ ਜਸਟਿਸ ਆਇਸ਼ਾ ਮਲਿਕ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਹੈ।’

ਇਹ ਵੀ ਪੜ੍ਹੋ: ਯੂਰਪ 'ਚ ਮੁੜ ਪੈਰ ਪਸਾਰ ਰਿਹੈ ਕੋਰੋਨਾ, ਫਰਾਂਸ ’ਚ 1 ਦਿਨ ’ਚ ਦਰਜ ਕੀਤੇ ਗਏ ਸਾਢੇ 4 ਲੱਖ ਮਾਮਲੇ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News