ਦੁਨੀਆ ’ਚ ਸਭ ਤੋਂ ਲੰਬੇ ਨਹੁੰ ਰੱਖਣ ਵਾਲੀ ਜਨਾਨੀ ਨੇ 28 ਸਾਲ ਬਾਅਦ ਕਟਵਾਏ ਆਪਣੇ ਨਹੁੰ, ਵੇਖੋ ਵੀਡੀਓ

Thursday, Apr 08, 2021 - 02:49 PM (IST)

ਦੁਨੀਆ ’ਚ ਸਭ ਤੋਂ ਲੰਬੇ ਨਹੁੰ ਰੱਖਣ ਵਾਲੀ ਜਨਾਨੀ ਨੇ 28 ਸਾਲ ਬਾਅਦ ਕਟਵਾਏ ਆਪਣੇ ਨਹੁੰ, ਵੇਖੋ ਵੀਡੀਓ

ਟੈਕਸਾਸ : ਆਮ ਤੌਰ ’ਤੇ ਅਸੀਂ ਸਾਰੇ ਹਫ਼ਤੇ ਵਿਚ ਇਕ ਵਾਰ ਨਹੁੰ ਜ਼ਰੂਰ ਕੱਟਦੇ ਹਾਂ ਪਰ ਅਮਰੀਕਾ ਦੇ ਟੈਕਸਾਸ ਦੀ ਅਯਾਨਾ ਵਿਲੀਅਮ ਲੰਬੇ ਨਹੁੰਆਂ ਦੇ ਮਾਮਲੇ ਵਿਚ ਗਿਨੀਜ਼ ਵਰਲਡ ਰਿਕਾਰਡ ਬਣਾ ਚੁਕੀ ਹੈ ਪਰ ਹੁਣ ਉਨ੍ਹਾਂ ਨੇ ਪ੍ਰਸਿੱਧੀ ਦਿਵਾਉਣ ਵਾਲੇ ਨਹੁੰਆਂ ਨੂੰ ਪੂਰੇ 28 ਸਾਲ ਬਾਅਦ ਕੱਟਣ ਦਾ ਫੈਸਲਾ ਕੀਤਾ। ਗਿਨੀਜ਼ ਵਰਲਡ ਰਿਕਾਰਡ ਦੇ ਇੰਸਟਾਗ੍ਰਾਮ ’ਤੇ ਇਸ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜਾਰੀ ਲੜਾਈ ’ਚ ਮਦਦ ਲਈ WHO ਮੁਖੀ ਨੇ ਮੁੜ ਪੜ੍ਹੇ ਮੋਦੀ ਦੀ ਤਾਰੀਫ਼ ’ਚ ਕਸੀਦੇ

 

ਇਹ ਵੀ ਪੜ੍ਹੋ : ਕਾਂਗੋ ’ਚ 2.7 ਕਰੋੜ ਤੋਂ ਜ਼ਿਆਦਾ ਨਾਗਰਿਕ ਭਿਆਨਕ ਭੁੱਖਮਰੀ ਦਾ ਕਰ ਰਹੇ ਹਨ ਸਾਹਮਣਾ : ਸੰਯੁਕਤ ਰਾਸ਼ਟਰ

ਇਸ ਤੋਂ ਪਹਿਲਾਂ ਆਖ਼ਰੀ ਵਾਰ ਜਦੋਂ ਅਯਾਨਾ ਦੇ ਨਹੁੰਆਂ ਦੀ ਲੰਬਾਈ ਮਾਪੀ ਗਈ ਸੀ ਤਾਂ ਉਹ 733.55 ਸੈਂਟੀਮੀਟਰ ਸਨ। ਅਯਾਨਾ ਨੇ ਟੈਕਸਾਸ ਦੇ ਡਾ. ਡਲੀਸਨ ਤੋਂ ਇਕ ਰੋਟਰੀ ਪਾਵਰ ਟੂਲ ਦੀ ਮਦਦ ਨਾਲ ਨਹੁੰ ਕਟਵਾਏ। ਗਿਨੀਜ਼ ਵਰਲਡ ਰਿਕਾਰਡ ਨੇ ਅਯਾਨਾ ਦੇ ਨਹੁੰ ਕੱਟਣ ਸਮੇਂ ਬਣਾਈ ਗਈ ਵੀਡੀਓ ਯੂ-ਟਿਊਬ ’ਤੇ ਸਾਂਝੀ ਕੀਤੀ ਹੈ। ਵੀਡੀਓ ਵਿਚ ਜਿਸ ਤਰ੍ਹਾਂ ਮਸ਼ੀਨ ਨਾਲ ਅਯਾਨਾ ਦੇ ਨਹੁੰ ਕੱਟੇ ਜਾ ਰਹੇ ਹਨ। ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਉਥੇ ਹੀ ਕਈ ਲੋਕ ਇਹ ਸੋਚ ਕੇ ਕੰਫਿਊਜ਼ ਹਨ ਕਿ ਇੰਨੇ ਵੱਡੇ ਨਹੁੰਆਂ ਨਾਲ ਇੰਨੇ ਸਾਲਾਂ ਤੱਕ ਅਯਾਨਾ ਆਮ ਜ਼ਿੰਦਗੀ ਦੇ ਕੰਮਕਾਜ਼ ਕਿਵੇਂ ਕਰਦੀ ਸੀ? 

ਇਹ ਵੀ ਪੜ੍ਹੋ : ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰ ਕੁਲਵਿੰਦਰ ਸਿੰਘ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News