ਕੈਨੇਡਾ ਸਸਤੇ ਹੋਏ ਮਕਾਨ, ਡਿੱਗੀਆ ਕੀਮਤਾਂ

02/19/2019 7:37:30 PM

ਟੋਰਾਂਟੋ (ਵੈਬ ਡੈਸਕ)- ਕੈਨੇਡਾ ਵਿਚ ਆਪਣੇ ਘਰ ਦਾ ਸੁਪਨਾ ਵੇਖਣ ਵਾਲੇ ਲੋਕਾਂ ਲਈ ਚੰਗੀ ਖਬਰ ਹੈ। ਕੈਨੇਡਾ ਵਿਚ ਮਕਾਨਾਂ ਦੀ ਕੀਮਤਾਂ ਵਿਚ ਗਿਰਾਵਟ ਦਰਜ਼ ਕੀਤੀ ਗਈ ਹੈ। ਮਕਾਨ ਦੀ ਔਸਤ ਕੀਮਤ ਵਿਚ ਸਾਢੇ 5 ਫੀਸਦੀ ਤਕ ਗਿਰਾਵਟ ਆਈ ਹੈ। ਇਸ ਗਿਰਾਵਟ ਮਗਰੋਂ ਮਕਾਨਾਂ ਦੀ ਔਸਤ ਕੀਮਤ 4 ਲੱਖ 55 ਹਜਾਰ ਡਾਲਰ ‘ਤੇ ਆ ਗਈ ਹੈ। ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਨੇ ਬੀਤੇ 12 ਮਹੀਨੇ ਦੇ ਅੰਕੜਿਆਂ ਉਤੇ ਆਧਾਰਿਤ ਇਹ ਜਾਣਕਾਰੀ ਉਪਲੱਬਧ ਕਰਵਾਈ ਹੈ। ਕੈਨੇਡਾ ਰੀਅਲ ਅਸਟੇਟ ਐਸੋਸੀਏਸ਼ਨ ਮੁਤਾਬਕ ਇਸ ਸਾਲ ਜਨਵਰੀ ਵਿਚ ਮਕਾਨਂ ਦੀ ਵਿਕਰੀ ਦਸੰਬਰ ਦੇ ਮੁਕਾਬਲੇ ਵੱਧ ਰਹੀ ਹੈ ਪਰ ਜਨਵਰੀ 2018 ਦੇ ਮੁਕਾਬਲੇ ਇਹ ਵਿਕਰੀ ਕਾਫੀ ਘੱਟ ਹੈ। ਉਨ੍ਹਾਂ ਦੱਸਿਆ ਕਿ ਸਖ਼ਤ ਮੌਰਗੇਜ਼ ਨਿਯਮਾਂ ਨੇ ਹਮੇਸ਼ਾਂ ਗਰਮਾਹਟ ਵਿਚ ਰਹਿਣ ਵਾਲੇ ਕੈਨੇਡੀਅਨ ਰੀਅਲ ਅਸਟੇਟ ਬਾਜਾਰ ਨੂੰ ਠੰਢਾ ਪਾਉਣ ਦਾ ਕੰਮ ਕੀਤਾ ਹੈ। ਇਸੇ ਕਾਰਨ ਹੀ ਮਕਾਨਾਂ ਦੀ ਵਿਕਰੀ ਘੱਟੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਬਾਰਥ ਸੁਕਾਓ ਨੇ ਕਿਹਾ ਕਿ ਘਰ ਖਰੀਦਣ ਦੇ ਚਾਹਵਾਨ ਲੋਕ ਅਜੇ ਤਕ ਬੀਤੇ ਵਰ੍ਹੇ ਲਾਗੂ ਕੀਤੇ ਗਏ ਮੌਰਗੇਜ਼ ਨਿਯਮਾਂ ਮੁਤਾਬਕ ਖੁਦ ਨੂੰ ਢਾਲ ਨਹੀਂ ਸਕੇ

ਐਸੋਸੀਏਸ਼ਨ ਮੁਤਾਬਕ ਇਸ ਸਾਲ ਜਨਵਰੀ ਵਿਚ ਕੁਲ਼ 23 ਹਜਾਰ 968 ਜਾਇਦਾਦਾਂ ਵਿਕੀਆਂ ਪਰ ਜਨਵਰੀ 2018 ਵਿਚ ਤਕਰੀਬਨ 25 ਹਜਾਰ ਜਾਇਦਾਦਾਂ ਦੀ ਵਿਕਰੀ ਹੋਈ ਸੀ। ਕੈਨੇਡਾ ਦੇ ਲਗਭਗ ਹਰ ਖੇਤਰ ਵਿਚ ਮਕਾਨਾਂ ਦੀਆਂ ਕੀਮਤਾਂ ਵਿਚ ਕਟੌਤੀ ਨਜ਼ਰ ਆਈ ਪਰ ਟੌਰਾਂਟੋ ਅਤੇ ਵੈਨਕੂਵਰ ਵਰਗੇ ਰੀਅਲ ਅਸਟੇਟ ਬਾਜਾਰਾਂ ਵਿਚ ਪਹਿਲਾਂ ਹੀ ਕੀਮਤਾਂ ਜਿਆਦਾ ਹੋਣ ਕਾਰਨ ਔਸਤ ਅੰਕੜਾ ਗੁੰਮਰਾਹਕੁਨ ਮਹਿਸੂਸ ਹੋ ਸਕਦਾ ਹੈ। ਗਰੇਟਰ ਵੈਨਕੁਵਰ ਵਿਚ ਮਕਾਨਾਂ ਦੀ ਕੀਮਤਾਂ ਲਗਭਗ 5 ਫੀਸਦੀ ਤਕ ਹੇਠਾ ਆਇਆਂ ਜਦਕਿ ਕੈਲਗਰੀ, ਐਡਮਿੰਟਨ, ਰਿਜਾਇਨਾ ਅਤੇ ਸਸਕਾਟੂਨ ਵਿਚ ਕੀਮਤਾਂ ਵਿਚ ਗਿਰਵਾਟ ਦਰਜ਼ ਕੀਤੀ ਗਈ ਹੈ। ਦੂਜੇ ਪਾਸੇ ਵੈਨਕੁਵਰ ਆਈਲੈਂਡ ਵਿਚ ਬੀਤੇ ਵਰ੍ਹੇ ਦੇ ਮੁਕਾਬਲੇ ਕੀਮਤਾਂ ਵਿਚ 9 ਫੀਸਦੀ ਵਾਧਾ ਦਰਜ਼ ਕੀਤਾ ਗਿਆ ਹੈ।  ਓਨਟਾਂਰਿਓ ਦੇ ਗੂਇਲਫ, ਔਟਾਵਾ ਅਤੇ ਨਿਆਗਰਾ ਰੀਜ਼ਨ ਵਿਚ ਮਕਾਨਾਂ ਦੀਆਂ ਕੀਮਤਾਂ ਵਿਚ ਤਕਰੀਬਨ 7 ਫੀਸਦੀ ਵਾਧਾ ਹੋਇਆ ਹੈ।


Arun chopra

Content Editor

Related News