ਪਾਕਿ: ਹਿੰਦੂ ਲੜਕੀ ਨਾਲ ਕਤਲ ਤੋਂ ਪਹਿਲਾਂ ਹੋਇਆ ਸੀ ਜਬਰ-ਜ਼ਨਾਹ, ਪੋਸਟਮਾਰਟਮ ਰਿਪੋਰਟ ''ਚ ਖੁਲਾਸਾ

Thursday, Nov 07, 2019 - 02:27 PM (IST)

ਪਾਕਿ: ਹਿੰਦੂ ਲੜਕੀ ਨਾਲ ਕਤਲ ਤੋਂ ਪਹਿਲਾਂ ਹੋਇਆ ਸੀ ਜਬਰ-ਜ਼ਨਾਹ, ਪੋਸਟਮਾਰਟਮ ਰਿਪੋਰਟ ''ਚ ਖੁਲਾਸਾ

ਇਸਲਾਮਾਬਾਦ— ਪਾਕਿਸਤਾਨ 'ਚ ਹਿੰਦੂ ਵਿਦਿਆਰਥਣ ਦੀ ਮੌਤ ਨਾਲ ਜੁੜੇ ਮਾਮਲੇ 'ਚ ਇਕ ਵੱਡਾ ਖੁਲਾਸਾ ਹੋਇਆ ਹੈ। ਹਿੰਦੂ ਲੜਕੀ ਦੀ ਮੌਤ ਨਾਲ ਜੁੜੀ ਆਖਰੀ ਪੋਸਟਮਾਰਟਮ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਹਿੰਦੂ ਵਿਦਿਆਰਥਣ ਨਾਲ ਕਤਲ ਤੋਂ ਪਹਿਲਾਂ ਨਾਲ ਜਬਰ-ਜ਼ਨਾਹ ਕੀਤਾ ਗਿਆ ਸੀ। ਦੱਸ ਦਈਏ ਕਿ ਸਤੰਬਰ ਮਹੀਨੇ 'ਚ ਇਕ ਹਾਸਟਲ ਦੇ ਕਮਰੇ 'ਚ ਇਸ ਹਿੰਦੂ ਲੜਕੀ ਦੀ ਸ਼ੱਕੀ ਹਲਾਤ 'ਚ ਲਾਸ਼ ਮਿਲੀ ਸੀ, ਉਸ ਤੋਂ ਬਾਅਦ ਤੋਂ ਹੀ ਇਸ ਮਾਮਲੇ 'ਚ ਕਤਲ ਦੇ ਪਿੱਛੇ ਦੇ ਕਾਰਨਾਂ ਦੀ ਤਲਾਸ਼ ਕੀਤੀ ਜਾ ਰਹੀ ਸੀ।

ਪਾਕਿਸਤਾਨ 'ਚ ਇਸ ਹਿੰਦੂ ਵਿਦਿਆਰਥਣ ਦੀ ਲਾਸ਼ 16 ਸਤੰਬਰ ਨੂੰ ਲਰਕਾਨਾ ਦੇ ਸ਼ਹੀਦ ਮੋਹਤਰਮਾ ਬੇਨਜ਼ੀਰ ਭੁੱਟੋ ਮੈਡੀਕਲ ਯੂਨੀਵਰਸਿਟੀ 'ਚ ਉਸ ਦੇ ਹਾਸਟਲ ਦੇ ਕਮਰੇ 'ਚ ਸੀਲਿੰਗ ਪੇਨ ਨਾਲ ਲਟਕਦਾ ਮਿਲਿਆ ਸੀ। ਇਹ ਯੂਨੀਵਰਸਿਟੀ ਦੇ ਬੈਚਲਰ ਆਫ ਡੈਂਟਲ ਸਰਜਰੀ ਦੇ ਆਖਰੀ ਸਾਲ ਦੀ ਵਿਦਿਆਰਥਣ ਸੀ।

ਲਰਕਾਨਾ ਦੇ ਚੰਦਕਾ ਮੈਡੀਕਲ ਕਾਲੇਡ ਹਸਪਤਾਲ ਨੇ ਬੁੱਧਵਾਰ ਨੂੰ ਆਖਰੀ ਪੋਸਟਮਾਰਟਮ ਰਿਪੋਰਟ ਜਾਰੀ ਕੀਤੀ। ਸੀ.ਐੱਮ.ਸੀ.ਐੱਚ. ਦੀ ਮਹਿਲਾ ਮੈਡਿਕੋ-ਲੀਗਲ ਅਫਸਰ ਡਾ. ਅਮ੍ਰਿਤਾ ਦੇ ਮੁਤਾਬਕ ਹਿੰਦੂ ਵਿਦਿਆਰਥਣ ਦੀ ਮੌਤ ਦਮ ਘੁਟਣ ਕਾਰਨ ਹੋਈ ਹੈ ਕਿਉਂਕਿ ਉਸ ਦੀ ਗਰਦਨ 'ਤੇ ਨਿਸ਼ਾਨ ਦੇਖੇ ਗਏ ਸਨ। ਇਕ ਡੀ.ਐੱਨ.ਏ. ਟੈਸਟ 'ਚ ਵਿਦਿਆਰਥਣ ਦੇ ਕੱਪੜਿਆਂ 'ਤੇ ਮਿਲੇ ਵੀਰਜ ਦੇ ਅਵਸ਼ੇਸ਼ਾਂ ਤੋਂ ਮਿਲੇ ਪੁਰਸ਼ ਡੀ.ਐੱਨ.ਏ. ਦਾ ਮਿਲਾਣ ਕੀਤਾ ਗਿਆ। ਜਦਕਿ ਇਕ ਹੋਰ ਟੈਸਟ 'ਚ ਇਹ ਖੁਲਾਸਾ ਹੋਇਆ ਕਿ ਹਿੰਦੂ ਵਿਦਿਆਰਥਣ ਨਾਲ ਜਬਰ-ਜ਼ਨਾਹ ਕੀਤਾ ਗਿਆ ਹੈ।

ਇਸ ਪੋਸਟਮਾਰਟਮ ਰਿਪੋਰਟ ਨੇ ਹਿੰਦੂ ਵਿਦਿਆਰਥਣ ਦੇ ਭਰਾ ਦੇ ਉਸ ਦਾਅਵੇ ਨੂੰ ਸਹੀ ਸਾਬਿਤ ਕਰ ਦਿੱਤਾ, ਜਿਸ 'ਚ ਉਹ ਜ਼ੋਰ ਦੇ ਕੇ ਕਹਿ ਰਿਹਾ ਸੀ ਕਿ ਉਸ ਦੀ ਭੈਣ ਦੀ ਹੱਤਿਆ ਕੀਤੀ ਗਈ ਹੈ ਕਿਉਂਕ ਉਹ ਨਾ ਤਾਂ ਉਦਾਸ ਸੀ ਤੇ ਨਾ ਹੀ ਉਸ ਤਰ੍ਹਾਂ ਦੀ ਸੀ ਕਿ ਖੁਦਕੁਸ਼ੀ ਕਰ ਲਵੇ।


author

Baljit Singh

Content Editor

Related News