ਗੱਡੀਆਂ ਦੇ ਸਮਾਨ ਤਿਆਰ ਕਰਨ ਵਾਲੀ ਫੈਕਟਰੀ ਇਟਲੀ ਵਾਸੀਆਂ ਨੂੰ ਦੇਵੇਗੀ ਰੁਜ਼ਗਾਰ

Saturday, Feb 20, 2021 - 01:42 PM (IST)

ਗੱਡੀਆਂ ਦੇ ਸਮਾਨ ਤਿਆਰ ਕਰਨ ਵਾਲੀ ਫੈਕਟਰੀ ਇਟਲੀ ਵਾਸੀਆਂ ਨੂੰ ਦੇਵੇਗੀ ਰੁਜ਼ਗਾਰ

ਰੋਮ, (ਕੈਂਥ)- ਇਟਾਵੋਲਟ ਕੰਪਨੀ ਆਪਣੀ ਪਹਿਲੀ ਜੀਗਾਫੈਕਟਰੀ ਇਟਲੀ ਵਿਚ ਬਣਾਉਣ ਜਾ ਰਹੀ ਹੈ। ਇਹ ਯੂਰਪ ਦੀ ਸਭ ਤੋਂ ਵੱਡੇ ਅਕਾਰ ਦੀ ਪਹਿਲੀ ਅਤੇ ਸੰਸਾਰ ਪੱਧਰ 'ਤੇ 12ਵੀਂ ਫੈਕਟਰੀ ਹੋਵੇਗੀ, ਜਿਸ ਵਿਚ ਗੱਡੀਆਂ ਦੀਆਂ ਬੈਟਰੀਆ ਅਤੇ ਇਲੈਕਟ੍ਰਿਕ ਸਮਾਨ ਨੂੰ ਤਿਆਰ ਕੀਤਾ ਜਾਵੇਗਾ। 

ਇਸ ਫੈਕਟਰੀ ਨੂੰ 3 ਲੱਖ ਵਰਗ ਮੀਟਰ ਵਿਚ ਬਣਾਇਆ ਜਾਵੇਗਾ, ਜਿਸ ਵਿਚ ਕਿ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲ ਸਕੇਗਾ। ਇਸ ਫੈਕਟਰੀ ਦੇ ਸ਼ੁਰੂਆਤੀ ਦੌਰ ਦੌਰਾਨ ਗੱਡੀਆਂ ਦੇ ਇਲੈਕਟ੍ਰਿਕ ਸਮਾਨ ਨੂੰ ਤਿਆਰ ਕਰਨ ਲਈ 45 ਜੀਗਾਵਾਟ ਹੋਰਸ ਤੋਂ ਸ਼ੁਰੂ ਕਰੇਗੀ ਜੋ ਬਆਦ ਵਿਚ 70 ਜੀਗਾਵਾਟ ਹੋਰਸ ਦੀ ਤਾਕਤ ਤੱਕ ਸਮਰੱਥਾ ਰੱਖੇਗੀ। 

ਇਟਾਵੋਲਟ 4 ਅਰਬ ਯੂਰੋ ਦੇ ਨਿਵੇਸ਼ ਲਈ ਇਟਲੀ ਵਿਚ ਸਭ ਤੋਂ ਮਹੱਤਵਪੂਰਣ ਉਦਯੋਗਿਕ ਪ੍ਰੋਜੈਕਟ ਦੀ ਨੁਮਾਇੰਦਗੀ ਕਰੇਗਾ ਅਤੇ ਇਸ ਪ੍ਰੋਜੈਕਟ ਦਾ ਪਹਿਲਾ ਪੜਾਅ ਸਾਲ 2024 ਵਿਚ ਪੂਰਾ ਹੋ ਜਾਵੇਗਾ। ਇਟਾਵੋਲਟ ਕੰਪਨੀ ਦਾ ਜੀਗਾਫੈਕਟਰੀ ਪਲਾਟ ਪੀਨਿਨਫਾਰਨੀਆ ਦੇ ਆਰਕੀਟੈਕਚਰ ਵਿਭਾਗ ਦੁਆਰਾ ਡਿਜ਼ਾਇਨ ਕੀਤਾ ਜਾਵੇਗਾ ਅਤੇ ਕਮਾੳ ਕੰਪਨੀ ਵਲੋਂ ਆਪਣੀ ਤਕਨਾਲੋਜੀ ਸਥਾਪਤ ਕਰਕੇ ਇਕ ਲੈਬ ਬਣਾਈ ਜਾਵੇਗੀ ਜੋ ਇਲੈਕਟ੍ਰਿਕ ਖੇਤਰ ਵਿਚ ਵੱਖ-ਵੱਖ ਤਰ੍ਹਾਂ ਦੇ ਅਧੁਨਿਕ ਤਰੀਕਿਆਂ ਦਾ ਪ੍ਰਯੋਗ ਕਰੇਗੀ।


author

Lalita Mam

Content Editor

Related News