ਲੇਖਕ ਸਲਮਾਨ ਰਸ਼ਦੀ 'ਤੇ ਨਿਊਯਾਰਕ 'ਚ ਹਮਲਾ, ਚਾਕੂ ਮਾਰ ਕੇ ਕੀਤਾ ਜ਼ਖਮੀ

Friday, Aug 12, 2022 - 09:13 PM (IST)

ਨਿਊਯਾਰਕ-ਅਮਰੀਕਾ ਦੇ ਨਿਊਯਾਰਕ 'ਚ ਸ਼ੁੱਕਰਵਾਰ ਨੂੰ ਇਕ ਪ੍ਰੋਗਰਾਮ ਦੌਰਾਨ ਅੰਗਰੇਜ਼ੀ ਭਾਸ਼ਾ ਦੇ ਉੱਘੇ ਲੇਖਕ ਸਲਮਾਨ ਰਸ਼ਦੀ 'ਤੇ ਇਕ ਵਿਅਕਤੀ ਨੇ ਹਮਲਾ ਕਰ ਦਿੱਤਾ। ਸਮਾਚਾਰ ਏਜੰਸੀ ਐਸੋਸੀਏਟੇਡ ਪ੍ਰੈੱਸ ਦੇ ਇਕ ਪੱਤਰਕਾਰ ਮੁਤਾਬਕ ਪੱਛਮੀ ਨਿਊਯਾਰਕ ਦੇ ਚੌਟਾਓੱਕਾ ਸੰਸਥਾ 'ਚ ਇਕ ਪ੍ਰੋਗਰਾਮ ਦੌਰਾਨ ਸਲਮਾਨ ਰਸ਼ਦੀ ਆਪਣਾ ਲੈਕਚਰ ਸ਼ੁਰੂ ਹੀ ਕਰਨ ਵਾਲੇ ਸਨ ਕਿ ਉਸੇ ਸਮੇਂ ਇਕ ਵਿਅਕਤੀ ਮੰਚ 'ਤੇ ਚੜ੍ਹਿਆ ਅਤੇ ਰਸ਼ਦੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਅਨਾਚਕ ਹੋਏ ਇਸ ਹਮਲੇ ਨਾਲ ਲੇਖਕ ਜ਼ਮੀਨ 'ਤੇ ਡਿੱਗ ਗਏ। ਹਮਲਾਵਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।

ਇਹ ਵੀ ਪੜ੍ਹੋ : ਦੇਸ਼ ’ਚ ਖਾਣ ਵਾਲੇ ਤੇਲਾਂ ਦੀ ਦਰਾਮਦ ਜੁਲਾਈ ’ਚ 31 ਫੀਸਦੀ ਵਧ ਕੇ 12.05 ਲੱਖ ਟਨ ’ਤੇ ਪੁੱਜੀ

PunjabKesari

ਰਸ਼ਦੀ ਦੀ ਵਿਵਾਦਿਤ ਪੁਸਤਕ 'ਦਿ ਸੈਟੇਨਿਕ ਵਰਸੇਜ਼' ਈਰਾਨ 'ਚ 1988 ਤੋਂ ਪਾਬੰਦੀਸ਼ੁਦਾ ਹੈ। ਕਈ ਮੁਸਲਮਾਨਾਂ ਦਾ ਮੰਨਣਾ ਹੈ ਕਿ ਰਸ਼ਦੀ ਨੇ ਪੁਸਤਕ ਰਾਹੀਂ ਈਸ਼ਨਿੰਦਾ ਕੀਤੀ ਹੈ। ਇਸ ਨੂੰ ਲੈ ਕੇ ਈਰਾਨ ਦੇ ਤਤਕਾਲੀਨ ਸਰਵਉੱਚ ਧਾਰਮਿਕ ਨੇਤਾ ਅਯਾਤੁੱਲਾ ਰੂਹੋਲਾਹ ਖਮਨੇਈ ਨੇ ਰਸ਼ਦੀ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦਾ ਫਤਵਾ ਜਾਰੀ ਕੀਤਾ ਸੀ। ਰਸ਼ਦੀ ਦੇ ਕਤਲ ਕਰਨ ਵਾਲੇ ਨੂੰ 30 ਲੱਖ ਅਮਰੀਕੀ ਡਾਲਰ ਤੋਂ ਜ਼ਿਆਦਾ ਇਨਾਮ ਦੇਣ ਵੀ ਪੇਸ਼ਕਸ਼ ਕੀਤੀ ਗਈ। ਉਨ੍ਹਾਂ ਵਿਰੁੱਧ ਕਈ ਇਸਲਾਮਿਕ ਨੇਤਾਵਾਂ ਨੇ ਫਤਵਾ ਜਾਰੀ ਕੀਤਾ ਹੋਇਆ ਹੈ। ਈਰਾਨ ਦੀ ਸਰਕਾਰ ਲੰਬੇ ਸਮੇਂ ਤੋਂ ਖਮਨੇਈ ਦੇ ਫਰਮਾਨ ਤੋਂ ਦੂਰੀ ਬਣਾਏ ਹੋਏ ਹਨ ਪਰ ਲੋਕਾਂ 'ਚ ਰਸ਼ਦੀ ਵਿਰੋਧੀ ਭਾਵਨਾ ਬਣੀ ਹੋਈ ਹੈ।

ਇਹ ਵੀ ਪੜ੍ਹੋ : CWG 'ਚ ਤਮਗਾ ਜੇਤੂਆਂ ਦੀ ਮੇਜ਼ਬਾਨੀ ਕਰਨਗੇ PM ਮੋਦੀ, ਭਾਰਤੀ ਖਿਡਾਰੀਆਂ ਨੇ 61 ਮੈਡਲ ਕੀਤੇ ਆਪਣੇ ਨਾਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News