ਕੋਵਿਡ-19 : ਆਸਟ੍ਰੀਆ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ ''ਤੇ ਲਾਈ ਪਾਬੰਦੀ
Wednesday, May 26, 2021 - 09:20 AM (IST)

ਬਰਲਿਨ (ਭਾਸ਼ਾ): ਆਸਟ੍ਰੀਆ ਨੇ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਦੇ ਮਿਲਣ ਅਤੇ ਉਸ ਦੇ ਫੈਲਣ ਦੇ ਮੱਦੇਨਜ਼ਰ ਇੱਥੋਂ ਆਉਣ ਵਾਲੀਆਂ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਸਿਰਫ ਆਸਟ੍ਰੀਆਈ ਨਾਗਰਿਕਾ ਜਾਂ ਆਸਟ੍ਰੀਆ ਦੇ ਵਸਨੀਕਾਂ ਨੂੰ ਹੀ ਬ੍ਰਿਟੇਨ ਤੋਂ ਆਪਣੇ ਦੇਸ਼ ਆਉਣ ਦੀ ਇਜਾਜ਼ਤ ਹੋਵੇਗੀ।
1 ਜੂਨ ਤੋਂ ਬ੍ਰਿਟੇਨ ਦੀਆਂ ਸਾਰੀਆਂ ਉਡਾਣਾਂ ਦੇ ਆਸਟ੍ਰੀਆ ਆਉਣ 'ਤੇ ਰੋਕ ਹੋਵੇਗੀ। ਆਸਟ੍ਰੀਆ ਨੇ ਬ੍ਰਾਜ਼ੀਲ, ਭਾਰਤ ਅਤੇ ਦੱਖਣੀ ਅਫਰੀਕਾ ਦੇ ਬਾਅਦ ਹੁਣ ਬ੍ਰਿਟੇਨ ਨੂੰ ਇਹਨਾਂ ਦੇਸ਼ਾਂ ਦੀ ਸੂਚੀ ਵਿਚ ਪਾ ਦਿੱਤਾ ਹੈ ਜਿੱਥੇ ਕੋਰੋਨਾ ਵਾਇਰਸ ਦਾ ਨਵਾਂ ਵੈਰੀਐਂਟ ਪਾਇਆ ਗਿਆ ਹੈ। ਬ੍ਰਿਟੇਨ ਵਿਚ ਫੈਲੇ ਇਨਫੈਕਸ਼ਨ ਦਾ ਇਹ ਨਵਾਂ ਵੈਰੀਐਂਟ ਪਹਿਲਾਂ ਭਾਰਤ ਵਿਚ ਪਾਇਆ ਗਿਆ ਸੀ। ਜਰਮਨੀ ਨੇ ਵੀ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਸੀ ਕਿ ਇਹ ਵਾਇਰਸ ਇਸ ਨਵੇਂ ਵੈਰੀਐਂਟ ਕਾਰਨ ਬ੍ਰਿਟੇਨ ਤੋਂ ਦੇਸ਼ ਦੀ ਯਾਤਰਾ 'ਤੇ ਪਾਬੰਦੀ ਲਗਾ ਰਿਹਾ ਹੈ।