ਇਕਾਂਤਵਾਸ ਸ਼ਰਤਾਂ ਤੋਂ ਬਿਨਾਂ ਹੁਣ ਆਸਟ੍ਰੇਲੀਆਈ ਕਰ ਸਕਣਗੇ ਇਨ੍ਹਾਂ ਮੁਲਕਾਂ ਦੀ ਯਾਤਰਾ
Thursday, Oct 28, 2021 - 09:28 AM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ)- ਆਸਟ੍ਰੇਲੀਆਈ ਲੋਕ ਇਕਾਂਤਵਾਸ ਸ਼ਰਤਾਂ ਤੋਂ ਬਿਨਾਂ ਜਲਦ ਹੀ ਇੰਗਲੈਂਡ, ਇਟਲੀ, ਅਮਰੀਕਾ ਅਤੇ ਗ੍ਰੀਸ ਵਰਗੇ ਦੇਸ਼ਾਂ ਦੀ ਯਾਤਰਾ ਕਰਨ ਦੇ ਯੋਗ ਹੋਣਗੇ। ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਨੇ ਉਹਨਾਂ ਦੇਸ਼ਾਂ ਦੀ ਇਕ ਸੂਚੀ ਪ੍ਰਦਾਨ ਕੀਤੀ ਹੈ, ਜਿੱਥੇ ਆਸਟ੍ਰੇਲੀਆਈ ਲਾਜ਼ਮੀ ਇਕਾਂਤਵਾਸ ਵਿਚ ਸਮਾਂ ਬਿਤਾਉਣ ਤੋਂ ਬਿਨਾਂ ਯਾਤਰਾ ਕਰ ਸਕਦੇ ਹਨ। ਆਸਟ੍ਰੇਲੀਆਈ ਲੋਕਾਂ ਨੂੰ ਹਰ ਯਾਤਰਾ ਤੋਂ ਪਹਿਲਾਂ ਪੂਰੀ ਤਰਾਂ ਟੀਕਾਕਰਣ, ਵੀਜ਼ਾ ਜਾਂ ਯਾਤਰਾ ਦੀ ਆਗਿਆ, ਅਤੇ ਕੋਵਿਡ 19 ਦੀ ਜਾਣਕਾਰੀ ਰੱਖਣੀ ਲਾਜ਼ਮੀ ਹੋਵੇਗੀ।
ਇਹ ਵੀ ਪੜ੍ਹੋ : 8 ਨਵੰਬਰ ਤੋਂ ਭਾਰਤੀ ਕਰ ਸਕਣਗੇ ਅਮਰੀਕਾ ਦੀ ਯਾਤਰਾ, ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼
ਪੂਰੀ ਤਰ੍ਹਾਂ ਟੀਕਾਕਰਨ ਹੋਏ ਆਸਟ੍ਰੇਲੀਆਈ ਵਿਅਕਤੀ ਇਕਾਂਤਵਾਸ ਹੋਏ ਬਿਨ੍ਹਾਂ ਹੇਠਾਂ ਦਿੱਤੇ ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ:
- ਇੰਗਲੈਂਡ
- ਇਟਲੀ
- ਗ੍ਰੀਸ
- ਜਰਮਨੀ
- ਅਮਰੀਕਾ
- ਦੱਖਣੀ ਅਫਰੀਕਾ
- ਕੈਨੇਡਾ
ਸਿੰਗਾਪੁਰ ਦੀ ਯਾਤਰਾ ਲਈ 8 ਨਵੰਬਰ 2021 ਤੋਂ ਕੁਆਰੰਟੀਨ-ਮੁਕਤ ਦਾਖ਼ਲੇ ਦੀ ਇਜਾਜ਼ਤ ਦਿੱਤੀ ਜਾਵੇਗੀ, ਜੇਕਰ ਯਾਤਰੀ ਕੋਲ ਟੀਕਾਬੱਧ ਯਾਤਰਾ ਪਾਸ ਹੈ ਅਤੇ ਉਸ ਕੋਲ ਕੋਵਿਡ-19 ਬੀਮਾ ਹੈ। ਹਰੇਕ ਟਿਕਾਣੇ ਲਈ ਆਸਟ੍ਰੇਲੀਅਨਾਂ ਨੂੰ ਪੂਰੀ ਤਰ੍ਹਾਂ ਟੀਕਾਕਰਨ ਦੀ ਲੋੜ ਹੋਵੇਗੀ। ਵਰਤਮਾਨ ਵਿਚ ਆਸਟ੍ਰੇਲੀਆ ਵਿਚ ਆਉਣ ਵਾਲੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਇਕਾਂਤਵਾਸ ਲੋੜਾਂ ਇਸ ਗੱਲ 'ਤੇ ਨਿਰਭਰ ਕਰਦੀਆਂ ਹਨ ਕਿ ਉਹ ਕਿਸ ਰਾਜ ਜਾਂ ਖੇਤਰ ਵਿਚ ਆਉਂਦੇ ਹਨ। ਫੈਡਰਲ ਸਰਕਾਰ ਨੇ ਖ਼ੁਲਾਸਾ ਕੀਤਾ ਕਿ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਆਸਟ੍ਰੇਲੀਅਨਾਂ ਨੂੰ ਹੁਣ ਛੋਟ ਦੀ ਲੋੜ ਨਹੀਂ ਹੋਵੇਗੀ ਜਾਂ ਸੋਮਵਾਰ ਤੋਂ ਦੇਸ਼ ਛੱਡਣ ਲਈ ਗ੍ਰਹਿ ਮਾਮਲਿਆਂ ਦੇ ਵਿਭਾਗ ਨੂੰ ਅਰਜ਼ੀ ਦੇਣੀ ਪਵੇਗੀ।
ਇਹ ਵੀ ਪੜ੍ਹੋ : ਸ਼ਰਮਨਾਕ: ਤਾਬੂਤ ’ਚ ਰੱਖੀ ਪਿਤਾ ਦੀ ਲਾਸ਼ ਨਾਲ ਧੀ ਨੇ ਖਿਚਵਾਈਆਂ ਬੋਲਡ ਤਸਵੀਰਾਂ, ਹੋਈਆਂ ਵਾਇਰਲ
ਗ੍ਰਹਿ ਮਾਮਲਿਆਂ ਦੇ ਮੰਤਰੀ ਕੈਰਨ ਐਂਡਰਿਊਜ਼ ਨੇ ਕਿਹਾ ਕਿ ਯਾਤਰਾ ਛੋਟਾਂ ਨੂੰ ਖ਼ਤਮ ਕਰਨ ਦਾ ਫ਼ੈਸਲਾ ਆਸਟਰੇਲੀਆ ਦੀ ਵੱਧ ਰਹੀ ਟੀਕਾਕਰਨ ਦਰ ਅਤੇ ਫੈਡਰਲ ਸਰਕਾਰ ਦੀ ਆਸਟਰੇਲੀਆ ਨੂੰ ਮੁੜ ਖੋਲ੍ਹਣ ਦੀ ਯੋਜਨਾ ਦੇ ਅਨੁਸਾਰ ਹੈ। ਉਹਨਾਂ ਕਿਹਾ ਕਿ ਸਾਡੀ ਪਹਿਲੀ ਤਰਜੀਹ ਆਸਟ੍ਰੇਲੀਅਨ ਨਾਗਰਿਕ ਅਤੇ ਸਥਾਈ ਨਿਵਾਸੀ ਹਨ ਅਤੇ ਅੱਜ ਅਸੀਂ ਆਸਟ੍ਰੇਲੀਆ ਤੋਂ ਬਾਹਰ ਯਾਤਰਾ ਕਰਨ ਵਾਲੇ ਆਸਟ੍ਰੇਲੀਅਨਾਂ ਦੇ ਪੂਰੀ ਤਰ੍ਹਾਂ ਟੀਕਾਕਰਣ 'ਤੇ ਪਾਬੰਦੀਆਂ ਨੂੰ ਹਟਾ ਕੇ ਇਸ ਨੂੰ ਪੂਰਾ ਕਰ ਰਹੇ ਹਾਂ। ਇਹਨਾਂ ਪਾਬੰਦੀਆਂ ਨੂੰ ਸੌਖਾ ਕਰਨਾ ਸਾਡੀਆਂ ਪ੍ਰਭਾਵਸ਼ਾਲੀ ਰਾਸ਼ਟਰੀ ਟੀਕਾਕਰਨ ਦਰਾਂ ਦੇ ਕਾਰਨ ਸੰਭਵ ਹੋ ਸਕਿਆ ਹੈ। ਆਸਟਰੇਲੀਆ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਮਾਰਚ 2020 ਤੋਂ ਬੰਦ ਹਨ ।ਹਾਲਾਂਕਿ, ਨਿਊ ਸਾਊਥ ਵੇਲਜ਼, ਵਿਕਟੋਰੀਆ ਅਤੇ ਰਾਜਧਾਨੀ ਕੈਨਬਰਾ ਸੋਮਵਾਰ ਤੋਂ ਸਾਰੀਆਂ ਇਕਾਂਤਵਾਸ ਸ਼ਰਤਾਂ ਨੂੰ ਹਟਾ ਰਹੇ ਹਨ। ਦੂਜੇ ਰਾਜਾਂ ਲਈ ਇਹ ਨਿਯਮ ਵੱਖ ਹੋ ਸਕਦੇ ਹਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।