ਨਿਊਜ਼ੀਲੈਂਡ : ਜਵਾਲਾਮੁਖੀ ਕਾਰਨ 12 ਹਜ਼ਾਰ ਫੁੱਟ ਤਕ ਉੱਡੇ ਪੱਥਰ, ਨਦੀਆਂ ਹੋਈਆਂ ਗਰਮ

12/10/2019 1:08:23 PM

ਵਲਿੰਗਟਨ— ਨਿਊਜ਼ੀਲੈਂਡ ਦੇ ਵ੍ਹਾਈਟ ਆਈਲੈਂਡ ਜਵਾਲਾਮੁਖੀ 'ਚ ਸੋਮਵਾਰ ਨੂੰ ਅਚਾਨਕ ਧਮਾਕਾ ਹੋਇਆ। ਇਸ ਦੌਰਾਨ ਜਵਾਲਾਮੁਖੀ ਦੇ ਨੇੜੇ 100 ਲੋਕ ਮੌਜੂਦ ਸਨ, ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ। ਇਸ ਧਮਾਕੇ 'ਚ ਆਸਟ੍ਰੇਲੀਅਨਾਂ ਸਣੇ 13 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ, ਹਾਲਾਂਕਿ 5 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਤੇ ਬਾਕੀ 8 ਲੋਕਾਂ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਉੱਥੇ ਹੀ ਕਈ ਸੈਲਾਨੀਆਂ ਦੇ ਜ਼ਖਮੀ ਹੋਣ ਦੀ ਖਬਰ ਵੀ ਮਿਲੀ ਹੈ। ਡਾਕਟਰਾਂ ਨੇ ਦੱਸਿਆ ਕਿ ਕਈ ਲੋਕਾਂ ਦਾ 90 ਫੀਸਦੀ ਸਰੀਰ ਝੁਲਸ ਚੁੱਕਾ ਹੈ। ਸਥਾਨਕ ਮੇਅਰ ਮੁਤਾਬਕ ਇਹ ਹਾਦਸਾ ਦੁਪਹਿਰ 2.10 'ਤੇ ਵਾਪਰਿਆ।

PunjabKesari

12 ਹਜ਼ਾਰ ਫੁੱਟ ਦੀ ਉਚਾਈ ਤਕ ਉੱਡੇ ਪੱਥਰ ਤੇ ਸਵਾਹ-
ਨਿਊਜ਼ੀਲੈਂਡ ਦੀ ਜਿਓਸਾਇੰਸ ਏਜੰਸੀ ਮੁਤਾਬਕ ਜਵਾਲਾਮੁਖੀ ਦਾ ਧਮਾਕਾ ਕਾਫੀ ਘੱਟ ਸਮੇਂ ਲਈ ਸੀ। ਹਾਲਾਂਕਿ ਇਸ ਦਾ ਧੂੰਆਂ ਅਤੇ ਸਵਾਹ ਆਸਮਾਨ 'ਚ ਤਕਰੀਬਨ 12 ਹਜ਼ਾਰ ਫੁੱਟ ਤਕ ਉੱਪਰ ਪੁੱਜ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਕਈ ਪੱਥਰਾਂ ਨੂੰ ਵੀ 12 ਹਜ਼ਾਰ ਫੁੱਟ ਤਕ ਉੱਪਰ ਉੱਠਦੇ ਦੇਖਿਆ ਗਿਆ। ਜਵਾਲਾਮੁਖੀ ਕਾਰਨ ਆਈਲੈਂਡ ਦੇ ਨੇੜਲੀਆਂ ਨਦੀਆਂ ਦਾ ਤਾਪਮਾਨ ਵਧ ਗਿਆ। ਪਾਣੀ ਦੀਆਂ ਲਹਿਰਾਂ ਵੀ ਤੇਜ਼ ਹੋ ਗਈਆਂ ਤੇ ਉੱਚੀਆਂ ਉੱਠਣ ਲੱਗ ਗਈਆਂ।

 

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਕਿਹਾ ਕਿ ਜਵਾਲਾਮੁਖੀ ਟਾਪੂ 'ਚ ਅਚਾਨਕ ਧਮਾਕਾ ਹੋਇਆ। ਇਸ ਦੌਰਾਨ ਕਈ ਸੈਲਾਨੀ ਉੱਥੇ ਮੌਜੂਦ ਸਨ। ਹਾਲਾਂਕਿ ਉਨ੍ਹਾਂ ਨੇ ਸੈਲਾਨੀਆਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਤਕਰੀਬਨ 100 ਸੈਲਾਨੀ ਮੌਜੂਦ ਸਨ। ਸੈਂਟ ਜਾਨ ਐਂਬੂਲੈਂਸ ਮੁਤਾਬਕ ਲਗਭਗ 20 ਲੋਕ ਜ਼ਖਮੀ ਹਨ।

PunjabKesari

ਜਾਣਕਾਰੀ ਮੁਤਾਬਕ 38 ਲੋਕ ਇਕ ਕਰੂਜ਼ ਸ਼ਿਪ ਰਾਹੀਂ 'ਓਵੇਸ਼ਨ ਆਫ ਦਿ ਸੀ' ਦੇਖਣ ਲਈ ਪੁੱਜੇ ਸਨ। ਇਕ 23 ਸਾਲਾ ਟੂਰ ਗਾਈਡ ਵੀ ਲਾਪਤਾ ਹੈ ਤੇ ਉਸ ਦੀ ਮਾਂ ਉਸ ਦੇ ਸਹੀ ਸਲਾਮਤ ਘਰ ਆਉਣ ਦੀ ਪ੍ਰਾਰਥਨਾ ਕਰ ਰਹੀ ਹੈ।

 

PunjabKesari

ਲੋਕ ਆਪਣੇ ਰਿਸ਼ਤੇਦਾਰਾਂ ਦੇ ਸੁਰੱਖਿਅਤ ਲੱਭ ਜਾਣ ਦੀਆਂ ਅਰਦਾਸਾਂ ਕਰ ਰਹੇ ਹਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੇ ਇਸ ਦਰਦਨਾਕ ਹਾਦਸੇ 'ਤੇ ਦੁੱਖ ਪ੍ਰਗਟਾਇਆ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਵਾਹਕਾਟਨੇ ਫਾਇਰ ਸਟੇਸ਼ਨ ਦਾ ਦੌਰਾ ਕੀਤਾ ਤੇ ਐਮਰਜੈਂਸੀ ਸਰਵਿਸਸ ਤੇ ਸਿਵਲ ਡਿਫੈਂਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।


Related News