ਨੇਪਾਲ 'ਚ ਆਸਟ੍ਰੇਲੀਆਈ ਸੈਲਾਨੀ ਦੀ ਮੌਤ, ਸਦਮੇ 'ਚ ਪਰਿਵਾਰ
Thursday, Apr 06, 2023 - 02:57 PM (IST)

ਕਾਠਮੰਡੂ/ਸਿਡਨੀ: ਨੇਪਾਲ ਵਿੱਚ ਹਾਈਕਿੰਗ ਦੌਰਾਨ 60 ਸਾਲ ਦੇ ਇੱਕ ਆਸਟ੍ਰੇਲੀਅਨ ਵਿਅਕਤੀ ਦੀ ਮੌਤ ਹੋ ਗਈ। ਸਮਾਚਾਰ ਏਜੰਸੀ 9 ਨਿਊਜ਼ ਮੁਤਾਬਕ ਉਕਤ ਵਿਅਕਤੀ ਸੋਮਵਾਰ ਨੂੰ ਉਦੋਂ ਬੀਮਾਰ ਪੈ ਗਿਆ ਸੀ ਜਦੋਂ ਲੂਕਲਾ ਤੋਂ ਰਵਾਨਾ ਹੋਣ ਤੋਂ ਬਾਅਦ ਉਹ ਸੰਖੁਵਾਸਭਾ ਜ਼ਿਲੇ ਦੇ ਤੁਮਲਿੰਗਤਾਰ ਲਈ ਟ੍ਰੈਕਿੰਗ ਕਰ ਰਿਹਾ ਸੀ। ਲੂਕਲਾ ਦਾ ਛੋਟਾ ਸ਼ਹਿਰ ਹਿਮਾਲਿਆ ਅਤੇ ਮਾਊਂਟ ਐਵਰੈਸਟ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਵਿੱਚ ਪ੍ਰਸਿੱਧ ਹੈ।
ਪੜ੍ਹੋ ਇਹ ਅਹਿਮ ਖ਼ਬਰ-ਓਂਟਾਰੀਓ ਅਤੇ ਕਿਊਬਿਕ 'ਚ ਬਰਫ਼ੀਲੇ ਤੂਫਾਨ ਦਾ ਕਹਿਰ, 8 ਲੱਖ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ (ਤਸਵੀਰਾਂ)
ਵਿਦੇਸ਼ੀ ਮਾਮਲਿਆਂ ਅਤੇ ਵਪਾਰ ਵਿਭਾਗ (DFAT) ਨੇ ਪੁਸ਼ਟੀ ਕੀਤੀ ਕਿ ਅਧਿਕਾਰੀ ਵਿਅਕਤੀ ਦੇ ਪਰਿਵਾਰ ਨੂੰ ਸਹਾਇਤਾ ਪ੍ਰਦਾਨ ਕਰ ਰਹੇ ਹਨ। ਮੌਤ ਦੀ ਸੂਚਨਾ ਮਿਲਣ ਮਗਰੋਂ ਵਿਅਕਤੀ ਦਾ ਪਰਿਵਾਰ ਸਦਮੇ ਵਿਚ ਹੈ। ਇੱਕ ਬੁਲਾਰੇ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ “ਉਹ ਵਿਅਕਤੀ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ। ਆਪਣੀਆਂ ਗੋਪਨੀਯਤਾ ਦੀਆਂ ਜ਼ਿੰਮੇਵਾਰੀਆਂ ਦੇ ਕਾਰਨ ਅਸੀਂ ਹੋਰ ਟਿੱਪਣੀ ਪ੍ਰਦਾਨ ਕਰਨ ਵਿੱਚ ਅਸਮਰੱਥ ਹਾਂ।"
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।