ਕੋਰੋਨਾ ਆਫ਼ਤ : ਦੱਖਣੀ ਆਸਟ੍ਰੇਲੀਆਈ ਰਾਜ ਨੇ ਮੁੜ ਲਾਗੂ ਕੀਤੀਆਂ ਸਖ਼ਤ ਪਾਬੰਦੀਆਂ
Tuesday, Jul 20, 2021 - 11:33 AM (IST)
ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੇ ਦੱਖਣੀ ਆਸਟ੍ਰੇਲੀਆਈ ਰਾਜ (SA) ਨੇ ਕਮਿਊਨਿਟੀ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੇ ਮੁੜ ਉੱਭਰਨ ਤੋਂ ਬਾਅਦ ਵਿਆਪਕ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਉੱਧਰ ਦੇਸ਼ ਭਰ ਵਿਚ ਵੀ ਕੇਸਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।ਸਿਹਤ ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ ਸੋਮਵਾਰ ਦੁਪਹਿਰ ਤੱਕ ਆਸਟ੍ਰੇਲੀਆ ਵਿਚ ਕੋਵਿਡ-19 ਦੇ 32,017 ਪੁਸ਼ਟੀ ਕੀਤੇ ਗਏ ਮਾਮਲੇ ਸਾਹਮਣੇ ਆਏ ਅਤੇ ਪਿਛਲੇ 24 ਘੰਟਿਆਂ ਵਿਚ ਸਥਾਨਕ ਤੌਰ ’ਤੇ ਐਕੁਆਇਰ ਕੀਤੇ ਕੇਸਾਂ ਦੀ ਗਿਣਤੀ 111 ਸੀ।
ਮੰਗਲਵਾਰ ਸਵੇਰੇ, ਅਧਿਕਾਰੀਆਂ ਨੇ ਐਸ.ਏ. ਵਿਚ ਮੌਜੂਦਾ ਸਮੂਹ ਵਿਚ ਜੁੜੇ ਪੰਜ ਮਾਮਲਿਆਂ ਦੀ ਪਛਾਣ ਕੀਤੀ।ਨਵੇਂ ਕਲਸਟਰ ਦੇ ਜਵਾਬ ਵਿਚ SA ਸਰਕਾਰ ਨੇ ਘੋਸ਼ਣਾ ਕੀਤੀ ਕਿ ਰਾਜ ਮੰਗਲਵਾਰ ਸ਼ਾਮ ਤੋਂ ਤਾਲਾਬੰਦੀ ਵਿਚ ਚਲਾ ਜਾਵੇਗਾ। ਦੀ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਮੁਤਾਬਕ ਐਸ.ਏ. ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਕਿਹਾ,“ਅਸੀਂ ਇਨ੍ਹਾਂ ਪਾਬੰਦੀਆਂ ਨੂੰ ਲਾਗੂ ਕਰਨਾ ਨਹੀਂ ਚਾਹੁੰਦੇ ਪਰ ਸਾਨੂੰ ਵਿਸ਼ਵਾਸ ਹੈ ਕਿ ਸਾਡੇ ਕੋਲ ਬਚਾਅ ਦਾ ਇਹੀ ਇਕ ਉਪਾਅ ਹੈ।” ਉਹਨਾਂ ਨੇ ਅੱਗੇ ਕਿਹਾ,"ਸਾਡੇ ਕੋਲ ਕੁਝ ਸਖ਼ਤ ਅਤੇ ਤੁਰੰਤ ਪਾਬੰਦੀਆਂ ਲਗਾਉਣ ਦੇ ਇਲਾਵਾ ਕੋਈ ਹੋਰ ਵਿਕਲਪ ਨਹੀਂ ਹੈ। ਅੱਜ ਸ਼ਾਮ 6 ਵਜੇ ਤੋਂ ਦੱਖਣੀ ਆਸਟ੍ਰੇਲੀਆ ਵਿਚ ਤਾਲਾਬੰਦੀ ਲਾਗੂ ਹੋ ਜਾਵੇਗੀ।"
ਪੜ੍ਹੋ ਇਹ ਅਹਿਮ ਖਬਰ- ਕੁਵੈਤ ਨੇ 12-15 ਉਮਰ ਵਰਗ ਦੇ ਬੱਚਿਆਂ ਦੇ ਟੀਕਾਕਰਨ ਦੀ ਕੀਤੀ ਸ਼ੁਰੂਆਤ
ਯੋਜਨਾਬੱਧ ਸੱਤ ਦਿਨਾਂ ਦੀ ਮਿਆਦ ਦੌਰਾਨ ਵਸਨੀਕ ਸਿਰਫ ਜ਼ਰੂਰੀ ਕਾਰਨਾਂ ਕਰਕੇ ਘਰ ਛੱਡ ਸਕਦੇ ਹਨ ਅਤੇ ਸਕੂਲ ਅਧਿਆਪਕਾ ਘਰੋਂ ਹੀ ਪੜ੍ਹਾਉਣਗੇ।ਇਹ ਤਾਲਾਬੰਦੀ ਐਸ.ਏ. ਨੂੰ ਸਖਤ ਪਾਬੰਦੀਆਂ ਦੇ ਅਧੀਨ ਤੀਜਾ ਰਾਜ ਬਣਾਉਂਦੀ ਹੈ। ਡੈਲਟਾ ਵੇਰੀਐਂਟ ਦੇ ਪ੍ਰਸਾਰ ਨੂੰ ਰੋਕਣ ਲਈ ਮੌਜੂਦਾ ਸਮੇਂ ਐਨ.ਐਸ.ਡਬਲਊ. ਵਿਚ ਵਿਕਟੋਰੀਆ ਰਾਜ ਅਤੇ ਗ੍ਰੇਟਰ ਸਿਡਨੀ ਖੇਤਰ ਤਾਲਾਬੰਦੀ ਵਿਚ ਹਨ।ਆਸਟ੍ਰੇਲੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਸੂਬੇ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਊ.) ਨੇ ਮੰਗਲਵਾਰ ਸਵੇਰੇ ਸਥਾਨਕ ਪੱਧਰ 'ਤੇ ਕੋਵਿਡ-19 ਦੇ 78 ਨਵੇਂ ਮਾਮਲਿਆਂ ਦੀ ਸੂਚਨਾ ਦਿੱਤੀ। ਐਨ.ਐਸ.ਡਬਲਊ. ਦੇ ਸਿਹਤ ਵਿਭਾਗ ਨੇ ਕਿਹਾ,“ਕਮਿਊਨਿਟੀ ਵਿਚ ਵੱਡੀ ਗਿਣਤੀ ਦੇ ਮਾਮਲਿਆਂ ਦੇ ਮੱਦੇਨਜ਼ਰ, ਗ੍ਰੇਟਰ ਸਿਡਨੀ ਵਿਚ ਵਾਇਰਸ ਦੇ ਬਹੁਤ ਜ਼ਿਆਦਾ ਛੂਤਕਾਰੀ ਡੈਲਟਾ ਵੈਰੀਐਂਟ ਦੇ ਸੰਚਾਰ ਨੂੰ ਸੀਮਤ ਕਰਨ ਲਈ ਪਾਬੰਦੀਆਂ ਸਖ਼ਤ ਕਰ ਦਿੱਤੀਆਂ ਗਈਆਂ ਹਨ।
ਨੋਟ- ਆਸਟ੍ਰੇਲੀਆ ਵਿਚ ਕੋਰੋਨਾ ਮਾਮਲੇ ਵੱਧਣ ਕਾਰਨ ਬਣੀ ਚਿੰਤਾਜਨਕ ਸਥਿਤੀ 'ਤੇ ਦਿਓ ਆਪਣੇ ਰਾਏ।