ਯੁੱਧ ਅਪਰਾਧ ਦੇ ਦੋਸ਼ਾਂ ''ਚ ਆਸਟ੍ਰੇਲੀਆਈ ਫੌਜੀਆਂ ਨੂੰ ਜਨਤਕ ਵਿਸ਼ਵਾਸ ਮੁੜ ਹਾਸਲ ਕਰਨ ਦੇ ਨਿਰਦੇਸ਼

Monday, Dec 07, 2020 - 06:02 PM (IST)

ਯੁੱਧ ਅਪਰਾਧ ਦੇ ਦੋਸ਼ਾਂ ''ਚ ਆਸਟ੍ਰੇਲੀਆਈ ਫੌਜੀਆਂ ਨੂੰ ਜਨਤਕ ਵਿਸ਼ਵਾਸ ਮੁੜ ਹਾਸਲ ਕਰਨ ਦੇ ਨਿਰਦੇਸ਼

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੇ ਗਵਰਨਰ-ਜਨਰਲ ਡੇਵਿਡ ਹਰਲੀ ਨੇ ਰੱਖਿਆ ਫੋਰਸ ਦੇ ਨਵੇਂ ਮੈਂਬਰਾਂ ਨੂੰ ਦੱਸਿਆ ਕਿ ਅਫ਼ਗਾਨ ਯੁੱਧ ਅਪਰਾਧ ਦੀ ਜਾਂਚ ਤੋਂ ਬਾਅਦ ਜਨਤਾ ਦਾ ਵਿਸ਼ਵਾਸ ਦੁਬਾਰਾ ਬਣਾਉਣਾ ਉਨ੍ਹਾਂ ਦਾ ਫਰਜ਼ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਹਰਲੀ, ਜਿਹਨਾਂ ਨੇ 2011 ਤੋਂ 2014 ਦਰਮਿਆਨ ਆਸਟ੍ਰੇਲੀਅਨ ਡਿਫੈਂਸ ਫੋਰਸ (ADF) ਦੇ ਮੁਖੀ ਅਤੇ 2019 ਦੇ ਬਾਅਦ ਤੋਂ ਗਵਰਨਰ-ਜਨਰਲ ਵਜੋਂ ਸੇਵਾ ਨਿਭਾਈ, ਨੇ ਐਤਵਾਰ ਸ਼ਾਮ ਨੂੰ ਏ.ਡੀ.ਐਫ. ਅਕੈਡਮੀ ਦੇ ਗ੍ਰੈਜੂਏਟਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਜਨਤਾ ਨਾਲ ਸਬੰਧਾਂ ਨੂੰ “ਭਰੋਸਾ ਅਤੇ ਪੁਸ਼ਟੀ” ਕਰਨ ਦੀ ਲੋੜ ਹੋਵੇਗੀ। 

ਹਰਲੀ ਦਾ ਭਾਸ਼ਣ ਸੁਪਰੀਮ ਕੋਰਟ ਦੇ ਜਸਟਿਸ ਪਾਲ ਬਰੇਟਨ ਦੀ ਜੰਗੀ ਅਪਰਾਧ ਦੀ ਜਾਂਚ ਦੇ ਨਤੀਜਿਆਂ ਤੋਂ ਬਾਅਦ ਆਇਆ, ਜਿਸ ਨੇ ਇਸ "ਭਰੋਸੇਯੋਗ ਸਬੂਤ" ਦਾ ਪਰਦਾਫਾਸ਼ ਕੀਤਾ ਕਿ ਆਸਟ੍ਰੇਲੀਆਈ ਫੌਜੀਆਂ ਨੇ 2005 ਤੋਂ 2016 ਦੇ ਵਿਚਕਾਰ ਅਫਗਾਨਿਸਤਾਨ ਵਿਚ 39 ਕਤਲ ਕੀਤੇ ਸਨ। ਆਰਮੀ ਚੀਫ ਰਿਕ ਬੂਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ 13 ਫੌਜੀ ਜੋ ਕਥਿਤ ਕਤਲਾਂ ਦੇ "ਉਪਕਰਣ" ਜਾਂ "ਗਵਾਹ" ਸਨ, ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਨੂੰ ਇਹ ਦੱਸਣ ਲਈ 14 ਦਿਨ ਦਿੱਤੇ ਗਏ ਹਨ ਕਿ ਉਨ੍ਹਾਂ ਨੂੰ ਏ.ਡੀ.ਐਫ. ਤੋਂ ਬਰਖਾਸਤ ਕਿਉਂ ਨਹੀਂ ਕੀਤਾ ਜਾਣਾ ਚਾਹੀਦਾ।

ਪੜ੍ਹੋ ਇਹ ਅਹਿਮ ਖਬਰ- ਕੁਈਨਜ਼ਲੈਂਡ ਦੇ ਫਰੇਜ਼ਰ ਟਾਪੂ 'ਤੇ ਬੁਸ਼ਫਾਇਰ ਹਮਲਾ, ਲੋਕਾਂ ਲਈ ਚਿਤਾਵਨੀ ਜਾਰੀ

ਉਹਨਾਂ ਨੇ ਕਿਹਾ,“ਏ.ਡੀ.ਐੱਫ. ਨੇ ਬ੍ਰੇਟਨ ਜਾਂਚ ਦੇ ਨਤੀਜਿਆਂ ਤੋਂ ਬਾਅਦ ਆਸਟ੍ਰੇਲੀਆਈ ਲੋਕਾਂ ਨਾਲ ਆਪਣੇ ਸੰਬੰਧਾਂ ਨੂੰ ਮੁੜ ਭਰੋਸਾ ਦਿਵਾਉਂਦੇ ਹੋਏ ਸਾਡੇ ਦੇਸ਼ ਦੀ ਰੱਖਿਆ ਕਰਨ ਦਾ ਬਹੁਤ ਵੱਡਾ ਕੰਮ ਕੀਤਾ ਹੈ।” ਉਹਨਾਂ ਮੁਤਾਬਕ,"ਆਸਟ੍ਰੇਲੀਆ ਦੇ ਲੋਕਾਂ ਨੂੰ ਏ.ਡੀ.ਐਫ. ਦੇ ਨਾਲ ਲਿਆਉਣਾ ਭਵਿੱਖ ਵਿਚ ਤੁਹਾਡੇ ਕੰਮ ਦਾ ਬਹੁਤ ਵੱਡਾ ਹਿੱਸਾ ਹੋਵੇਗ।" ਗੌਰਤਲਬ ਹੈ ਕਿ ਬ੍ਰੇਟਨ ਦੀ ਚਾਰ ਸਾਲਾਂ ਦੀ ਜਾਂਚ, ਜੋ ਖੁਲਾਸੇ ਨਵੰਬਰ ਵਿਚ ਜਾਰੀ ਕੀਤੇ ਗਏ ਸਨ, ਨੇ ਕਥਿਤ ਕਤਲੇਆਮ ਲਈ 19 ਫੌਜੀਆਂ ਖ਼ਿਲਾਫ਼ ਅਪਰਾਧਿਕ ਕਾਰਵਾਈ ਦੀ ਸਿਫਾਰਸ਼ ਕੀਤੀ ਸੀ ਪਰ ਦਿੱਗਜਾਂ ਨੇ ਨਿਰਾਸ਼ਾ ਜ਼ਾਹਰ ਕੀਤੀ ਹੈ ਕਿ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।

ਹਰਲੀ ਨੇ ਐਤਵਾਰ ਨੂੰ ਗ੍ਰੈਜੂਏਟ ਅਧਿਕਾਰੀਆਂ ਨੂੰ ਕਿਹਾ ਕਿ ਉਹ ਤੁਹਾਡੇ ਦੇਸ਼ ਲਈ ਮਹੱਤਵਪੂਰਨ ਯੋਗਦਾਨ ਪਾਉਣ ਲਈ ਬਹੁਤ ਵਧੀਆ ਢੰਗ ਨਾਲ ਤਿਆਰ ਸਨ ਪਰ ਫੌਜੀ ਨੇਤਾ ਹੋਣ ਦੇ ਨਾਤੇ, ਉਹਨਾਂ ਨੂੰ ਇਹ ਯਕੀਨੀ ਕਰਨ ਦੀ ਵੀ ਜ਼ਰੂਰਤ ਸੀ ਕਿ ਉਹਨਾਂ ਨੇ ਆਪਣੀ ਫੌਜੀਆਂ ਦੀ ਗੱਲ ਸੁਣੀ। ਉਹਨਾਂ ਨੇ ਕਿਹਾ,"ਲੀਡਰਸ਼ਿਪ ਆਸਾਨ ਨਹੀਂ ਹੈ, ਮੈਨੂੰ ਲਗਦਾ ਹੈ ਕਿ ਤੁਸੀਂ ਇਹ ਸਿੱਖਿਆ ਹੈ ਕਿ ਹੁਣ ਤੁਹਾਨੂੰ ਅਜਿਹੇ ਫ਼ੈਸਲੇ ਲੈਣੇ ਪੈਣਗੇ ਜਿਸ ਦੇ ਨਤੀਜੇ ਲੋਕਾਂ 'ਤੇ ਪੈਣੇ ਹਨ ਅਤੇ ਅਕਸਰ ਅਜਿਹੇ ਫ਼ੈਸਲੇ ਦਬਾਅ ਹੇਠ ਆਉਂਦੇ ਹਨ।" 
 

ਨੋਟ- ਯੁੱਧ ਅਪਰਾਧ ਦੇ ਦੋਸ਼ਾਂ ਵਿਚ ਆਸਟ੍ਰੇਲੀਆਈ ਫੌਜੀਆਂ ਨੂੰ ਦਿੱਤੇ ਗਏ ਨਿਰਦੇਸ਼ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News