ਆਸਟ੍ਰੇਲੀਆਈ ਖੋਜੀਆਂ ਦਾ ਦਾਅਵਾ- ਬੈਂਕ ਨੋਟ, ਮੋਬਾਇਲ ਸਕ੍ਰੀਨ ਤੇ ਸਟੀਲ ''ਤੇ 28 ਦਿਨਾਂ ਤੱਕ ਜ਼ਿੰਦਾ ਰਹਿੰਦੈ ਕੋਰੋਨਾ

Monday, Oct 12, 2020 - 06:26 PM (IST)

ਆਸਟ੍ਰੇਲੀਆਈ ਖੋਜੀਆਂ ਦਾ ਦਾਅਵਾ- ਬੈਂਕ ਨੋਟ, ਮੋਬਾਇਲ ਸਕ੍ਰੀਨ ਤੇ ਸਟੀਲ ''ਤੇ 28 ਦਿਨਾਂ ਤੱਕ ਜ਼ਿੰਦਾ ਰਹਿੰਦੈ ਕੋਰੋਨਾ

ਮੈਲਬੌਰਨ (ਬਿਊਰੋ): ਆਸਟ੍ਰੇਲੀਆ ਦੇ ਖੋਜ ਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ 20 ਡਿਗਰੀ ਸੈਲਸੀਅਸ ਤਾਪਮਾਨ 'ਤੇ ਕੋਰੋਨਾਵਾਇਰਸ ਬੈਂਕ  ਨੋਟ, ਗਲਾਸ ਅਤੇ ਸਟੀਲ 'ਤੇ 28 ਦਿਨ ਤੱਕ ਜ਼ਿੰਦਾ ਰਹਿ ਸਕਦਾ ਹੈ। ਖੋਜ ਕਰਤਾਵਾਂ ਨੇ ਕਿਹਾ ਕਿ ਕੋਰੋਨਾ ਦਾ ਵਾਇਰਸ ਫਲੂ ਦੇ ਵਾਇਰਸ ਨਾਲੋਂ ਵੀ ਜ਼ਿਆਦਾ ਸਮਾਂ ਤੱਕ ਜ਼ਿੰਦਾ ਰਹਿੰਦਾ ਹੈ। ਉਹਨਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਕੋਰੋਨਾਵਾਇਰਸ ਤੋਂ ਬਚਣ ਲਈ ਹੱਥਾਂ ਨੂੰ ਧੋਣਾ ਅਤੇ ਘਰਾਂ ਦੀ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ।

ਵਿਰਾਲੌਜੀ ਜਨਰਲ ਵਿਚ ਪ੍ਰਕਾਸ਼ਿਤ ਇਸ ਤਾਜ਼ਾ ਸ਼ੋਧ ਵਿਚ ਆਸਟ੍ਰੇਲੀਆ ਦੇ ਨੈਸ਼ਨਲ ਸਾਈਂਸ ਏਜੰਸੀ CSIRO ਦੇ ਖੋਜ ਕਰਤਾਵਾਂ ਨੇ ਕਿਹਾ ਕਿ 20 ਡਿਗਰੀ ਸੈਲਸੀਅਸ ਤਾਪਮਾਨ 'ਤੇ ਸਾਰਸ ਕੋਵਿ-2 ਵਾਇਰਸ 28 ਦਿਨਾਂ ਤੱਕ ਪਲਾਸਟਿਕ ਬੈਂਕ ਨੋਟ ਅਤੇ ਮੋਬਾਇਲ ਫੋਨ ਦੀ ਸਕਰੀਨ 'ਤੇ 28 ਦਿਨ ਤੱਕ ਸੰਕ੍ਰਾਮਕ ਬਣਿਆ ਰਹਿੰਦਾ ਹੈ। ਇਸ ਦੀ ਤੁਲਨਾ ਵਿਚ ਇਨਫਲੂਐਂਜਾ ਏ ਵਾਇਰਸ ਸਤਹਿ 'ਤੇ 17 ਦਿਨ ਤੱਕ ਜ਼ਿੰਦਾ ਰਹਿੰਦਾ ਹੈ।

ਮਾਹਰਾਂ ਨੇ ਕਹੀ ਇਹ ਗੱਲ
ਇਹ ਖੋਜ 20, 30 ਅਤੇ 40 ਡਿਗਰੀ ਸੈਲਸੀਅਸ 'ਤੇ ਕੀਤੀ ਗਈ। ਇਸ ਵਿਚ ਇਹ ਵੀ ਪਾਇਆ ਗਿਆ ਕਿ ਜਿਵੇਂ-ਜਿਵੇਂ ਤਾਪਾਮਾਨ ਵੱਧਦਾ ਹੈ, ਕੋਰੋਨਾਵਾਇਰਸ ਦੇ ਜ਼ਿੰਦਾ ਰਹਿਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। CSIRO ਦੇ ਸੀ.ਈ.ਓ. ਲੈਰੀ ਮਾਰਸ਼ਲ ਨੇ ਇਕ ਬਿਆਨ ਵਿਚ ਕਿਹਾ,''ਕੋਰੋਨਾਵਾਇਰਸ ਕਿੰਨੀ ਦੇਰ ਤੱਕ ਸਤਹਿ 'ਤੇ ਜ਼ਿੰਦਾ ਰਹਿੰਦਾ ਹੈ, ਇਸ ਦਾ ਪਤਾ ਚੱਲਣ 'ਤੇ ਹੁਣ ਉਸ ਦੇ ਜ਼ਿੰਦਾ ਰਹਿਣ ਦਾ ਸਹੀ ਅਨੁਮਾਨ ਲਗਾਉਣ, ਉਸ ਦੇ ਪ੍ਰਸਾਰ ਨੂੰ ਰੋਕਣ ਅਤੇ ਨਾਗਰਿਕਾਂ ਦੀ ਰੱਖਿਆ ਕਰਨ ਵਿਚ ਸਾਡੀ ਮਦਦ ਕਰੇਗਾ।''

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਅਮੈਰੀਕਨ ਕਾਲਜ ਵਿਖੇ ਹੋਇਆ ਸਲਾਨਾ ਇਨਾਮ ਵੰਡ ਸਮਾਰੋਹ

ਖੋਜ ਕਰਤਾਵਾਂ ਨੇ ਦੱਸਿਆ ਕਿ ਸਰੀਰ ਦੇ ਅੰਦਰ ਪ੍ਰੋਟੀਨ ਅਤੇ ਫੈਟ ਵਾਇਰਸ ਦੇ ਜ਼ਿੰਦਾ ਰਹਿਣ ਦੀ ਸਮਰੱਥਾ ਨੂੰ ਵਧਾਉਂਦਾ ਹੈ। ਆਸਟ੍ਰੇਲੀਆ ਦੇ ਸੈਂਟਰ ਫੌਰ ਡਿਜੀਜ਼ ਦੇ ਵਿਗਿਆਨੀ ਟ੍ਰੇਵੋਰ ਡ੍ਰੀਵ ਨੇ ਕਿਹਾ,''ਇਹ ਸ਼ੋਧ ਕੋਰੋਨਾਵਾਇਰਸ ਦੇ ਲਗਾਤਾਰ ਠੰਡੇ ਮਾਹੌਲ ਵਿਚ ਜ਼ਿੰਦਾ ਰਹਿਣ ਅਤੇ ਪ੍ਰਸਾਰ ਦੇ ਕਾਰਨ ਨੂੰ ਸਮਝਣ ਵਿਚ ਮਦਦ ਕਰੇਗਾ। ਨਾਲ ਹੀ ਇਹ ਸਾਨੂੰ ਚੰਗੇ ਤਰੀਕੇ ਨਾਲ ਕਿਵੇਂ ਕੋਰੋਨਾਵਾਇਰਸ ਨਾਲ ਨਜਿੱਠੀਏ, ਇਸ ਨੂੰ ਸਮਝਣ ਵਿਚ ਮਦਦ ਕਰੇਗਾ।''

ਆਸਟ੍ਰੇਲੀਆ ਵਿਚ ਕੋਰੋਨਾ ਮਾਮਲੇ
ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਨੇ ਹੋਰ ਖੁਸ਼ਹਾਲ ਦੇਸ਼ਾਂ ਦੀ ਤੁਲਨਾ ਵਿਚ ਕੋਰੋਨਾਵਾਇਰਸ ਨਾਲ ਬਹੁਤ ਚੰਗੀ ਤਰ੍ਹਾਂ ਨਜਿੱਠਿਆ ਹੈ।ਦੇਸ਼ ਦੀ ਢਾਈ ਕਰੋੜ ਦੀ ਆਬਾਦੀ ਵਿਚ ਸਿਰਫ 27 ਹਜ਼ਾਰ ਮਾਮਲੇ ਸਾਹਮਣੇ ਆਏ ਹਨ ਅਤੇ 898 ਲੋਕਾਂ ਦੀ ਮੌਤ ਹੋਈ ਹੈ। ਆਸਟ੍ਰੇਲੀਆ ਵਿਚ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਵਿਕਟੋਰੀਆ ਰਾਜ ਤੋਂ ਆਏ ਹਨ। ਸੋਮਵਾਰ ਨੂੰ ਹੀ ਇੱਥੇ 15 ਨਵੇਂ ਮਾਮਲੇ ਸਾਹਮਣੇ ਆਏ। ਕਈ ਹੋਰ ਰਾਜਾਂ ਵਿਚ ਵੀ ਕੋਰੋਨਾ ਸਬੰਧੀ ਮਾਮਲੇ ਸਾਹਮਣੇ ਆਏ ਹਨ। 


author

Vandana

Content Editor

Related News