ਯੋਗਾ ਕਰਨ ਨਾਲ ਬਿਹਤਰ ਹੁੰਦੀ ਹੈ ਮਾਨਸਿਕ ਸਿਹਤ : ਆਸਟ੍ਰੇਲੀਆਈ ਖੋਜ ਕਰਤਾ

Monday, May 25, 2020 - 05:03 PM (IST)

ਯੋਗਾ ਕਰਨ ਨਾਲ ਬਿਹਤਰ ਹੁੰਦੀ ਹੈ ਮਾਨਸਿਕ ਸਿਹਤ : ਆਸਟ੍ਰੇਲੀਆਈ ਖੋਜ ਕਰਤਾ

ਮੈਲਬੌਰਨ (ਭਾਸ਼ਾ): ਆਸਟ੍ਰੇਲੀਆ ਦੇ ਖੋਜ ਕਰਤਾਵਾਂ ਦਾ ਕਹਿਣਾ ਹੈਕਿ ਕੋਰੋਨਾਵਾਇਰਸ ਦੇ ਇਸ ਸੰਕਟ ਦੇ ਦੌਰਾਨ ਜੇਕਰ ਯੋਗਾ ਕੀਤਾ ਜਾਵੇ ਤਾਂ ਉਹ ਤਣਾਅ ਅਤੇ ਉਦਾਸੀ ਦੇ ਲੱਛਣਾਂ ਨੂੰ ਕਾਫੀ ਹੱਦ ਤੱਕ ਘਟਾ ਸਕਦਾ ਹੈ। ਖੋਜ ਕਰਤਾਵਾਂ ਨੇ ਆਪਣੇ ਅਧਿਐਨ ਵਿਚ ਯੋਗਾ ਦੇ ਸਿਰਫ ਕਸਰਤ ਵਾਲੇ ਹਿੱਸੇ ਨੂੰ ਸ਼ਾਮਲ ਕੀਤਾ ਹੈ। ਇਸ ਵਿਚ ਪ੍ਰਾਣਾਯਾਮ, ਅਤੇ ਧਿਆਨ ਸ਼ਾਮਲ ਨਹੀਂ ਹਨ। ਉਹਨਾਂ ਨੇ ਅਜਿਹੇ ਆਸਣਾਂ ਦੇ ਆਧਾਰ 'ਤੇ ਵਿਸ਼ਲੇਸ਼ਣ ਕੀਤਾ ਹੈ ਜਿਸ ਵਿਚ ਵਿਅਕਤੀ ਘੱਟੋ-ਘੱਟ 50 ਫੀਸਦੀ ਸਮੇਂ ਤੱਕ ਸਰੀਰਕ ਰੂਪ ਨਾਲ ਕਿਰਿਆਸ਼ੀਲ ਹੋਵੇ। 

ਪੜ੍ਹੋ ਇਹ ਅਹਿਮ ਖਬਰ- ਇਸ ਦੇਸ਼ 'ਚ ਕੈਦੀਆਂ 'ਤੇ ਹੋ ਸਕਦਾ ਹੈ ਕੋਰੋਨਾ ਵੈਕਸੀਨ ਦਾ ਪ੍ਰਯੋਗ

ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਅਤੇ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਦੀ ਮੈਡੀਕਲ ਖੋਜ ਕਰਤਾਵਾਂ ਦੀ ਇਕ ਟੀਮ ਨੇ ਆਪਣੇ ਅਧਿਐਨ ਵਿਚ ਪਾਇਆ ਕਿ ਯੋਗਾ ਕਰਨ ਨਾਲ ਅਜਿਹੇ ਲੋਕਾਂ ਦੀ ਮਾਨਸਿਕ ਸਿਹਤ ਬਿਹਤਰ ਹੁੰਦੀ ਹੈ ਜੋ ਉਦਾਸੀ ਦੇ ਸ਼ਿਕਾਰ ਹਨ, ਕਿਸੇ ਘਟਨਾ ਦੇ ਕਾਰਨ ਤਣਾਅ ਵਿਚੋਂ ਲੰਘ ਰਹੇ ਹਨ, ਜਿਹਨਾਂ ਨੂੰ ਸਿਜੋਫ੍ਰੇਨੀਆ, ਬੇਚੈਨੀ, ਸ਼ਰਾਬ ਦੀ ਆਦਤ ਅਤੇ ਬਾਇਪੋਲਰ ਸਬੰਧੀ ਮੁਸ਼ਕਲਾਂ ਹਨ। ਟੀਮ ਦਾ ਕਹਿਣਾ ਹੈ ਕਿ ਵਿਅਕਤੀ ਲਗਾਤਾਰ ਯੋਗਾ ਕਰੇ ਤਾਂ ਇਸ ਨਾਲ ਉਸ ਦੀ ਮਾਨਸਿਕ ਸਿਹਤ ਠੀਕ ਰਹਿੰਦੀ ਹੈ।

ਪੜ੍ਹੋ ਇਹ ਅਹਿਮ ਖਬਰ- ਟਰੰਪ ਨੇ ਹਾਈਡ੍ਰੋਕਸੀਕਲੋਰੋਕਵਿਨ ਦਾ ਕੋਰਸ ਕੀਤਾ ਪੂਰਾ, ਪੂਰੀ ਤਰ੍ਹਾਂ ਸਿਹਤਮੰਦ


author

Vandana

Content Editor

Related News