ਆਸਟ੍ਰੇਲੀਆ ਦੇ ਸਿਆਸਤਦਾਨਾਂ ਨੇ ਛੇੜਖਾਨੀ, ਜਿਨਸੀ ਪਰੇਸ਼ਾਨੀ ਸਹਿਣ ਵਾਲੇ ਕਰਮਚਾਰੀਆਂ ਤੋਂ ਮੰਗੀ ਮੁਆਫ਼ੀ

Tuesday, Feb 08, 2022 - 03:20 PM (IST)

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੇ ਸਿਆਸਤਦਾਨਾਂ ਨੇ ਉਨ੍ਹਾਂ ਕਰਮਚਾਰੀਆਂ ਤੋਂ ਮੁਆਫ਼ੀ ਮੰਗੀ ਹੈ, ਜਿਹਨਾਂ ਨੇ ਸਦਨ ਅਤੇ ਹੋਰ ਸਰਕਾਰੀ ਦਫਤਰਾਂ ਵਿੱਚ ਦਹਾਕਿਆਂ ਤੱਕ ਛੇੜਖਾਨੀ, ਜਿਨਸੀ ਪਰੇਸ਼ਾਨੀ ਸਹਿਣ ਕੀਤੀ ਹੈ। ਪ੍ਰਤੀਨਿਧੀ ਸਭਾ ਅਤੇ ਸੈਨੇਟ ਦੇ ਪੀਠਾਸੀਨ ਅਧਿਕਾਰੀਆਂ ਨੇ ਖਰਾਬ ਕਾਰਜਸਥਲ ਵਿਵਹਾਰ ਨੂੰ ਸਵੀਕਾਰ ਕਰਦੇ ਹੋਏ ਇਕ ਬਿਆਨ ਵਿੱਚ ਸਾਰੇ ਦਲਾਂ ਵੱਲੋਂ ਮੁਆਫ਼ੀ ਮੰਗੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ -ਖੁਸ਼ਖ਼ਬਰੀ : ਹੁਣ ਬਹਿਰੀਨ ਵੀ ਦੇਵੇਗਾ 'ਗੋਲਡਨ ਵੀਜ਼ਾ', ਹੋਣੀ ਚਾਹੀਦੀ ਹੈ ਇਹ ਯੋਗਤਾ

'ਆਸਟ੍ਰੇਲੀਅਨ ਸੈਕਸ ਡਿਸਕ੍ਰਿਮੀਨੇਸ਼ਨ' ਕੇਟ ਜੇਨਕਿੰਸ ਦੀ ਜਾਂਚ ਵਿਚ ਇਸ ਸਬੰਧੀ ਪਰਦਾਫਾਸ ਹੋਇਆ ਸੀ। ਸਰਕਾਰੀ ਕਰਮਚਾਰੀ ਬ੍ਰਿਟਨੀ ਹਿਗਿੰਸ ਨੇ ਸਭ ਤੋਂ ਪਹਿਲਾਂ ਇਸ ਸਬੰਧ ਵਿੱਚ ਦੋਸ਼ ਲਗਾਏ ਸਨ, ਜਿਸ ਮਗਰੋਂ ਇਸ ਸਬੰਧ ਵਿੱਚ ਜਾਂਚ ਸ਼ੁਰੂ ਕੀਤੀ ਗਈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਦਿਖਾਈ ਗਈ ਹਿਮੰਤ ਲਈ ਹਿਗਿੰਸ ਦਾ ਸ਼ੁਕਰੀਆ ਅਦਾ ਕੀਤਾ। ਹਿਗਿੰਸ ਨੇ ਪਿਛਲੇ ਸਾਲ ਜਨਵਰੀ 'ਚ ਆਪਣੀ ਸਰਕਾਰੀ ਨੌਕਰੀ ਛੱਡ ਦਿੱਤੀ ਸੀ ਅਤੇ ਪੁਲਸ ਨੂੰ ਇਸ ਸਬੰਧ ਵਿੱਚ ਸ਼ਿਕਾਇਤ ਕੀਤੀ ਸੀ। ਮੌਰੀਸਨ ਨੇ ਸੰਸਦ ਵਿਚ ਕਿਹਾ ਕਿ ਮੈਂ ਮੁਆਫ਼ੀ ਚਾਹੁੰਦਾ ਹਾਂ। ਹਿੰਗਿਸ ਨੇ ਇਕ ਮੰਤਰੀ ਦੇ ਸੰਸਦ ਭਵਨ ਦਫਤਰ ਵਿਚ ਇਕ ਸੀਨੀਅਰ ਸਹਿਯੋਗੀ ਦੁਆਰਾ ਉਹਨਾਂ ਨਾਲ ਬਦਫੈਲੀ ਕੀਤੇ ਜਾਣ ਦਾ ਦੋਸ਼ ਲਗਾਇਆ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਮਿਲੀਆਂ ਧਰਤੀ ਦੀਆਂ ਸਭ ਤੋਂ ਪੁਰਾਣੀਆਂ 'ਚੱਟਾਨਾਂ'


Vandana

Content Editor

Related News