ਆਸਟ੍ਰੇਲੀਆਈ ਪ੍ਰਧਾਨ ਮੰਤਰੀ ਦੇ WeChat ਖਾਤੇ ''ਚ ਚੀਨ ਵੱਲੋਂ ਦਖਲ ਅੰਦਾਜ਼ੀ

Monday, Jan 24, 2022 - 06:41 PM (IST)

ਕੈਨਬਰਾ (ਏਜੰਸੀ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਚੀਨੀ ਸੋਸ਼ਲ ਮੀਡੀਆ ਐਪ ਵੀਚੈਟ ‘ਤੇ ਆਪਣੇ ਖਾਤੇ ਦਾ ਕੰਟਰੋਲ ਗੁਆ ਦਿੱਤਾ ਹੈ। ਦੇਸ਼ ਦੇ ਚੋਟੀ ਦੇ ਸੰਸਦ ਮੈਂਬਰਾਂ ਨੇ ਸੋਮਵਾਰ ਨੂੰ ਚੀਨੀ ਨੇਤਾਵਾਂ 'ਤੇ ਸੋਸ਼ਲ ਮੀਡੀਆ 'ਤੇ ਰਾਜਨੀਤਕ ਦਖਲਅੰਦਾਜ਼ੀ ਦਾ ਦੋਸ਼ ਲਗਾਇਆ। ਸਿਡਨੀ ਦੇ 'ਦਿ ਡੇਲੀ ਟੈਲੀਗ੍ਰਾਫ' ਮੁਤਾਬਕ ਜਨਵਰੀ ਦੇ ਸ਼ੁਰੂ 'ਚ ਮੌਰੀਸਨ ਦੇ 76,000 ਤੋਂ ਵੱਧ ਵੀਚੈਟ ਫਾਲੋਅਰਜ਼ ਨੂੰ ਉਹਨਾਂ ਦੇ ਅਕਾਊਂਟ ਦਾ ਨਾਂ ਬਦਲ ਕੇ 'ਆਸਟ੍ਰੇਲੀਅਨ ਚਾਈਨੀਜ਼ ਨਿਊ ਲਾਈਫ' ਕਰਨ ਦੀ ਸੂਚਨਾ ਦਿੱਤੀ ਗਈ ਸੀ। ਇੰਨਾ ਹੀ ਨਹੀਂ ਅਕਾਊਂਟ ਤੋਂ ਮੌਰੀਸਨ ਦੀ ਤਸਵੀਰ ਵੀ ਹਟਾ ਦਿੱਤੀ ਗਈ ਸੀ। 

ਅਖ਼ਬਾਰ ਨੇ ਦਾਅਵਾ ਕੀਤਾ ਕਿ ਇਹ ਬਦਲਾਅ ਆਸਟ੍ਰੇਲੀਆ ਸਰਕਾਰ ਦੇ ਨੋਟਿਸ ਤੋਂ ਬਿਨਾਂ ਕੀਤੇ ਗਏ ਹਨ। ਹਾਲਾਂਕਿ, ਮੌਰੀਸਨ ਦੇ ਦਫਤਰ ਨੇ ਰਿਪੋਰਟ 'ਤੇ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ। ਖੁਫੀਆ ਅਤੇ ਸੁਰੱਖਿਆ ਬਾਰੇ ਆਸਟ੍ਰੇਲੀਆ ਦੀ ਸੰਯੁਕਤ ਸੰਸਦੀ ਕਮੇਟੀ ਦੇ ਚੇਅਰਮੈਨ ਜੇਮਸ ਪੈਟਰਸਨ ਨੇ ਕਿਹਾ ਕਿ WeChat ਨੇ ਅਜੇ ਤੱਕ ਮੌਰੀਸਨ ਦੇ ਖਾਤੇ ਨੂੰ ਬਹਾਲ ਕਰਨ ਦੀ ਸਰਕਾਰ ਦੀ ਬੇਨਤੀ ਦਾ ਜਵਾਬ ਨਹੀਂ ਦਿੱਤਾ ਹੈ। ਪੈਟਰਸਨ ਨੇ ਚੀਨ ਦੀ ਕਮਿਊਨਿਸਟ ਪਾਰਟੀ 'ਤੇ ਮਈ 'ਚ ਆਸਟ੍ਰੇਲੀਆ ਦੀਆਂ ਪ੍ਰਸਤਾਵਿਤ ਚੋਣਾਂ ਦੇ ਮੱਦੇਨਜ਼ਰ ਮੌਰੀਸਨ 'ਤੇ ਸੈਂਸਰ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਇਹ ਕਦਮ ਆਸਟ੍ਰੇਲੀਅਨ ਲੋਕਤੰਤਰ ਵਿੱਚ ਸਿਆਸੀ ਦਖਲਅੰਦਾਜ਼ੀ ਕਰਨ ਦੇ ਬਰਾਬਰ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਇਮਰਾਨ ਦੀ ਵਿਰੋਧੀ ਧਿਰ ਨੂੰ ਚਿਤਾਵਨੀ, ਜੇਕਰ ਅਹੁਦਾ ਛੱਡਣ ਲਈ ਮਜਬੂਰ ਕੀਤਾ ਤਾਂ ਭਿਆਨਕ ਹੋਣਗੇ ਅੰਜਾਮ

ਮੌਰੀਸਨ ਦੀ ਲਿਬਰਲ ਪਾਰਟੀ ਦੇ ਮੈਂਬਰ ਪੈਟਰਸਨ ਨੇ ਵੀ ਸਾਰੇ ਸੰਸਦ ਮੈਂਬਰਾਂ ਨੂੰ ਚੀਨੀ ਕੰਪਨੀ 'ਟੇਨਸੈਂਟ' ਦੁਆਰਾ ਚਲਾਏ ਜਾ ਰਹੇ ਐਪ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਉਸ ਨੇ ਕਿਹਾ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਵੀਚੈਟ 'ਤੇ ਸਰਗਰਮ 12 ਲੱਖ ਚੀਨੀ-ਆਸਟ੍ਰੇਲੀਅਨ ਨਾਗਰਿਕਾਂ ਨੂੰ ਮੌਰੀਸਨ ਸਰਕਾਰ ਤੋਂ ਆਉਣ ਵਾਲੀਆਂ ਖ਼ਬਰਾਂ ਤੱਕ ਪਹੁੰਚ ਤੋਂ ਰੋਕ ਦਿੱਤਾ ਗਿਆ ਸੀ ਪਰ ਉਹ ਵਿਰੋਧੀ ਧਿਰ ਦੇ ਨੇਤਾ ਐਂਥਨੀ ਅਲਬਾਨੀਜ਼ ਦੁਆਰਾ ਸਰਕਾਰ ਦੀ ਆਲੋਚਨਾ ਨੂੰ ਆਰਾਮ ਨਾਲ ਦੇਖ ਸਕਦੇ ਹਨ। ਲਿਬਰਲ ਪਾਰਟੀ ਦੇ ਇਕ ਹੋਰ ਸੰਸਦ ਮੈਂਬਰ ਅਤੇ ਸਾਬਕਾ ਡਿਪਲੋਮੈਟ ਡੇਵ ਸ਼ਰਮਾ ਨੇ ਦੋਸ਼ ਲਾਇਆ ਕਿ ਦਖਲਅੰਦਾਜ਼ੀ ਨੂੰ ਸ਼ਾਇਦ ਚੀਨੀ ਸਰਕਾਰ ਨੇ ਮਨਜ਼ੂਰੀ ਦਿੱਤੀ ਸੀ। ਆਸਟ੍ਰੇਲੀਆ, ਬ੍ਰਿਟੇਨ ਅਤੇ ਅਮਰੀਕਾ ਵਿਚਕਾਰ ਸਤੰਬਰ 2021 ਵਿਚ ਐਲਾਨੇ ਗਏ ਨਵੇਂ ਗਠਜੋੜ ਦੀ ਚੀਨ ਆਲੋਚਨਾ ਕਰਦਾ ਰਿਹਾ ਹੈ। ਇਸ ਗਠਜੋੜ ਤਹਿਤ ਆਸਟ੍ਰੇਲੀਆ ਨੂੰ ਪ੍ਰਮਾਣੂ ਪਣਡੁੱਬੀ ਮੁਹੱਈਆ ਕਰਵਾਈ ਜਾਣੀ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News