ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਜੋਕੋਵਿਚ ਦੀ ਵਾਪਸੀ ਦੇ ਦਿੱਤੇ ਸੰਕੇਤ
Monday, Jan 17, 2022 - 01:37 PM (IST)
ਕੈਨਬਰਾ (ਵਾਰਤਾ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਦੁਨੀਆ ਦੇ ਨੰਬਰ ਵਨ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ 'ਤੇ ਲਗਾਈ ਗਈ ਤਿੰਨ ਸਾਲ ਦੀ ਪਾਬੰਦੀ ਤੋਂ ਪਹਿਲਾਂ ਉਹਨਾਂ ਨੂੰ ਆਸਟ੍ਰੇਲੀਆ ਪਰਤਣ ਦਾ ਮੌਕਾ ਦਿੱਤਾ ਹੈ। ਦੁਨੀਆ ਦੇ ਨੰਬਰ ਵਨ ਟੈਨਿਸ ਖਿਡਾਰੀ ਨੂੰ ਦੇਸ਼ 'ਚ ਰਹਿਣ ਲਈ ਅਦਾਲਤੀ ਲੜਾਈ ਹਾਰਨ ਤੋਂ ਬਾਅਦ ਐਤਵਾਰ ਨੂੰ ਆਸਟ੍ਰੇਲੀਆ ਤੋਂ ਡਿਪੋਰਟ ਕਰ ਦਿੱਤਾ ਗਿਆ। ਇਸ ਮਗਰੋਂ ਜੋਕੋਵਿਚ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਅਦਾਲਤ ਦੇ ਫ਼ੈਸਲੇ ਦਾ ਸਨਮਾਨ ਕਰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਬਾਈਡੇਨ ਜੋੜੇ ਨੇ ਫੂਡ ਬੈਂਕ ਦੇ ਆਪਣੇ ਦੌਰੇ 'ਤੇ ਪੈਕ ਕੀਤੇ 'ਭੋਜਨ ਦੇ ਡੱਬੇ'
ਅਦਾਲਤ ਦੇ ਇਸ ਫ਼ੈਸਲੇ ਤੋਂ ਬਾਅਦ ਅੱਜ ਤੋਂ ਸ਼ੁਰੂ ਹੋ ਰਹੇ ਆਸਟ੍ਰੇਲੀਅਨ ਓਪਨ ਵਿੱਚ ਰਿਕਾਰਡ 21ਵਾਂ ਗ੍ਰੈਂਡ ਸਲੈਮ ਜਿੱਤਣ ਦਾ ਉਹਨਾਂ ਦਾ ਸੁਪਨਾ ਚਕਨਾਚੂਰ ਹੋ ਗਿਆ। ਜੋਕੋਵਿਚ ਦੀ ਜਲਾਵਤਨੀ ਅਤੇ ਆਸਟ੍ਰੇਲੀਆਈ ਸਰਕਾਰ ਵਿਚਾਲੇ 10 ਦਿਨਾਂ ਦੀ ਲੜਾਈ ਦਾ ਅੰਤ ਹੋ ਗਿਆ। ਆਸਟ੍ਰੇਲੀਆਈ ਇਮੀਗ੍ਰੇਸ਼ਨ ਕਾਨੂੰਨ ਦੇ ਤਹਿਤ ਜੋਕੋਵਿਚ ਨੂੰ ਤਿੰਨ ਸਾਲਾਂ ਲਈ ਦੂਜਾ ਵੀਜ਼ਾ ਨਹੀਂ ਦਿੱਤਾ ਜਾ ਸਕਦਾ ਹੈ।ਹਾਲਾਂਕਿ ਬੀਬੀਸੀ ਨੇ ਪ੍ਰਧਾਨ ਮੰਤਰੀ ਮੌਰੀਸਨ ਦੇ ਹਵਾਲੇ ਨਾਲ ਇੱਕ ਸਥਾਨਕ ਰੇਡੀਓ ਸਟੇਸ਼ਨ ਨਾਲ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਜੋਕੋਵਿਚ ਨੂੰ ਸਹੀ ਹਾਲਾਤ ਵਿੱਚ ਜਲਦੀ ਹੀ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਉਹਨਾਂ ਨੇ ਕਿਹਾ ਕਿ ਜੋਕੋਵਿਚ 'ਤੇ ਪਾਬੰਦੀ ਤਿੰਨ ਸਾਲ ਤੱਕ ਵੱਧ ਸਕਦੀ ਹੈ ਪਰ ਸਹੀ ਹਾਲਾਤ ਨੂੰ ਦੇਖਦੇ ਹੋਏ ਉਸ ਕੋਲ ਵਾਪਸੀ ਦਾ ਮੌਕਾ ਹੋਵੇਗਾ ਅਤੇ ਇਸ 'ਤੇ ਸਹੀ ਸਮੇਂ 'ਤੇ ਵਿਚਾਰ ਕੀਤਾ ਜਾਵੇਗਾ।